ਹਰਪਾਲਪੁਰ ਪੀਰ ਦੀ ਦਰਗਾਹ ਤੇ ਸਲਾਨਾ ਭੰਡਾਰਾ ਤੇ ਕਵਾਲੀਆਂ ਦੀ ਮਹਿਫਲ 24 ਨੂੰ
ਘਨੌਰ, 20 ਮਈ- ਹਰਪਾਲਪੁਰ ਭੁੱਠਾ ਥੇਹ ਦੇ ਸਾਹਮਣੇ ਪੀਰ ਦੀ ਦਰਗਾਹ ਤੇ ਸਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਵਿਸ਼ੇਸ਼ ਤੌਰ ਤੇ ਕਵਾਲੀਆਂ ਦੀ ਮਹਿਫਲ ਸਜਾਈ ਜਾਵੇਗੀ।
ਘਨੌਰ, 20 ਮਈ- ਹਰਪਾਲਪੁਰ ਭੁੱਠਾ ਥੇਹ ਦੇ ਸਾਹਮਣੇ ਪੀਰ ਦੀ ਦਰਗਾਹ ਤੇ ਸਲਾਨਾ ਭੰਡਾਰਾ ਕਰਵਾਇਆ ਜਾ ਰਿਹਾ ਹੈ ਜਿਸ ਦੌਰਾਨ ਵਿਸ਼ੇਸ਼ ਤੌਰ ਤੇ ਕਵਾਲੀਆਂ ਦੀ ਮਹਿਫਲ ਸਜਾਈ ਜਾਵੇਗੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭੁੱਠੇ ਦੇ ਮਾਲਿਕ ਸਾਗਰ ਸਿੰਗਲਾ ਨੇ ਦੱਸਿਆ ਕਿ 24 ਮਈ ਨੂੰ ਪੀਰ ਬਾਬਾ ਦੀ ਦਰਗਾਹ ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਉਪਰੰਤ ਸ਼ਰਧਾਲੂਆਂ ਵੱਲੋਂ ਖੁੱਲ੍ਹਾ ਭੰਡਾਰਾ ਚਲਾਇਆ ਜਾਵੇਗਾ। ਇਸ ਉਪਰੰਤ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ।
ਇਸ ਮੌਕੇ ਮਸ਼ਹੂਰ ਸੂਫੀ ਕਲਾਕਾਰ ਸੋਨੀ ਸੂੰਨੀ, ਸ਼ੁਭਜੋਤ ਮਿਊਜ਼ਿਕ ਤੋਂ ਬੀ ਐਸ ਬੰਗਾਲੀ ਕਵਾਲੀਆਂ ਦੀ ਮਹਿਫਲ ਸਜਾਉਣਗੇ। ਭੰਡਾਰਾ ਅਤੇ ਧਾਰਮਿਕ ਸਮਾਗਮ ਦੇਰ ਰਾਤ ਆਪਣੇ ਪੂਰੇ ਜਾਹੋ ਜਲਾਲ ਨਾਲ ਚੱਲਦਾ ਰਹੇਗਾ।