
ਡਾ਼ ਅੰਬੇਡਕਰ ਵੈੱਲਫੇਅਰ ਕਲੱਬ ਰਜਿ ਸਾਹਲੋਂ ਵਲੋਂ ਹੋਣਹਾਰ ਬੱਚਿਆਂ ਦਾ ਸਨਮਾਨ ਕੀਤਾ ।
ਨਵਾਂਸ਼ਹਿਰ- ਡਾ. ਅੰਬੇਡਕਰ ਵੈੱਲਫੇਅਰ ਕਲੱਬ ਰਜਿ ਸਾਹਲੋਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਲੋਂ ( ਸ. ਭ. ਸ. ਨਗਰ) ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਨਵਾਂਸ਼ਹਿਰ- ਡਾ. ਅੰਬੇਡਕਰ ਵੈੱਲਫੇਅਰ ਕਲੱਬ ਰਜਿ ਸਾਹਲੋਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਲੋਂ ( ਸ. ਭ. ਸ. ਨਗਰ) ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਦਸਵੀਂ ਜਮਾਤ ਦੇ ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚ ਸ੍ਰੀ ਸਾਹਿਲ ਗੰਗੜ ਪੁਤਰ ਸ੍ਰੀ ਸਤਨਾਮ ਰਾਮ ਨੇ ਪਹਿਲਾ, ਕੁ. ਮਾਨਸੀ ਪੁਤਰੀ ਸ੍ਰੀ ਕਰਨੈਲ ਸਿੰਘ ਨੇ ਦੂਜਾ ਅਤੇ ਕੁ. ਸੁਨੈਨਾ ਪੁਤਰੀ ਸ੍ਰੀ ਵੀਰੂ ਨੇ ਤੀਜਾ ਸਥਾਨ ਹਾਸਲ ਕੀਤਾ ਜਦਕਿ ਬਾਰਵੀਂ ਜਮਾਤ ਦੀ ਕੁ ਅਮਨਦੀਪ ਕੌਰ ਪੁੱਤਰੀ ਸ਼੍ਰੀ ਦਿਲਬਾਗ ਸਿੰਘ ਨੇ ਪਹਿਲਾ, ਕੁ. ਨੇਹਾ ਪੁਤਰੀ ਸ੍ਰੀ ਸੁੰਦਰ ਨੇ ਦੂਜਾ ਅਤੇ ਕੁ. ਰਚਨਾ ਦੇਵੀ ਪੁਤਰੀ ਸ੍ਰੀ ਲਖਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਤੇ ਸੰਖੇਪ ਸਮਾਗਮ ਵਿੱਚ ਬੋਲਦਿਆਂ ਪ੍ਰਿੰਸੀਪਲ ਸ੍ਰੀ ਮਤੀ ਅਲਕਾ ਦੇਵੀ ਜੀ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਬੱਚਿਆਂ ਨੂੰ ਦੋਸਤਾਨਾ ਭਾਵਨਾ ਨਾਲ ਇਸ ਮੁਕਾਬਲੇ ਨੂੰ ਜਿੱਤਣ ਲਈ ਅੱਗੇ ਆਉਣ ਦੀ ਲੋੜ ਤੇ ਜੋਰ ਦਿੱਤਾ। ਉਨ੍ਹਾਂ ਵਿਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਸਕੂਲ ਦੀਆਂ ਪ੍ਰਾਪਤੀਆਂ ਦਾ ਵੀ ਵਰਨਣ ਕੀਤਾ। ਕਲੱਬ ਦੇ ਪ੍ਰਧਾਨ ਸ੍ਰੀ ਸੱਤ ਪਾਲ ਸਾਹਲੋਂ ਨੇ ਸਭਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਨਮਾਨ ਕਰਨ ਦੀ ਪਿਰਤ ਅਗਾਂਹ ਵੀ ਇਸੇ ਤਰ੍ਹਾਂ ਜਾਰੀ ਰਹੇਗੀ।
ਕਲੱਬ ਵੱਲੋਂ ਪਹਿਲਾਂ ਵੀ ਪਹਿਲੀ ਜਮਾਤ ਤੋਂ ਲੈ ਕੇ ਸਾਰੀਆਂ ਜਮਾਤਾਂ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਇਸ ਮੌਕੇ ਤੇ ਕਲੱਬ ਮੈਂਬਰਾਂ ਵਿੱਚ ਸਰਵਸ਼੍ਰੀ ਸੱਤ ਪਾਲ ਸਾਹਲੋਂ, ਗੁਰਪ੍ਰੀਤ ਸਿੰਘ ਬੱਬਾ ਪ੍ਰਧਾਨ ਸੇਵਾ ਸੁਸਾਇਟੀ ਸਾਹਲੋਂ, ਜਸਵੰਤ ਸਿੰਘ ਪੱਪੀ, ਜਸਵਿੰਦਰ ਸਿੰਘ ਭੱਟੀ, ਗੁਰਸ਼ਰਨ ਸਿੰਘ ਭੱਟੀ, ਮੱਖਣ ਸਿੰਘ ਤੇ ਅਮਨਦੀਪ ਸਿੰਘ ਸੱਲ੍ਹਣ ਹਾਜ਼ਰ ਸਨ ਜਦ ਕਿ ਸਕੂਲ ਸਟਾਫ਼ ਵਿੱਚੋਂ ਸਰਵਸ਼੍ਰੀ ਰਾਜਵਿੰਦਰ ਲਾਖਾ, ਹਰਮਿੰਦਰ ਸਿੰਘ ਉਪਲ, ਬਲਵਿੰਦਰ ਕੁਮਾਰ, ਵਰਿੰਦਰਜੀਤ ਸਿੰਘ, ਅਰੁਣ ਕੁਮਾਰ, ਲਖਵਿੰਦਰ ਸਿੰਘ, ਮਨਜੀਤ ਰਾਮ ਅਤੇ ਅਮਰਜੀਤ ਕੌਰ ਜਿੰਦ, ਊਸ਼ਾ, ਸੂਜਨ, ਰੀਨਾ, ਪੂਨਮ, ਜਸਵੀਰ ਕੌਰ, ਹਰਦੀਪ ਕੌਰ ਆਦਿ ਨੇ ਹਾਜ਼ਰੀ ਭਰੀ।
ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਜਸਵਿੰਦਰ ਸਿੰਘ ਨਾਹਰ ਲੈਕਚਰਾਰ ਨੇ ਬਾਖ਼ੂਬੀ ਨਿਭਾਈ।
