
ਵਿਭਾਗ ਅੰਦਰ 10 ਡਿਵੀਜ਼ਨਾਂ ਦੇ ਪ੍ਰਾਈਵੇਟਏਸ਼ਨ ਦੀ ਤਿਆਰੀ ਨੂੰ ਤੁਰੰਤ ਬੰਦ ਕੀਤਾ ਜਾਵੇ
ਗੜ੍ਹਸ਼ੰਕਰ, 26 ਮਈ- ਪਾਵਰਕਾਮ ਨਾਲ ਸੰਬਧਤ ਟੈਕਨੀਕਲ ਸਰਵਿਸਸ ਯੂਨੀਅਨ (ਭੰਗਲ) ਦੇ ਸੱਦੇ ਉੱਪਰ ਮੰਡਲ ਗੜਸ਼ੰਕਰ ਵੱਲੋਂ ਅੱਜ ਇੱਥੇ ਆਪਣੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਧਰਨਾ ਦਿੱਤਾ ਗਿਆ।ਇਸ ਵਿੱਚ ਦਫਤਰ ਦੇ ਤਕਨੀਕੀ ਸਟਾਫ ਅਤੇ ਕਲੈਰੀਕਲ ਸਟਾਫ ਵੱਲੋਂ ਭਾਗ ਲਿਆ ਗਿਆ।
ਗੜ੍ਹਸ਼ੰਕਰ, 26 ਮਈ- ਪਾਵਰਕਾਮ ਨਾਲ ਸੰਬਧਤ ਟੈਕਨੀਕਲ ਸਰਵਿਸਸ ਯੂਨੀਅਨ (ਭੰਗਲ) ਦੇ ਸੱਦੇ ਉੱਪਰ ਮੰਡਲ ਗੜਸ਼ੰਕਰ ਵੱਲੋਂ ਅੱਜ ਇੱਥੇ ਆਪਣੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਧਰਨਾ ਦਿੱਤਾ ਗਿਆ।ਇਸ ਵਿੱਚ ਦਫਤਰ ਦੇ ਤਕਨੀਕੀ ਸਟਾਫ ਅਤੇ ਕਲੈਰੀਕਲ ਸਟਾਫ ਵੱਲੋਂ ਭਾਗ ਲਿਆ ਗਿਆ।ਇਸ ਵਿੱਚ ਸੀਐਚਬੀ ਕਾਮਿਆ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੇ ਹਿਮਾਇਤ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਸੀਐਚਬੀ ਕਾਮਿਆਂ ਦੀ ਜਾਇਜ਼ ਅਤੇ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਕੀਤਾ ਜਾਵੇ ਨਹੀਂ ਤਾਂ ਟੈਕਨੀਕਲ ਸਰਵਿਿਸਸ ਯੂਨੀਅਨ ਵੱਲੋਂ ਇਹਨਾਂ ਦੀ ਹਮਾਇਤ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਵਿਭਾਗ ਅੰਦਰ 10 ਡਿਵੀਜ਼ਨਾਂ ਦੇ ਪ੍ਰਾਈਵੇਟਏਸ਼ਨ ਦੀ ਤਿਆਰੀ ਨੂੰ ਤੁਰੰਤ ਬੰਦ ਕੀਤਾ ਜਾਵੇ ਇਹ ਵੀ ਮੰਗ ਕੀਤੀ ਗਈ, ਇਸ ਮੌਕੇ ਹੋਰਨਾਂ ਤੋਂ ਇਲਾਵਾ ਸਚਿਨ ਕਪੂਰ, ਦਿਗ ਵਿਜੇ ਸਿੰਘ ਰਾਣਾ, ਅਮਿਤ ਕੁਮਾਰ, ਰੁਪਿੰਦਰ ਕੌਰ, ਸੁਖਵਿੰਦਰ ਕੌਰ, ਮੱਖਣ ਸਿੰਘ, ਗਗਨਦੀਪ ਸਿੰਘ, ਹਰਵਿੰਦਰ ਸਿੰਘ, ਮਹਿੰਦਰ ਪਾਲ, ਪੈਨਸ਼ਨਰ ਆਗੂ ਬਲਵੀਰ ਸਿੰਘ, ਅਸ਼ਵਨੀ ਕੁਮਾਰ, ਕਮਲ ਦੇਵ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਹਰਜੀਤ ਸਿੰਘ ਫੌਜੀ ਵੱਲੋਂ ਤੇ ਪ੍ਰਧਾਨਗੀ ਹਰਜਿੰਦਰ ਸਿੰਘ ਵੱਲੋਂ ਕੀਤੀ ਗਈ।
