ਪੌਦੇ ਲਗਾਉਣ ਲਈ ਜਾਗਰੂਕ ਕੀਤਾ
ਚੰਡੀਗੜ੍ਹ, 20 ਮਈ- ਸਮਾਜਸੇਵੀ ਸੰਸਥਾ ਫਾਈਟ ਫਾਰ ਹਿਊਮਨ ਰਾਈਟਸ ਵੈਲਫੇਅਰ ਚੰਡੀਗੜ੍ਹ ਵੱਲੋਂ ਚਲਾਈ ਮੁਹਿੰਮ “ਇੱਕ ਰੁੱਖ 100 ਸੁੱਖ” ਦੇ ਹੱਕ ਵਿੱਚ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਹਨਾਂ ਦੀ ਸੰਭ-ਸੰਭਾਲ ਕਰਨ ਸੰਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਮਹਿਲਾ ਨਿਆਂ ਸਮਿਤੀ ਚੰਡੀਗੜ੍ਹ ਦੀ ਚੇਅਰਪਰਸਨ ਬੀਬੀ ਸਤਿੰਦਰ ਧਵਨ, ਪ੍ਰਧਾਨ ਬੀਬੀ ਸੁਨੀਤਾ ਭਟ ਅਤੇ ਮੁੱਖ ਸਕੱਤਰ ਬੀਬੀ ਸ਼ਕੁੰਤਲਾ ਰਾਣੀ ਨੇ ਕਿਹਾ ਕਿ ਪਰਮਾਤਮਾ ਨੇ ਸਾਜੀ ਸ੍ਰਿਸ਼ਟੀ ਵਿੱਚ ਹਰ ਇੱਕ ਚੀਜ਼ ਮਨੁੱਖਾਂ ਤੇ ਹੋਰ ਸਾਹ ਲੈਣ ਵਾਲੇ ਜੀਵ ਜੰਤੂਆਂ ਦੇ ਹਿੱਤ ਵਿੱਚ ਸਹੀ ਲੋੜ ਅਨੁਸਾਰ ਪੈਦਾ ਕੀਤੀ ਹੈ।
ਉਹਨਾਂ ਕਿਹਾ ਕਿ ਮਨੁੱਖ ਦੀ ਚੰਗੀ ਸਿਹਤ ਲਈ ਸਾਫ ਹਵਾ ਅਤੇ ਪਾਣੀ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਅਜੋਕੇ ਸਮੇਂ ਵਿੱਚ ਅਸੀਂ ਇਸ ਲੋੜ ਨੂੰ ਭੁੱਲ ਕੇ ਧੜਾਧੜ ਦਰਖਤ ਕੱਟ ਰਹੇ ਹਾਂ ਪਰ ਪੌਦਾ ਇੱਕ ਵੀ ਨਹੀਂ ਲਗਾ ਰਹੇ। ਜਿਸ ਦਾ ਖਮਿਆਜ਼ਾ ਸਾਨੂੰ ਮੌਜੂਦਾ ਤੇ ਆਗਾਮੀ ਸਮੇਂ ਦੇ ਵਿੱਚ ਬਹੁਤ ਵੱਡੇ ਸੰਕਟ ਦੇ ਰੂਪ ਵਿੱਚ ਭੁਗਤਣਾ ਪੈ ਸਕਦਾ ਹੈ।
ਸੰਸਥਾ ਪ੍ਰਧਾਨ ਜਸਬੀਰ ਸਿੰਘ ਨੇ ਮਹਿਲਾ ਨਿਆਂ ਸਮਿਤੀ ਵੱਲੋਂ ਸੰਸਥਾ ਦੀ ਮੁਹਿੰਮ ਨੂੰ ਹੋਰ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਮੁਹੰਮਦ ਨੀਮ ਤੇ ਹੋਰ ਮੈਂਬਰ ਹਾਜ਼ਰ ਸਨ।