ਕਿਸਾਨ ਮੰਡੀਆਂ ਵਿਚ ਰਾਤਾਂ ਕੱਟਣ ਲਈ ਮਜਬੂਰ -ਬੈਂਸ

ਨਵਾਂਸ਼ਹਿਰ, 2 ਅਕਤੂਬਰ - ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹੰਗਾਮੀ ਮੀਟਿੰਗ ਹੋਈ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਅਤੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ ਨੇ ਦੱਸਿਆ ਕਿ ਸੁੱਕੇ ਝੋਨੇ ਦੇ ਅੰਬਾਰ ਮੰਡੀਆਂ ਵਿੱਚ ਲੱਗੇ ਹੋਏ ਹਨ ।ਪਰ ਖਰੀਦ ਏਜੰਸੀਆਂ ਮੰਡੀਆਂ ਵਿੱਚ ਨਹੀਂ ਆਈਆਂ।

 ਜਿਸ ਕਰਕੇ ਕਿਸਾਨ ਮੰਡੀਆਂ ਵਿੱਚ ਰਾਤਾਂ ਨੂੰ ਰਹਿਣ ਲਈ ਮਜਬੂਰ ਹਨ। ਕਿਰਤੀ ਕਿਸਾਨ ਯੂਨੀਅਨ ਵੱਲੋਂ  ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸਾਨ ਦਾ ਮੰਡੀ ਵਿੱਚ ਆਇਆ ਝੋਨਾ ਤੁਰੰਤ ਭਰਿਆ ਜਾਵੇ। ਕਿਉਂਕਿ ਅਜੇ ਝੋਨੇ ਦੀ ਕਟਾਈ ਦਾ ਕੰਮ ਸ਼ੁਰੂ ਹੀ ਹੋਇਆ ਹੈ। ਅਗਰ ਤਿੰਨ  ਅਕਤੂਬਰ ਤੱਕ ਝੋਨਾ ਨਾ ਭਰਿਆ ਗਿਆ ਤਾਂ ਜ਼ਿਲ੍ਹੇ ਭਰ ਦੇ ਕਿਸਾਨ 4 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਧਰਨਾ ਦੇਣਗੇ। ਸਮੂਹ ਕਿਸਾਨ ਯੂਨੀਅਨਾਂ , ਆੜ੍ਹਤੀਆਂ  , ਲੇਬਰ ਜਥੇਬੰਦੀਆਂ ਅਤੇ ਕਿਸਾਨ ਵੀਰਾਂ ਨੂੰ  4 ਅਕਤੂਬਰ ਨੂੰ ਸਵੇਰੇ ਠੀਕ 11ਵਜੇ ਸਮੇਂ ਸਿਰ ਪਹੁੰਚਣ ਲਈ ਅਪੀਲ ਕੀਤੀ ਜਾਂਦੀ ਹੈ। 
ਇਸ ਮੌਕੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ, ਪਰਮਜੀਤ ਸਿੰਘ ਸ਼ਹਾਬਪੁਰ ਨਵਾਂਸ਼ਹਿਰ ਇਲਾਕੇ ਦੇ ਪ੍ਰਧਾਨ, ਸੁਰਿੰਦਰ ਸਿੰਘ ਮਹਿਰਮ ਪੁਰ ਔੜ ਬਲਾਕ ਪ੍ਰਧਾਨ, ਨਿਰਮਲ ਸਿੰਘ ਮੱਲਪੁਰ ਅੜਕਾ, ਰਾਮ ਜੀ ਦਾਸ ਸਨਾਵਾ, ਅਵਤਾਰ ਸਿੰਘ ਸਕੋਹਪੁਰ, ਜੀਵਨ ਬੇਗੋਵਾਲ, ਬਲਵੀਰ ਸਿੰਘ, ਮੋਹਣ ਸਿੰਘ ਲੰਗੜੋਆ, ਜਗਤਾਰ ਸਿੰਘ ਜਾਡਲਾ, ਮੱਖਣ ਸਿੰਘ ਭਾਨਮਜਾਰਾ ਅਤੇ ਰਾਮ ਜੀ ਦਾਸ ਸਨਾਵਾ ਹਾਜ਼ਰ ਸਨ।