ਸਵੱਛ ਸਰਵੇਖਣ 2024 ਵਿੱਚ ਹਰਿਆਣਾ ਦੇ ਕਰਨਾਲ ਨੂੰ ਦੇਸ਼ ਦੇ ਟਾਪ 15 ਸਾਫ ਸ਼ਹਿਰਾਂ ਵਿੱਚ ਮਿਲਿਆ ਸਥਾਨ

ਚੰਡੀਗੜ੍ਹ, 13 ਜੁਲਾਈ - ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸ਼ਹਿਰਾਂ ਦੀ ਸਵੱਛਤਾ ਰੈਂਕਿੰਗ ਦੇ ਮੁਲਾਂਕਨ ਲਈ ਕੀਤੇ ਗਏ ਸਵੱਛ ਸਰਵੇਖਣ-2024 ਦੇ ਐਲਾਨ ਨਤੀਜਿਆਂ ਵਿੱਚ ਹਰਿਆਣਾ ਦੇ ਕਰਨਾਲ ਸ਼ਹਿਰ ਨੂੰ ਦੇਸ਼ ਦੇ ਟਾਪ 15 ਸ਼ਹਿਰਾਂ ਵਿੱਚ ਸਥਾਨ ਮਿਲਿਆ ਹੈ। ਇਸ ਦੇ ਲਈ ਕਰਨਾਲ ਨੂੰ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। 17 ਜੁਲਾਈ ਨੂੰ ਦਿੱਤੀ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਕਰਨਾਲ ਨਗਰ ਨਿਗਮ ਨੁੰ ਇਹ ਪੁਰਸਕਾਰ ਪ੍ਰਦਾਨ ਕਰੇੇਗੀ।

          ਸਵੱਛ ਭਾਰਤ ਮਿਸ਼ਨ ਹਰਿਆਣਾ ਦੇ ਕਾਰਜਕਾਰੀ ਵਾਇਸ ਚੇਅਰਮੈਨ ਸ੍ਰੀ ਸੁਭਾਸ਼ ਚੰਦਰ ਨੇ ਵਿਸਤਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਕਰਨਾਲ ਸ਼ਹਿਰ ਲਈ ਹੀ ਨਹੀਂ ਸੋਗ ਹਰਿਆਣਾ ਦੇ ਲੋਕਾਂ ਲਈ ਵੀ ਮਾਣ ਦੀ ਗੱਲ ਹੈ ਕਿ ਸੂਬੇ ਦਾ ਇੱਕ ਸ਼ਹਿਰ ਦੇਸ਼ ਦੇਸ਼ ਦੇ 15 ਸਾਫ ਸ਼ਹਿਰਾਂ ਵਿੱਚ ਸ਼ੁਮਾਰ ਹੋਇਆ ਹੈ।
          ਉਨ੍ਹਾਂ ਨੇ ਦਸਿਆ ਕਿ ਇਸੀ ਤਰ੍ਹਾ ਨਾਲ ਸੋਨੀਪਤ ਨਗਰ ਨਿਗਮ ਨੂੰ ਐਕਸੀਲੈਂਸ ਸਵੱਛਤਾ ਕੰਮਾਂ ਲਈ ਮਿਨਿਸਟ੍ਰਿਅਲ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
          ਉਨ੍ਹਾਂ ਨੇ ਕਿਹਾ ਕਿ ਸਵੱਛ ਸਰਵੇਖਣ ਦੇ ਨਤੀਜਿਆਂ ਵਿੱਚ ਕਰਨਾਲ ਤੇ ਸੋਨੀਪਤ ਦੀ ਰੈਂਕਿੰਗ ਸ਼ਹਿਰਾਂ ਦੇ ਵਿਕਾਸ ਅਤੇ ਸਵੱਛਤਾ ਦੇ ਪ੍ਰਤੀ ਸਾਡੀ ਸਾਰਿਆਂ ਦੀ ਪ੍ਰਤੀਬੱਧਤਾ ਨੂੰ ਦਰਸ਼ਾਉਂਦੀ ਹੈ। ਸਾਨੂੰ ਉਮੀਦ ਹੈ ਕਿ ਇਹ ਉਪਲਬਧੀ ਸਾਡੇ ਸ਼ਹਿਰਾਂ ਨੂੰ ਹੋਰ ਵੀ ਸਾਫ ਅਤੇ ਸੁੰਦਰ ਬਨਾਉਣ ਲਈ ਪ੍ਰੇਰਿਤ ਕਰੇਗੀ।
          ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਦਾ ਵੀ ਸੰਕਲਪ ਹੈ ਕਿ ਹਰਿਆਣਾ ਸੂਬਾ ਨਾ ਸਿਰਫ ਗੰਦਗੀ ਤੋਂ ਮੁਕਤ ਸੂਬਾ ਬਣੇ, ਸਗੋ ਸਾਫ ਸੂਬਾ ਵੀ ਬਣੇ।