
ਪੰਛੀਆਂ ਲਈ ਹਮਦਰਦੀ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ
ਐਸ ਏ ਐਸ ਨਗਰ, 21 ਮਈ- ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਬ੍ਰਾਂਚ ਦੇ ਆਪਸੀ ਸਹਿਯੋਗ ਨਾਲ ਲੋਕਾਂ ਵਿੱਚ ਪੰਛੀਆਂ ਲਈ ਹਮਦਰਦੀ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਪ੍ਰਾਚੀਨ ਸ਼੍ਰੀ ਸ਼ਿਵ ਮੰਦਿਰ ਫੇਜ਼ 1 ਮੁਹਾਲੀ ਵਿਖੇ ਕੀਤਾ ਗਿਆ।
ਐਸ ਏ ਐਸ ਨਗਰ, 21 ਮਈ- ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਬ੍ਰਾਂਚ ਦੇ ਆਪਸੀ ਸਹਿਯੋਗ ਨਾਲ ਲੋਕਾਂ ਵਿੱਚ ਪੰਛੀਆਂ ਲਈ ਹਮਦਰਦੀ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਪ੍ਰਾਚੀਨ ਸ਼੍ਰੀ ਸ਼ਿਵ ਮੰਦਿਰ ਫੇਜ਼ 1 ਮੁਹਾਲੀ ਵਿਖੇ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਮੁਹਾਲੀ ਬ੍ਰਾਂਚ ਦੇ ਪ੍ਰਧਾਨ ਅਸ਼ੋਕ ਪਵਾਰ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਲੋਕਾਂ ਨੂੰ 150 ਸਕੋਰੇ ਵੰਡੇ ਗਏ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਗਈ ਕਿ ਇਨ੍ਹਾਂ ਵਿੱਚ ਪਾਣੀ ਭਰਕੇ, ਪੰਛੀਆਂ ਲਈ ਆਪਣੇ ਘਰਾਂ ਦੀਆਂ ਛੱਤਾਂ, ਛੱਤੀਆਂ ਅਤੇ ਬਾਲਕੋਨੀਆਂ ਆਦਿ ਵਿੱਚ ਰੱਖਿਆ ਜਾਵੇ। ਇਸ ਤੋਂ ਇਲਾਵਾ ਪੰਛੀਆਂ ਲਈ ਸਤਨਾਜੇ ਦੇ 150 ਪੈਕਟ ਵੀ ਮੁਫਤ ਵੰਡੇ ਗਏ।
ਉਨ੍ਹਾਂ ਕਿਹਾ ਕਿ ਇਸ ਸਮੇਂ ਗਰਮੀ ਦਾ ਕਹਿਰ ਬਰਸ ਰਿਹਾ ਹੈ, ਪਾਰਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਇਸ ਤਪਦੀ ਧੁੱਪ ਵਿੱਚ ਵਾਰ-ਵਾਰ ਪਿਆਸ ਲੱਗਣੀ ਸੁਭਾਵਿਕ ਹੈ। ਅਸੀਂ ਮਨੁੱਖ ਹਾਂ, ਪਿਆਸ ਲੱਗਣ 'ਤੇ ਦੱਸ ਸਕਦੇ ਹਾਂ ਪਰੰਤੂ ਬੇਚਾਰੇ ਬੇਜ਼ੁਬਾਨ ਪੰਛੀਆਂ ਲਈ ਇਹ ਮੌਸਮ ਬਹੁਤ ਭਾਰੀ ਪੈ ਜਾਂਦਾ ਹੈ। ਕਾਫੀ ਪੰਛੀ ਤਾਂ ਗਰਮੀ ਅਤੇ ਪਿਆਸ ਕਾਰਨ ਅਪਣਾ ਦਮ ਤੋੜ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਨੂੰ ਦੇਖਦੇ ਹੋਏ ਇਸ ਭੀਸ਼ਮ ਗਰਮੀ ਦੇ ਮੌਸਮ ਵਿੱਚ ਬੇਜ਼ੁਬਾਨ ਪੰਛੀਆਂ ਦੇ ਬਚਾਓ ਲਈ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ।
ਇਸ ਤੋਂ ਪਹਿਲਾਂ ਮਹਾਰਾਣਾ ਪ੍ਰਤਾਪ ਬ੍ਰਾਂਚ ਮੁਹਾਲੀ ਦੇ ਪ੍ਰਧਾਨ ਸਤੀਸ਼ ਵਿਜ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸਟੇਟ ਪੈਟਰਨ ਗੁਰਦੀਪ ਸਿੰਘ ਵੱਲੋਂ ਆਏ ਮਹਿਮਾਨਾਂ ਅਤੇ ਮੰਦਿਰ ਪ੍ਰਬੰਧਨ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰਿੰਦਰ ਸਿੰਘ, ਗੁਰਦੀਪ ਸਿੰਘ, ਐਸ ਕੇ ਵਿਜ, ਦੇਵ ਰਾਜ ਮੋਦੀ, ਬਲਦੇਵ ਰਾਮ, ਮਧੂਕਰ ਕੋੜਾ, ਨਿਰੰਜਨ ਸਿੰਘ, ਜੀ ਡੀ ਧੀਮਾਨ, ਸੋਹਣ ਲਾਲ ਸ਼ਰਮਾ, ਕਮਲ ਗਰੋਵਰ, ਸੁਭਾਸ਼ ਚੰਦਰ ਗੁਪਤਾ, ਪ੍ਰੋਮਿਲਾ ਸਿੰਘ, ਕਿਰਨ ਪਵਾਰ, ਰਾਜ ਬਾਲਾ ਗੋਤਮ, ਰਾਣੀ ਧੀਮਾਨ, ਸੁਦੇਸ਼ ਕੁਮਾਰੀ ਆਦਿ ਸ਼ਾਮਲ ਸਨ।
