
ਨਗਰ ਕੌਂਸਲ ਦੇ ਪ੍ਰਧਾਨ ਅਤੇ ਕਾਰਜ ਸਾਧਕ ਅਫਸਰ ਰਾਜਪੁਰਾ ਨੂੰ ਮੰਗ ਪੱਤਰ ਦਿੱਤਾ
ਰਾਜਪੁਰਾ, 27 ਜੂਨ- ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਕੁਮਾਰ ਨਾਹਰ ਅਤੇ ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਦੀ ਅਗਵਾਈ ਵਿੱਚ ਨਗਰ ਕੌਂਸਲ ਦੇ ਦਫਤਰ ਪਹੁੰਚੇ ਇੱਕ ਵਫਦ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਨਰਿੰਦਰ ਸ਼ਾਸਤਰੀ ਅਤੇ ਕਾਰਜ ਸਾਧਕ ਅਫਸਰ ਅਵਤਾਰ ਚੰਦ ਨੂੰ ਨਗਰ ਕੌਂਸਲ ਵਿੱਚ ਕੰਟਰੈਕਟ ਦੇ ਆਧਾਰ ਤੇ ਫਾਇਰਮੈਨ ਦੀ ਪੋਸਟ ਤੇ ਕੰਮ ਕਰਦੇ ਕਰਮਚਾਰੀ
ਰਾਜਪੁਰਾ, 27 ਜੂਨ- ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਕੁਮਾਰ ਨਾਹਰ ਅਤੇ ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਦੀ ਅਗਵਾਈ ਵਿੱਚ ਨਗਰ ਕੌਂਸਲ ਦੇ ਦਫਤਰ ਪਹੁੰਚੇ ਇੱਕ ਵਫਦ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਨਰਿੰਦਰ ਸ਼ਾਸਤਰੀ ਅਤੇ ਕਾਰਜ ਸਾਧਕ ਅਫਸਰ ਅਵਤਾਰ ਚੰਦ ਨੂੰ ਨਗਰ ਕੌਂਸਲ ਵਿੱਚ ਕੰਟਰੈਕਟ ਦੇ ਆਧਾਰ ਤੇ ਫਾਇਰਮੈਨ ਦੀ ਪੋਸਟ ਤੇ ਕੰਮ ਕਰਦੇ ਕਰਮਚਾਰੀ ਪੰਕਜ ਸ਼ਰਮਾ (ਜਿਸਤੇ ਪਿਛਲੇ ਦਿਨੀਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਫਲੈਕਸ ਬੋਰਡ ਦੀ ਬੇਅਦਬੀ ਕਰਨ ਦੇ ਦੋਸ਼ ਲੱਗੇ ਸਨ ਅਤੇ ਉਸਦੇ ਖਿਲਾਫ ਕੁਝ ਦਿਨ ਪਹਿਲਾਂ ਰਾਜਪੁਰਾ ਸਿਟੀ ਥਾਣੇ ਵਿੱਚ ਮਾਮਲਾ ਵੀ ਦਰਜ ਕੀਤਾ ਗਿਆ ਸੀ) ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਕਾਰਜ ਸਾਧਕ ਅੰਸਰ ਅਵਤਾਰ ਸਿੰਘ ਅਤੇ ਪ੍ਰਧਾਨ ਨਰਿੰਦਰ ਸ਼ਾਸਤਰੀ ਵੱਲੋਂ ਇਸ ਸੰਬੰਧੀ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਤਹਿਸੀਲ ਪ੍ਰਧਾਨ ਅਸ਼ੋਕ ਧਮੋਲੀ, ਤਰਸੇਮ ਲਾਲ, ਰਾਜ ਕੁਮਾਰ, ਨਰੇਸ਼ ਕੁਮਾਰ ਪ੍ਰਧਾਨ ਸੀਵਰੇਜ ਬੋਰਡ, ਵਿਜੈ ਕੁਮਾਰ, ਯੋਗੇਸ਼ ਸੈਣੀ, ਸੋਨੂੰ ਬਣਵਾੜੀ, ਅਜੈ ਬੇਂਸ ਵੀ ਮੌਜੂਦ ਸਨ।
