ਸੰਤ ਪਰਮਾਨੰਦ ਦੀ ਯਾਦ ਅਤੇ ਸੰਤ ਚਾਨਣ ਰਾਮ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ 18 ਮਈ ਨੂੰ -ਸੰਤ ਧਰਮਪਾਲ

ਹੁਸ਼ਿਆਰਪੁਰ- ਬ੍ਰਹਮਲੀਨ ਸ੍ਰੀਮਾਨ 108 ਸੰਤ ਪਰਮਾਨੰਦ ਦੀ ਯਾਦ ਵਿਚ ਅਤੇ ਬ੍ਰਹਮਲੀਨ ਸ੍ਰੀਮਾਨ 108 ਸੰਤ ਚਾਨਣ ਰਾਮ ਸ਼ੇਰਗੜ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਸੰਤ ਸਮਾਗਮ ਅਤੇ ਕੀਰਤਨ ਦਰਬਾਰ 18 ਮਈ 2025 ਦਿਨ ਐਤਵਾਰ ਡੇਰਾ ਧਾਮ ਚਾਨਣਪੁਰੀ ਨੇੜੇ ਬਜਵਾੜਾ ਚੌਂਕ ਚੰਡੀਗੜ੍ਹ ਰੋਡ ਅਸਲਾਮਾਬਾਦ ਵਿਖੇ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋੰ ਸ਼ਰਧਾ ਪੂਰਵਕ ਮਨਾਏ ਜਾਣਗੇ।

          ਸਮਾਗਮਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਧਾਮ ਚਾਨਣਪੁਰੀ ਸ਼ੇਰਗੜ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਧਰਮਪਾਲ ਸਟੇਜ ਸਕੱਤਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਨੇ ਦੱਸਿਆ ਕਿ 18 ਮਈ ਦਿਨ ਐਤਵਾਰ ਸਵੇਰੇ 8 ਵਜੇ ਨਿਸ਼ਾਨ ਸਾਹਿਬ ਦੀ ਸੇਵਾ, 9 ਵਜੇ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਸੰਤ ਸਮਾਗਮ ਦੇ ਦੀਵਾਨ ਸਜਾਏ ਜਾਣਗੇ|
ਜਿਸ ਵਿੱਚ ਰਾਗੀ, ਢਾਡੀ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਵੱਖ ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ ਕੀਰਤਨ,ਕਥਾ ਰਾਹੀਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨਗੇ। ਉਨਾਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੰਗਤਾਂ ਨੂੰ ਅਪੀਲ ਕੀਤੀ ਕਿ ਹੁੰਮ ਹੁਮਾਕੇ ਸਮਾਗਮਾਂ ਵਿੱਚ  ਪਹੁੰਚਣ ਜੀ। ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।