ਖਪਤਕਾਰਾਂ ਨੂੰ ਥੋਕ ਵਿਚ ਕੋਈ ਵੀ ਸਾਮਾਨ ਨਾ ਵੇਚਿਆ ਜਾਵੇ : ਹਰਵੀਨ ਕੌਰ

ਹੁਸ਼ਿਆਰਪੁਰ- ਜ਼ਿਲ੍ਹੇ ਵਿਚ ਭਾਰਤ-ਪਾਕਿ ਤਣਾਅ ਮਗਰੋਂ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕੰਟਰੋਲਰ,ਖੁਰਾਕ ਸਪਲਾਈ ਵਿਭਾਗ, ਹੁਸ਼ਿਆਰਪੁਰ (ਡੀ.ਐਫ.ਐਸ.ਸੀ) ਹਰਵੀਨ ਕੌਰ ਵੱਲੋਂ ਜ਼ਰੂਰੀ ਵਸਤਾਂ ਐਕਟ, 1955 ਅਤੇ ਸੈਕਸ਼ਨ 163 ਅਧੀਨ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਐਕਟ 2023, ਅਧੀਨ ਜ਼ਿਲ੍ਹੇ ਵਿਚ ਵੱਖ-ਵੱਖ ਹੋਲਸੇਲਰਾਂ/ਰਿਟੇਲਰਾਂ ਦੀਆਂ ਦੁਕਾਨਾਂ ਦਾ ਦੌਰਾ ਕੀਤਾ ਗਿਆ|

ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਕਿਸੇ ਵੀ ਖਪਤਕਾਰ ਨੂੰ ਥੋਕ ਵਿੱਚ ਕੋਈ ਵੀ ਸਾਮਾਨ ਨਾ ਵੇਚਿਆ ਜਾਵੇ ਅਤੇ ਇਸ ਸਬੰਧੀ ਗਾਹਕਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਕਿ ਉਹ ਸਾਮਾਨ ਦੀ ਖਰੀਦ ਲੋੜ ਅਨੁਸਾਰ ਹੀ ਕਰਨ। ਹਰਵੀਨ ਕੌਰ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਇਸ ਸਬੰਧੀ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਹੰਗਾਮੀ ਹਾਲਾਤ ਦੌਰਾਨ ਪੰਜਾਬ ਸਰਕਾਰ ਜਨਤਾ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਪਾਬੰਦ ਹੈ ।