
ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਪੈਨਸ਼ਨਰਾਂ ਦੇ ਬਕਾਇਆ ਬਕਾਏ 'ਤੇ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ: ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ (ਪਹਿਲਵਾਨ)।
ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਦਾ ਇੱਕ ਡੈਪੂਟੇਸ਼ਨ ਸ੍ਰੀ ਬੀ.ਐਸ. ਸੇਖੋਂ ਜਨਰਲ ਸਕੱਤਰ ਪੰਜਾਬ ਦੀ ਅਗਵਾਈ ਵਿੱਚ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਅਤੇ ਡਾਇਰੈਕਟਰ ਵਿੱਤ ਨੂੰ ਮਿਲਿਆ।
ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਦਾ ਇੱਕ ਡੈਪੂਟੇਸ਼ਨ ਸ੍ਰੀ ਬੀ.ਐਸ. ਸੇਖੋਂ ਜਨਰਲ ਸਕੱਤਰ ਪੰਜਾਬ ਦੀ ਅਗਵਾਈ ਵਿੱਚ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਅਤੇ ਡਾਇਰੈਕਟਰ ਵਿੱਤ ਨੂੰ ਮਿਲਿਆ।
ਡੈਪੂਟੇਸ਼ਨ ਨੇ ਚੇਅਰਮੈਨ ਸਾਹਿਬ ਦੇ ਧਿਆਨ ਵਿੱਚ ਲਿਆਦਾ ਕਿ ਛੇਵੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤਹਿਤ ਮਿਤੀ 01—01—2016 ਤੋਂ 30—06—2021 ਤੱਕ ਦਾ ਬਕਾਇਆ ਫੀਲਡ ਦੇ ਦਫਤਰਾਂ ਵੱਲੋਂ ਤਿਆਰ ਨਹੀਂ ਕੀਤਾ ਜਾ ਰਿਹਾ। ਸਗੋਂ ਆਨਾ ਕਾਨੀ ਕੀਤੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ / ਪਾਵਰ ਕਾਰਪੋਰੇਸ਼ਨ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ ਅਤੇ ਪੈਨਸ਼ਨਰਜ਼ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਚੇਅਰਮੈਨ ਸਾਹਿਬ ਨੇ ਡੈਪੂਟੈਸ਼ਨ ਦੀ ਗੱਲ ਬੜੇ ਧਿਆਨ ਨਾਲ ਸੁਣ ਕੇ ਡੈਪੂਟੇਸ਼ਨ ਨੂੰ ਵਿਸ਼ਵਾਸ਼ ਦਿਵਾਇਆ ਕਿ ਪਾਵਰ ਕਾਰਪੋਰੇਸ਼ਨ ਵਲੋਂ ਏਰੀਅਰ ਸਬੰਧੀ ਜ਼ੋ ਸਡਿਊਲ ਜਾਰੀ ਕੀਤਾ ਗਿਆ ਹੈ ਉਸ ਅਨੁਸਾਰ 100 ਪ੍ਰਤੀਸ਼ਤ ਲਾਗੂ ਕੀਤਾ ਜਾਵੇਗਾ। ਚੇਅਰਮੈਨ ਸਾਹਿਬ ਨੇ ਉਸੇ ਵੇਲੇ ਡਾਇਰੈਕਟਰ ਵਿੱਤ ਨੂੰ ਨਿਰਦੇਸ਼ ਜਾਰੀ ਕੀਤੇ ਕਿ ਫੀਲਡ ਦੇ ਦਫਤਰਾਂ ਨੂੰ ਸਖਤੀ ਨਾਲ ਏਰੀਅਰ ਤਿਆਰ ਕਰਕੇ ਅਦਾਇਗੀ ਕਰਨ ਸਬੰਧੀ ਕਿਹਾ ਜਾਵੇ।
ਜੇਕਰ ਫੀਲਡ ਵਿੱਚ ਕੋਈ ਵੀ ਦਫਤਰ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਡਾਇਰੈਕਟਰ ਵਿੱਤ ਸ੍ਰੀ ਬੀ.ਬੀ.ਬੇਰੀ ਸਾਹਿਬ ਨੇ ਟੈਲੀਫੋਨ ਤੇ ਮੁੱਖ ਲੇਖਾ ਅਫਸਰ ਨੂੰ ਹਦਾਇਤਾਂ ਕੀਤੀਆਂ ਕਿ ਪੰਜਾਬ ਦੇ ਸਾਰੇ ਡੀ.ਡੀ.ਓਜ਼ ਨੂੰ ਪੈਨਸ਼ਨਰਜ਼ ਦਾ ਏਰੀਅਰ 85 ਸਾਲ ਤੋਂ ਉਪਰ, 75 ਸਾਲ ਤੋਂ 85 ਸਾਲ ਤੱਕ ਅਤੇ 75 ਸਾਲ ਤੋਂ ਹੇਠਾ ਸਾਰਿਆਂ ਦਾ ਤਿਆਰ ਕਰਕੇ ਏਰੀਅਰ ਲੈਜਰ ਵਿੱਚ ਪਾਉਣ ਲਈ ਕਿਹਾ ਜਾਵੇ।
ਏਰੀਅਰ ਲੈਜਰ ਹੈਡ ਆਫਿਸ ਪੱਧਰ ਤੇ 30—05—2025 ਤੱਕ ਖੁੱਲੀ ਰਹੇਗੀ। ਡਾਇਰੈਕਟਰ ਵਿੱਤ ਨੇ ਡੈਪੂਟੇਸ਼ਨ ਨੂੰ ਕਿਹਾ ਕਿ ਜੇਕਰ ਫਿਰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਮੈਨੂੰ ਜਦੋਂ ਮਰਜੀ ਮਿਲ ਲਿਆ ਜਾਵੇ। ਡਾਇਰੈਕਟਰ ਵਿੱਤ ਨੇ ਮਿਤੀ 01—01—2016 ਤੋਂ ਬਾਅਦ ਰਿਟਾਇਰ ਹੋਏ ਕਰਮਚਾਰੀਆਂ ਦੇ ਏਰੀਅਰ ਸਬੰਧੀ ਕੇਸ ਤੇ ਵਿਚਾਰ ਕਰਨ ਲਈ ਭਰੋਸਾ ਦਿੱਤਾ। ਡੈਪੂਟੇਸ਼ਨ ਵਿੱਚ ਬੀ.ਐਸ.ਸੇਖੋਂ ਜਨਰਲ ਸਕੱਤਰ, ਬਲਵਿੰਦਰ ਸਿੰਘ ਪਸਿਆਣਾ, ਸ਼ਿਵਦੇਵ ਸਿੰਘ, ਸੁਰਜੀਤ ਸਿੰਘ, ਭੁਪਿੰਦਰ ਸਿੰਘ, ਸਰਬਜੀਤ ਸਿੰਘ ਲੰਗ, ਗਗਨ ਆਦਿ ਹਾਜਰ ਸਨ।
