ਥੀਮ: ਸਾਡੀਆਂ ਨਰਸਾਂ ਸਾਡਾ ਭੱਵਿਖ:- ਨਰਸਾਂ ਦੀ ਦੇਖਭਾਲ ਨਾਲ ਅਰਥ ਵਿਵਸਥਾ ਮਜਬੂਤ ਹੁੰਦੀ ਹੈ।

ਨਵਾਂਸ਼ਹਿਰ- ਮਿਤੀ 12/05/2025 ਨੂੰ ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਿਖੇ ‘ਅੰਤਰਰਾਸ਼ਟਰੀ ਨਰਸ ਦਿਵਸ’ ਮਨਾਇਆ ਗਿਆ। ਇਸ ਸੈਮੀਨਰ ਦੀ ਪ੍ਰਧਾਨਗੀ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਕੀਤੀ। ਉਨਾਂ ਨੇ ਸੈਮੀਨਰ ਵਿੱਚ ਇੱਕਤਰਤਾ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਇਹ ਦਿਨ ਇਟਲੀ ਦੀ ਜੰਮਪਲ “ਫਲੋਰੈਂਸ ਨਾਈਟਿੰਗੇਲ” ਦੇ ਜਨਮ ਦਿਨ ਨੂੰ ਸਮਰਪਿਤ ਹੈ, ਜਿਸ ਨੇ ਕ੍ਰੀਮੀਅਨ ਯੁੱਧ ਵਿੱਚ ਜਖਮੀ ਸੈਨਿਕਾਂ ਦੀ ਸੰਭਾਲ ਕੀਤੀ। ਉਸਨੇ ਹੋਰ ਸਾਥੀ ਨਰਸਾਂ ਨੂੰ ਨਾਲ ਲੈ ਕੇ ਉਨਾ ਦੇ ਜਖਮਾਂ ਤੇ ਮੱਲਮ ਪੱਟੀਆਂ ਕੀਤੀਆਂ। ਖਾਣ-ਪੀਣ ਦਾ ਪ੍ਰਬੰਧ ਕੀਤਾ।

ਉਹ ਰਾਤ ਦੇ ਹਨੇਰੇ ਵਿੱਚ ਲੈਂਪ ਲੈ ਕੇ ਜਖਮੀਆਂ ਦੀ ਪਛਾਣ ਕਰਦੀ ਅਤੇ ਸਹਾਇਤਾ ਕਰਦੀ। ਉਹ ਜਿੱਥ ਸਫਾਈ ਸੈਨੀਟੇਸ਼ਨ ਦਾ ਕੰਮ-ਕਰਦੀ ਸੀ ਉੱਥੇ ਅੰਕੜਾ ਵਿਗਿਆਨ ਬਾਰੇ ਵੀ ਪੜ੍ਹਾਈ ਕੀਤੀ ਹੋਈ ਸੀ। ਉਸਨੂੰ ਲੈਡੀ ਵਿੱਦ ਦਾ ਲੈਂਪ ਵੀ ਕਿਹਾ ਜਾਦਾਂ ਹੈ। ਉਸ ਦਾ ਜਨਮ 12 ਮਈ 1820 ਨੂੰ ਹੋਇਆ ਅਤੇ ਉਸ ਨੇ  13 ਅਗਸਤ 1910 ਨੂੰ ਬ੍ਰਿਟੇਨ ਵਿੱਚ ਆਖਰੀ ਸਾਹ ਲਿਆ। 
ਉਸਨੇ 1860 ਵਿੱਚ ਨਰਸਾਂ ਦੀ ਟ੍ਰੇਨਿੰਗ ਲਈ ਸਕੂਲ ਵੀ ਖੋਲੇ ਅਤੇ ਔਰਤਾਂ ਨੂੰ ਨਰਸਾਂ ਦੀ ਸਿਖਲਾਈ ਵੀ ਦਿੱਤੀ। ਸਾਨੂੰ ਨਰਸਾਂ ਦੇ ਕਿੱਤੇ ਨੂੰ ਸਲਾਮ ਕਰਨਾ ਚਾਹੀਦਾ ਹੈ। ਅੱਜ ਬੇਸਮਝ ਲੋਕਾਂ ਕਈ ਵਾਰ ਨਰਸਾਂ ਤੇ ਹਮਲਾ ਕਰ ਦਿੰਦੇ ਹਨ ਤੇ ਭੱਦੇ ਕੁਮੈਂਟਸ ਦਿੰਦੇ ਹਨ ਜੋ ਬੰਦ ਹੋਣੇ ਚਾਹੀਦੇ ਹਨ। ਲੋਕਾਂ ਵਿੱਚ ਨਰਸਾਂ ਦੇ ਕਿੱਤੇ ਪ੍ਰਤੀ ਜਾਗਰੂਕਤਾ ਤੇ ਸਖਤ ਕਾਨੂੰਨ ਦੀ ਵਰਤੋਂ ਹੀ ਨਰਸਾਂ  ਦਾ ਹੌਸਲਾ ਵਧਾ ਸਕਦੇ ਹਨ। ਅੱਜ ਲੋੜ ਹੈ ਆਬਾਦੀ ਦੇ ਲਿਹਾਜ ਨਾਲ ਨਰਸਾਂ ਦੀ ਗਿਣਤੀ ਵਧਾਉਣਾ, ਉਨਾ ਦੀ ਲੋੜਾਂ ਨੂੰ ਮੁੱਖ ਰੱਖ ਕੇ ਤਨਖਾਹ/ਭੱਤਿਆਂ ਵਿੱਚ ਵਾਧਾ ਕਰਨਾ/ ਅੱਜ ਲੋੜ ਹੈ ਸਫਾਈ ਸੈਨੀਟੇਸ਼ਨ ਦੀ ਜਿਸ ਨਾਲ ਕਿਸੇ ਵੀ ਤਰਾਂ ਦੀ ਇਨਫੈਕਸ਼ਨ ਤੋਂ ਬਚਾ ਕੀਤਾ ਜਾ ਸਕਦਾ ਹੈ। 
ਕਿਉਕਿ ਜੰਗਾ/ਹਸਪਤਾਲ ਵਿੱਚ ਮੌਤਾਂ ਵਿੱਚ ਵਾਧਾ ਇਨਾ ਘਾਟਾਂ ਕਾਰਨ ਹੁੰਦਾ ਹੈ। ਇਸ ਲਈ ਨਾਈਟਿੰਗੇਲ ਹਸਪਤਾਲਾਂ ਵਿੱਚ ਸਫਾਈ ਅਤੇ ਸੈਨੀਟੇਸ਼ਨ ਵੱਲ ਧਿਆਨ ਪ੍ਰਮੁੱਖਤਾ ਨਾਲ ਦਿੰਦੀ ਸੀ। ਇਸ ਮੌਕੇ ਤੇ ਸ਼੍ਰੀਮਤੀ ਕਮਲਜੀਤ ਕੌਰ ਅਤੇ ਸ਼੍ਰੀਮਤੀ ਜਸਵਿੰਦਰ ਕੌਰ, ਨੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਤੇ ਮਨਜੀਤ ਸਿੰਘ, ਦਿਨੇਸ਼ ਕੁਮਾਰ, ਬਲਜੀਤ ਕੁਮਾਰ, ਕੋਮਲਪ੍ਰੀਤ ਕੌਰ, ਕਮਲਾਂ ਰਾਣੀ, ਪਰਵੀਨ ਕੁਮਾਰੀ, ਮਰੀਜਾਂ  ਅਤੇ ਉਨਾ ਦੇ ਮਾਤਾ ਪਿਤਾ ਹਾਜਿਰ ਸਨ।