ਮੁਹਾਲੀ ਪੁਲੀਸ ਵਲੋਂ 13 ਗ੍ਰਾਮ ਹੈਰੋਈਨ ਸਮੇਤ ਇੱਕ ਔਰਤ ਸਮੇਤ ਦੋ ਕਾਬੂ
ਐਸ ਏ ਐਸ ਨਗਰ, 27 ਮਈ- ਮੁਹਾਲੀ ਪੁਲੀਸ ਵਲੋਂ 13 ਗ੍ਰਾਮ ਹੈਰੋਈਨ ਸਮੇਤ ਇੱਕ ਔਰਤ ਅਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਟੌਰ ਦੇ ਐਸ ਐਚ ਓ ਸ੍ਰੀ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਐਸ ਐਸ ਪੀ ਸ੍ਰੀ ਹਰਮਨਦੀਪ ਸਿੰਘ ਹੰਸ ਦੀਆਂ ਹਿਦਾਇਤਾਂ ’ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਮੁਖਬਰ ਦੀ ਸੂਚਨਾ ਦੇ ਆਧਾਰ ’ਤੇ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਪੁਲੀਸ ਨੂੰ ਜਾਣਕਾਰੀ ਮਿਲੀ ਸੀ ਕਿ ਗੁਰਜਿੰਦਰ ਸਿੰਘ ਉਰਫ ਮੰਗਾ ਵਾਸੀ ਹੇਠਲਾ ਮੁਹੱਲਾ ਸੈਕਟਰ-80 ਮੌਲੀ ਬੈਦਵਾਨ ਮੁਹਾਲੀ ਅਤੇ ਸ੍ਰੀਆ ਉਰਫ ਸੋਨਿਆ ਵਰਮਾ, ਵਾਸੀ ਗਰੀਨ ਐਵੀਨਿਊ, ਵਾਰਡ ਨੰਬਰ 1, ਰਾਏਕੋਟ, ਲੁਧਿਆਣਾ ਜੋ ਹੈਰੋਈਨ ਪੀਣ ਅਤੇ ਵੇਚਣ ਦੇ ਆਦੀ ਹਨ, ਮੁਹਾਲੀ ਏਰੀਏ ਵਿੱਚ ਹੈਰੋਈਨ ਵੇਚਣ ਦਾ ਧੰਦਾ ਵੀ ਕਰਦੇ ਹਨ। ਪੁਲੀਸ ਨੂੰ ਸੂਹ ਮਿਲੀ ਸੀ ਕਿ ਇਹ ਦੋਵੇਂ ਪਿੰਡ ਮਟੌਰ ਮੁਹਾਲੀ ਵਿਖੇ ਸਥਿਤ ਹੋਟਲ ਚੰਡੀਗੜ੍ਹ ਵਿੱਚ ਕਮਰਾ ਲੈ ਰਹੇ ਸਨ, ਜਿਹਨਾਂ ਨੂੰ ਮੁਖਬਰੀ ਦੇ ਆਧਾਰ ’ਤੇ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਗੁਰਜਿੰਦਰ ਸਿੰਘ ਉਰਫ ਮੰਗਾ ਪਾਸੋਂ 7.40 ਗ੍ਰਾਮ ਅਤੇ ਸ੍ਰੀਆ ਉਰਫ ਸੋਨਿਆ ਵਰਮਾ ਪਾਸੋਂ 5.60 ਗ੍ਰਾਮ ਹੈਰੋਈਨ ਬਰਾਮਦ ਹੋਈ ਹੈ। ਇਹਨਾਂ ਦੋਵਾਂ ਦੇ ਖਿਲਾਫ ਐਨ ਡੀ ਪੀ ਐਸ ਐਕਟ ਦੀ ਧਾਰਾ 21-61-85 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਵਲੋਂ ਇਹਨਾਂ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ ਹੈ ਅਤੇ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ।