ਦਾਨੀ ਸੱਜਣਾਂ ਵਲੋਂ ਸਕੂਲੀ ਬੱਚਿਆਂ ਲਈ ਬਣਾਏ ਗਏ ਹਾਲ ਕਮਰੇ ਦਾ ਉਦਘਾਟਨ
ਨਵਾਂਸ਼ਹਿਰ- ਸਥਾਨਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਦਾਨੀ ਸੱਜਣਾਂ ਬਲਬੀਰ ਸਿੰਘ ਉਸਮਾਨਪੁਰ ਯੂ ਐਸ ਏ ( ਸ਼ਿਆਟਲ) ਅਤੇ ਤਲਵਿੰਦਰ ਸਿੰਘ ਦੁਬਈ ਦੇ ਸਾਂਝੇ ਸਹਿਯੋਗ ਨਾਲ ਸਕੂਲ ਦੇ ਬੱਚਿਆਂ ਦੇ ਖਾਣਾ ਖਾਣ ਵਾਸਤੇ ਬਣਾਏ ਗਏ ਹਾਲ ਕਮਰੇ ਦਾ ਅੱਜ ਦਾਨੀ ਸੱਜਣ ਤਲਵਿੰਦਰ ਸਿੰਘ ਦੁਬਈ ਵਲੋਂ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ।

ਇਸ ਮੌਕੇ ਸਕੂਲ ਇੰਚਾਰਜ ਲੈਕ. ਸੁਖਜੀਤ ਕੌਰ ਨੇ ਪਤਵੰਤਿਆਂ ਦੀ ਹਾਜਰੀ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਪ੍ਰਬੰਧਕਾਂ ਵਲੋਂ ਬੱਚਿਆਂ ਦੇ ਖਾਣਾ ਖਾਣ ਵਾਸਤੇ ਕਮਰਾ ਨਾ ਹੋਣ ਸਬੰਧੀ ਉਕਤ ਦਾਨੀ ਸੱਜਣਾਂ ਨੂੰ ਜਾਣੂੰ ਕਰਵਾਇਆ ਗਿਆ ਸੀ। ਜਿਸ ਸਬੰਧੀ ਉਕਤ ਦਾਨੀ ਸੱਜਣਾਂ ਵਲੋਂ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਉਕਤ ਹਾਲ ਕਮਰਾ ਸਾਂਝੇ ਤੌਰ ਤੇ 5 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਗਿਆ ਹੈ।
ਜਿੱਥੇ ਬੱਚੇ ਆਸਾਨੀ ਨਾਲ ਕੁਰਸੀਆਂ ਤੇ ਬੈਠ ਕੇ ਖਾਣਾ ਖਾ ਸਕਦੇ ਹਨ।ਉਨ੍ਹਾਂ ਨੇਕ ਉਪਰਾਲੇ ਲਈ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਉਨ੍ਹਾਂ ਦਾ ਸਿਰੋਪਾਉ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਦਾਨੀ ਸੱਜਣਾਂ ਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਸਕੂਲ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹਨ।ਇਸ ਮੌਕੇ ਸਾਬਕਾ ਸਰਪੰਚ ਅਜੈਬ ਸਿੰਘ, ਸਰਪੰਚ ਕਮਲੇਸ਼ ਕੌਰ, ਮਨਜੀਤ ਸਿੰਘ, ਸਰਬਜੀਤ ਕੌਰ, ਬਲਬੀਰ ਸਿੰਘ, ਨਰਿੰਦਰ ਪਾਲ ਸੋਇਤਾ, ਜੋਧ ਪਾਲ ਮਝੂਰ, ਪੂਜਾ ਸ਼ਰਮਾ, ਸੁਨੰਦਾ ਰਾਣੀ, ਅਮਰਪ੍ਰੀਤ ਕੌਰ, ਸੌਰਵ ਜੈਨ, ਸਤਵੀਰ ਕੌਰ, ਭੁੁਪਿੰਦਰ ਕੌਰ, ਨਿਸ਼ਾਂਤ ਸ਼ਰਮਾ, ਕੈਪਟਨ ਸਤਪਾਲ ਸਿੰਘ ਭਾਨਮਜਾਰਾ ਕੈਪਟਨ ਮੱਖਣ ਸਿੰਘ, ਹਰਪਾਲ ਸਿੰਘ ਪਾਲਾ, ਠੇਕੇਦਾਰ ਤਰਸੇਮ ਸਿੰਘ, ਰਘੁਵੀਰ ਸਿੰਘ, ਮਾ: ਕ੍ਰਿਪਾਲ ਸਿੰਘ, ਹਰਭਜਨ ਸਿੰਘ ਆਦਿ ਵੀ ਹਾਜਰ ਸਨ।