ਰਿਟਾਇਰਡ ਥਾਣੇਦਾਰ ਸੁਖਦੇਵ ਸਿੰਘ ਅਤੇ ਉਨਾਂ ਦੀ ਪਤਨੀ ਨਿਰਮਲ ਕੌਰ ਬੋਧ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਮਿਸ਼ਨ ਤੇ ਚਲਦੇ ਹੋਏ ਨਿਭਾਈਆਂ ਸੇਵਾਵਾਂ ਦੀ ਬਦੌਲਤ ਕੀਤਾ ਸਨਮਾਨਿਤ

ਮਾਹਿਲਪੁਰ 21 ਮਈ- ਪਿਛਲੇ ਲਗਭਗ 15 ਸਾਲਾਂ ਤੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ, ਤਥਾਗਤ ਭਗਵਾਨ ਬੁੱਧ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਤੇ ਕੰਮ ਕਰਨ ਵਾਲੇ ਸੁਖਦੇਵ ਸਿੰਘ ਰਿਟਾਇਰ ਥਾਣੇਦਾਰ ਅਤੇ ਉਨਾਂ ਦੀ ਧਰਮ ਪਤਨੀ ਸ਼੍ਰੀਮਤੀ ਨਿਰਮਲ ਕੌਰ ਬੋਧ ਦੇ ਵਿਦੇਸ਼ਾਂ ਵਿੱਚ ਆਪਣੇ ਬੱਚਿਆਂ ਕੋਲ ਜਾਣ ਦੇ ਮੱਦੇਨਜ਼ਰ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਵੱਲੋਂ ਸਟਾਰ ਰੀਫੈਸਮੈਂਟ ਹਵੇਲੀ ਰੋਡ ਮਾਹਿਲਪੁਰ ਵਿਖੇ ਸੁਸਾਇਟੀ ਦੀ ਹੋਈ ਇੱਕ ਮੀਟਿੰਗ ਵਿੱਚ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਦੀ ਬਦੌਲਤ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਦੀ ਪ੍ਰਧਾਨ ਰੇਖਾ ਰਾਣੀ, ਜਨਰਲ ਸਕੱਤਰ ਸ਼ਸ਼ੀ ਬੰਗੜ ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ, ਕੌਂਸਲਰ ਸੁਰਿੰਦਰ ਕੌਰ, ਜੀਵਨ ਕੁਮਾਰੀ, ਸੰਤੋਸ਼ ਕੁਮਾਰੀ, ਪਰਮਜੀਤ ਕੌਰ, ਮਾਸਟਰ ਜੈ ਰਾਮ ਬਾੜੀਆਂ, ਧਰਮ ਸਿੰਘ ਫੌਜੀ, ਹੰਸ ਰਾਜ ਕਨੇਡਾ, ਰਾਜੀਵ ਬੰਗੜ, ਜਰਨੈਲ ਸਿੰਘ ਸਟਾਰ ਰੀਫੈਸਮੈਂਟ, ਨਿਰਮਲ ਸਿੰਘ ਮੁੱਗੋਵਾਲ ਸੰਚਾਲਕ ਨਿਰਵਾਣੁ ਕੁਟੀਆ ਮਾਹਿਲਪੁਰ ਆਦਿ ਹਾਜ਼ਰ ਸਨ। ਇਸ ਮੌਕੇ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਦੇ ਸਾਰੇ ਹੀ ਅਹੁਦੇਦਾਰਾਂ ਨੇ ਨਿਰਮਲ ਕੌਰ ਬੋਧ ਅਤੇ ਉਹਨਾਂ ਦੇ ਪਤੀ ਰਿਟਾਇਰਡ ਥਾਣੇਦਾਰ ਸੁਖਦੇਵ ਸਿੰਘ ਦੇ ਮਿਸ਼ਨ ਸਬੰਧੀ ਕੀਤੇ ਕਾਰਜਾਂ ਦੀ ਸਰਾਹਨਾ ਕੀਤੀ। 
ਇਸ ਮੌਕੇ ਮਾਸਟਰ ਜੈ ਰਾਮ ਨੇ ਕਿਹਾ ਕਿ ਨਿਰਮਲ ਕੌਰ ਬੋਧ ਨੇ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਦੀ ਲੰਬਾ ਸਮਾਂ ਪ੍ਰਧਾਨ ਰਹਿ ਕੇ ਮਿਸ਼ਨ ਨੂੰ ਅੱਗੇ ਲਿਜਾਉਣ ਵਿੱਚ ਆਪਣੀ ਜਿੰਮੇਵਾਰੀ ਨਿਭਾਈ। ਉਨਾਂ ਦੀ ਅਗਵਾਈ ਹੇਠ ਪਿਛਲੇ ਲਗਭਗ 15 ਸਾਲਾਂ ਤੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਤੇ ਮਾਹਿਲਪੁਰ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਆਯੋਜਿਤ ਕੀਤੀ ਜਾਂਦੀ ਰਹੀ ਤੇ ਇਸ ਦੇ ਨਾਲ ਹੀ ਅਸ਼ੋਕ ਵਿਜੇ ਦਸਵੀਂ ਸਮਾਗਮ ਵੀ ਜੋਰਦਾਰ ਢੰਗ ਨਾਲ ਮਨਾਇਆ ਜਾਂਦਾ ਰਿਹਾ। 
ਇਸ ਮੌਕੇ ਨਿਰਮਲ ਕੌਰ ਬੋਧ ਅਤੇ ਉਨਾਂ ਦੇ ਪਤੀ ਰਿਟਾਇਰ ਥਾਣੇਦਾਰ ਸੁਖਦੇਵ ਸਿੰਘ ਨੇ ਕਿਹਾ ਕਿ ਉਹ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰ ਮਾਹਿਲਪਰ ਨੂੰ ਆਪਣਾ ਪੂਰਾ ਸਹਿਯੋਗ ਦਿੰਦੇ ਰਹਿਣਗੇ। ਅਖੀਰ ਵਿੱਚ ਰੇਖਾ ਰਾਣੀ ਪ੍ਰਧਾਨ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ ਨੇ ਸਾਰੇ ਹੀ ਸਾਥੀਆਂ ਦਾ ਧੰਨਵਾਦ ਕੀਤਾ।