ਆਪਣੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਪੈਨਸ਼ਨਰਾਂ ਨੇ ਦਿੱਤਾ ਧਰਨਾ

ਗੜਸ਼ੰਕਰ, 13 ਮਈ- ਸੂਬਾ ਕਮੇਟੀ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਮੰਡਲ ਗੜਸ਼ੰਕਰ ਵਿੱਚ ਅੱਜ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਆਪਣੀਆਂ ਮੰਗਾਂ ਦਾ ਜ਼ਿਕਰ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਇਹ ਮੰਗਾਂ ਤੁਰੰਤ ਮੰਨੀਆਂ ਜਾਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮਪਾਲ, ਹਰਪਾਲ ਸਿੰਘ ਗਿੱਲ, ਮਹਿੰਦਰ ਲਾਲ, ਸਵਰਨ ਸਿੰਘ, ਭਜਨ ਸਿੰਘ ਭੌਰ, ਬਲਵੀਰ ਸਿੰਘ, ਸੋਹਣ ਸਿੰਘ ਚੱਕ ਫੁੱਲੂ, ਸੁਰਜੀਤ ਸਿੰਘ, ਨਿਰਮਲ ਸਿੰਘ, ਜਗਦੀਸ਼ ਰਾਏ,  ਬੇਅੰਤ ਸਿੰਘ, ਨਵਾਂ ਸ਼ਹਿਰ ਸਰਕਲ ਤੋਂ ਕੁਲਵਿੰਦਰ ਸਿੰਘ ਅਟਵਾਲ, ਅਸ਼ਵਨੀ ਕੁਮਾਰ ਗੜਸ਼ੰਕਰ, ਨਰਿੰਦਰ  ਨਵਾਂ ਸ਼ਹਿਰ ਮਦਨ ਲਾਲ, ਸਕੱਤਰ ਅਮਰੀਕ ਸਿੰਘ, ਜਗਦੀਸ਼ ਚੰਦਰ ਬਲਾਚੌਰ ਸਹਿਤ ਹੋਰ ਆਗੂਆਂ ਨੇ ਆਪਣੀ ਹਾਜ਼ਰੀ ਲਗਵਾਈ। 
ਸਟੇਜ ਦੀ ਕਾਰਵਾਈ ਅਮਰੀਕ ਸਿੰਘ ਰਾਮਗੜ ਝੁੰਗੀਆਂ ਵੱਲੋਂ ਕੀਤੀ ਗਈ, ਧਰਨੇ ਦੀ ਪ੍ਰਧਾਨਗੀ ਇੰਜੀਨੀਅਰ ਕਮਲ ਦੇ ਵੱਲੋਂ ਕੀਤੀ ਗਈ।