ਮੁਹਾਲੀ ਪੁਲੀਸ ਵੱਲੋਂ ਫੈਕਟਰੀ ਦੇ ਤਾਲੇ ਤੋੜ ਕੇ ਚੋਰੀ ਕਰਨ ਵਾਲੇ ਕਾਬੂ
ਐਸ ਏ ਐਸ ਨਗਰ, 21 ਮਈ- ਮੁਹਾਲੀ ਪੁਲੀਸ ਨੇ ਉਦਯੋਗਿਕ ਖੇਤਰ ਫੇਜ਼ 9 ਵਿੱਚ ਸਥਿਤ ਇੱਕ ਫੈਕਟਰੀ ਦੇ ਤਾਲੇ ਤੋੜ ਕੇ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਿਟੀ 2 ਸ੍ਰੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਉਦਯੋਗਿਕ ਖੇਤਰ ਫੇਜ਼ 9 ਦੇ ਪਲਾਟ ਨੰਬਰ 474 ਦੇ ਮਾਲਕ ਹਰਪ੍ਰੀਤ ਸਿੰਘ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਬੀਤੀ 7-8 ਮਈ ਦੀ ਰਾਤ ਨੂੰ ਕਿਸੇ ਆਟੋ ਵਾਲੇ ਨਾਮਾਲੂਮ ਵਿਅਕਤੀਆਂ ਵੱਲੋਂ ਉਸ ਦੀ ਫੈਕਟਰੀ ਦੇ ਤਾਲੇ ਤੋੜਕੇ ਫੈਕਟਰੀ ਵਿੱਚ ਇੱਕ ਐਲ.ਈ.ਡੀ., 2 ਲੈਪਟਾਪ, ਇੱਕ ਕੀਆ ਕਾਰ ਦੀ ਚਾਬੀ, ਇਨਵਰਟਰ ਅਤੇ ਐਕਸਾਈਡ ਦੀ ਬੈਟਰੀ ਅਤੇ ਪਾਣੀ ਵਾਲੀਆਂ ਟੂਟੀਆਂ ਚੋਰੀ ਕਰ ਲਈਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਫੇਜ਼ 11 ਬੀ.ਐਨ.ਐਸ. ਦੀ ਧਾਰਾ 331(4), 305 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ|
ਅਤੇ ਥਾਣਾ ਫੇਜ਼ 11 ਦੇ ਮੁਖੀ ਇੰਸਪੈਕਟਰ ਅਮਨ ਦੀ ਅਗਵਾਈ ਵਿੱਚ ਜਾਂਚ ਦੌਰਾਨ ਪੁਲੀਸ ਨੇ ਮੁਖਬਿਰ ਦੀ ਇਤਲਾਹ 'ਤੇ ਲਾਲੂ ਰਾਮ ਵਾਸੀ ਪਿੰਡ ਸੋਰਪੁਰ ਜ਼ਿਲ੍ਹਾ ਦੇਵਰੀਆ ਯੂ.ਪੀ. (ਹਾਲ ਵਾਸੀ ਨੇੜੇ ਕਾਲੀ ਮਾਤਾ ਮੰਦਿਰ ਬਾਬਾ ਦਾ ਵੇਹੜਾ ਜਗਤਪੁਰਾ) ਅਤੇ ਰਮੇਸ਼ ਬਹਾਦਰ ਵਾਸੀ ਗ੍ਰਾਮ ਦੇਹਰਨ ਤਹਿਸੀਲ ਡੋਲਪਾ ਥਾਣਾ ਲਿਬਾਰਾ ਜ਼ਿਲ੍ਹਾ ਡੋਲਪਾ (ਹਾਲ ਵਾਸੀ ਸੈਕਟਰ 82 ਮੁਹਾਲੀ) ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਚੋਰੀ ਹੋਇਆ 1 ਲੈਪਟਾਪ (ਮਾਰਕਾ ਐਚ.ਪੀ.), 1 ਲੈਪਟਾਪ (ਮਾਰਕਾ ਲੈਨੋਵੋ ਬਲੈਕ), 1 ਐਲ.ਈ.ਡੀ. ਵਨ ਪਲੱਸ, ਇੱਕ ਕੀਆ ਕਾਰ ਦੀ ਚਾਬੀ, ਇੱਕ ਛੈਣੀ ਤੇ ਇੱਕ ਹਥੌੜਾ, ਇੱਕ ਆਟੋ ਨੰਬਰ ਪੀ.ਬੀ.-65 ਏ ਜੈਡ 6155 ਬਰਾਮਦ ਕੀਤੇ ਗਏ ਹਨ ਅਤੇ ਮਾਮਲੇ ਵਿੱਚ ਬੀ.ਐਨ.ਐਸ. ਦੀ ਧਾਰਾ 317(2) ਤਹਿਤ ਜੁਰਮ ਦਾ ਵਾਧਾ ਕੀਤਾ ਗਿਆ ਹੈ।
ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਮਾਮਲੇ ਦੀ ਤਫਤੀਸ਼ ਜਾਰੀ ਹੈ।