ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦਾ ਛੁੱਟੀਆਂ ਵਿਸ਼ੇਸ਼ ਅੰਕ ਜਾਰੀ
ਮਾਹਿਲਪੁਰ- ਪ੍ਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਦੀ ਸਰਪ੍ਰਸਤੀ ਹੇਠ ਮਾਹਿਲਪੁਰ ਇਕਾਈ ਵੱਲੋਂ ਨਿੱਕੀਆਂ ਕਰੂੰਬਲਾਂ ਦੇ ਛੁੱਟੀਆਂ ਵਿਸ਼ੇਸ਼ ਅੰਕ ਜਾਰੀ ਕਰਨ ਲਈ ਇੱਕ ਸਮਾਗਮ ਦਾ ਆਯੋਜਨ ਪ੍ਰੋਫੈਸਰ ਬਲਦੇਵ ਸਿੰਘ ਬੱਲੀ, ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ ਦੀ ਸਰਪਰਸਤੀ ਹੇਠ ਕੀਤਾ ਗਿਆ। ਜਿਸ ਵਿੱਚ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਅਤੇ ਸਰਬ ਭਾਰਤੀ ਪ੍ਰਗਤੀਸ਼ੀ ਲੇਖਕ ਸੰਘ ਦੇ ਜਨਰਲ ਸਕੱਤਰ ਡਾਕਟਰ ਸੁਖਦੇਵ ਸਿੰਘ ਸਿਰਸਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

ਉਹਨਾਂ ਨਿੱਕੀਆਂ ਕਰੂੰਬਲਾਂ ਦੇ ਛੁੱਟੀਆਂ ਵਿਸ਼ੇਸ਼ ਅੰਕ ਨੂੰ ਜਾਰੀ ਕਰਦਿਆਂ ਕਿਹਾ ਕਿ ਇਹ ਪੰਜਾਬੀ ਵਿੱਚ ਛਪਣ ਵਾਲਾ ਇੱਕੋ ਇੱਕ ਬਾਲ ਰਸਾਲਾ ਹੈ ਜੋ ਪਿਛਲੇ 30 ਸਾਲ ਤੋਂ ਬਲਜਿੰਦਰ ਮਾਨ ਦੀ ਸੰਪਾਦਨਾ ਹੇਠ ਨਿਰੰਤਰ ਛਪ ਰਿਹਾ ਹੈ। ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਇਸ ਰਸਾਲੇ ਨੇ ਬਾਲ ਸਾਹਿਤ ਜਗਤ ਵਿੱਚ ਸੰਦਲੀ ਪੈੜਾਂ ਪਾਈਆਂ ਹਨ। ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਨੇ ਬੱਚਿਆਂ ਨੂੰ ਮਾਤ ਭਾਸ਼ਾ ਨਾਲ ਜੋੜਨ ਅਤੇ ਉਹਨਾਂ ਅੰਦਰ ਨੈਤਿਕ ਕਦਰਾਂ ਕੀਮਤਾਂ ਦੇ ਸੰਚਾਰ ਦਾ ਬੀੜਾ ਚੁੱਕਿਆ ਹੋਇਆ ਹੈ।
ਉਹਨਾਂ ਮਾਪਿਆਂ ਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਹੱਥ ਉਮਰ ਗੁੱਟ ਅਨੁਸਾਰ ਬਾਲ ਰਸਾਲੇ ਅਤੇ ਪੁਸਤਕਾਂ ਜ਼ਰੂਰ ਦੇਣ ।ਉਹਨਾਂ ਅੱਗੇ ਕਿਹਾ ਕਿ ਪੰਜਾਬੀ ਲੋਕ ਹਰ ਪ੍ਰਕਾਰ ਦੇ ਖਰਚੇ ਕਰਦੇ ਹਨ ਲੋਕ ਪਰ ਬਾਲ ਸਾਹਿਤ ਦੀ ਮਹੱਤਤਾ ਤੋਂ ਕੋਰੇ ਹੋਣ ਕਰਕੇ ਇਸ ਵੱਲ ਧਿਆਨ ਨਹੀਂ ਦਿੰਦ । ਜਿਹੜੇ ਵਿਦਿਆਰਥੀ ਬਾਲ ਸਾਹਿਤ ਪੜ੍ਹਦੇ ਹਨ ਉਹ ਬਾਕੀਆਂ ਨਾਲੋਂ ਜਿਆਦਾ ਹੁਸ਼ਿਆਰ ਤੇ ਆਦਰਸ਼ ਨਾਗਰਿਕ ਅਤੇ ਇਨਸਾਨੀਅਤ ਦੇ ਪਹਿਰੇਦਾਰ ਬਣਦੇ ਹਨ।
ਸਭ ਦਾ ਸਵਾਗਤ ਕਰਦਿਆਂ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਸੁਰ ਸੰਗਮ ਵਿੱਦਿਅਕ ਟਰੱਸਟ ਦਾ ਯਤਨ ਹੈ ਕਿ ਬੱਚਿਆਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਿਆ ਜਾਵੇ ਤਾਂ ਕਿ ਉਹ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਬਣ ਕੇ ਦੇਸ਼ ਕੌਮ ਨੂੰ ਉਚੇਰੀਆਂ ਲੀਹਾਂ ਵੱਲ ਤੋਰ ਸਕਣ। ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪ੍ਰੋਫੈਸਰ ਕੇਵਲ ਕਲੋਟੀ, ਪ੍ਰਿੰ. ਅਰਮਨਪ੍ਰੀਤ ਸਿੰਘ, ਸਮਰਜੀਤ ਸਿੰਘ ਸ਼ੰਮੀ, ਜੀਵਨ ਚੰਦੇਲੀ, ਚੈਂਚਲ ਸਿੰਘ ਬੈਂਸ ਨੇ ਕਰੂੰਬਲਾਂ ਪਰਿਵਾਰ ਵੱਲੋਂ ਬਾਲ ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁਲਤਾ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਦਿਆਰਥੀਆਂ ਦੇ ਸਾਹਿਤ ਸਿਰਜਣਾ ਮੁਕਾਬਲੇ ਕਰਵਾ ਕੇ ਉਨਾਂ ਨੂੰ ਪੁਸਤਕਾਂ ਦੇ ਸੈੱਟ ਇਨਾਮ ਵਜੋਂ ਪ੍ਰਦਾਨ ਕੀਤੇ ਗਏ।
ਇਸ ਮੌਕੇ ਮੈਡਮ ਨਿਰੰਜਣ ਕੌਰ, ਪ੍ਰਿੰ. ਮਨਜੀਤ ਕੌਰ, ਹਰਮਨਪ੍ਰੀਤ ਕੌਰ, ਹਰਵੀਰ ਮਾਨ , ਰਘਵੀਰ ਸਿੰਘ ਕਲੋਆ, ਪਰਮਜੀਤ ਸਿੰਘ ਕਾਤਿਬ ਸਮੇਤ ਸਾਹਿਤ ਪ੍ਰੇਮੀ ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਹੋਏ। ਮੰਚ ਸੰਚਾਲਨ ਦੀ ਜਿੰਮੇਵਾਰੀ ਨੌਜਵਾਨ ਕਲਾਕਾਰ ਸੁਖਮਨ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।
ਸਭ ਦਾ ਧੰਨਵਾਦ ਕਰਦਿਆਂ ਪ੍ਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਬਲਜਿੰਦਰ ਮਾਨ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਦੀ ਸੋਚ ਨੂੰ ਨਰੋਆ ਕਰਨ ਵਾਸਤੇ ਸਿਲੇਬਸ ਤੋਂ ਇਲਾਵਾ ਬਾਲ ਸਾਹਿਤ ਦੇ ਰਸਾਲੇ ਅਤੇ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।ਅਜਿਹਾ ਕਰਨ ਨਾਲ ਉਹ ਮਾਨਸਿਕ ਅਤੇ ਸਰੀਰਕ ਤੌਰ ਤੇ ਨਿੱਗਰ ਬਣਨਗੇ।