ਫੇਜ਼ 4 ਦੇ ਵਸਨੀਕਾਂ ਦਾ ਵਫਦ ਬਿਜਲੀ ਵਿਭਾਗ ਦੇ ਐਸ ਡੀ ਓ ਨੂੰ ਮਿਲਿਆ
ਐਸ ਏ ਐਸ ਨਗਰ, 21 ਮਈ- ਫੇਜ਼ ਚਾਰ ਦੇ ਵਸਨੀਕਾਂ ਦਾ ਵਫਦ ਸਮਾਜਸੇਵੀ ਨਵੀ ਸੰਧੂ ਦੀ ਅਗਵਾਈ ਵਿੱਚ ਪੀ.ਐਸ.ਪੀ.ਸੀ.ਐਲ. ਦੇ ਐਸ.ਡੀ.ਓ. ਬਾਵਾ ਸਿੰਘ ਨੂੰ ਮਿਲਿਆ ਅਤੇ ਫੇਜ਼ ਚਾਰ ਦੀ ਕੋਠੀ ਨੰਬਰ 236 ਤੋਂ 493 ਤੱਕ ਦੇ ਖੇਤਰ ਵਿੱਚ ਨਵੀਆਂ ਤਾਰਾਂ ਪਾਉਣ, ਫੀਡਰ ਚੇਂਜ ਕਰਨ ਅਤੇ ਇਲਾਕੇ ਦੀ ਮੇਨ ਪਾਵਰ ਵਧਾਉਣ ਦੇ ਸਬੰਧ ਵਿੱਚ ਐਕਸਐਨ ਡਿਵੀਜ਼ਨ ਇੱਕ ਦੇ ਨਾਮ ਮੰਗ ਪੱਤਰ ਦਿੱਤਾ।

ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਫੇਜ਼ ਚਾਰ ਦੇ ਕੋਠੀ ਨੰਬਰ 236 ਤੋਂ 493 ਵਿੱਚ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਸਪਲਾਈ ਵਿੱਚ ਭਾਰੀ ਦਿੱਕਤ ਆ ਰਹੀ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਸੰਬੰਧੀ ਦਫਤਰ ਵਿੱਚ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਹਨ, ਪਰ ਅੱਜ ਤੱਕ ਬਿਜਲੀ ਸਪਲਾਈ ਦਾ ਕੋਈ ਵੀ ਢੁਕਵਾਂ ਹੱਲ ਨਹੀਂ ਹੋ ਪਾਇਆ।
ਵਸਨੀਕਾਂ ਨੇ ਕਿਹਾ ਕਿ ਬੀਤੇ ਕੱਲ (20 ਮਈ ਨੂੰ) ਸ਼ਾਮ 6 ਵਜੇ ਤੋਂ ਸਵੇਰੇ 7 ਵਜੇ ਤੱਕ ਬਿਜਲੀ ਸਪਲਾਈ ਦੀ ਬਹੁਤ ਜ਼ਿਆਦਾ ਫਲਕਚੂਏਸ਼ਨ ਹੁੰਦੀ ਰਹੀ ਅਤੇ ਸਾਰੀ ਰਾਤ ਵਸਨੀਕਾਂ ਨੂੰ ਗਰਮੀ ਅਤੇ ਫਲਕਚੂਏਸ਼ਨ ਦੇ ਚੱਲਦੇ ਕੁਟਣੀ ਪਈ। ਸਾਰੀ ਰਾਤ ਸੰਬੰਧਿਤ ਅਧਿਕਾਰੀਆਂ ਨੂੰ ਵਾਰ-ਵਾਰ ਫੋਨ ਕਰਨ ਤੇ ਵੀ ਇਸ ਦਾ ਕੋਈ ਹੱਲ ਨਹੀਂ ਕੀਤਾ ਗਿਆ। ਜਿਸ ਕਾਰਨ ਵਸਨੀਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ।
ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਕੋਠੀ ਨੰਬਰ 236 ਤੋਂ 493 ਦੇ ਖੇਤਰ ਵਿੱਚ ਨਵੀਆਂ ਤਾਰਾਂ ਪਾ ਕੇ ਫੀਡਰ ਚੇਂਜ ਕੀਤਾ ਜਾਵੇ ਅਤੇ ਇਸ ਇਲਾਕੇ ਵਿੱਚ ਲਾਈਨਮੈਨ ਅਤੇ ਹੋਰ ਸਟਾਫ ਨੂੰ ਵਧਾਇਆ ਜਾਵੇ ਤਾਂ ਜੋ ਵਸਨੀਕਾਂ ਦੀਆਂ ਆਉਂਦੀਆਂ ਮੁਸ਼ਕਿਲਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ।
ਇਸ ਮੌਕੇ ਹਰਜੀਤ ਸਿੰਘ, ਸੁਰਿੰਦਰ ਸਿੰਘ ਸੋਢੀ, ਜੇ.ਪੀ.ਐਸ. ਨਿੰਦਰਾ, ਸੁਰਿੰਦਰ ਕੁਮਾਰ ਬੱਬਰ, ਰਾਜਕੁਮਾਰ ਚੁੱਗ, ਦਵਿੰਦਰ ਸਿੰਘ, ਸਨਪ੍ਰੀਤ ਸਿੰਘ, ਸੰਦੀਪ ਲੱਖਾ ਹਾਜ਼ਰ ਸਨ।