ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ "ਆਪ੍ਰੇਸ਼ਨ ਸੰਧੂਰ" ਦੀ ਸਫਲਤਾ ਦੀ ਭਾਰਤੀ ਸੈਨਾ ਵਧਾਈ ਦੀ ਪਾਤਰ ਹੈ - ਪ੍ਰਧਾਨ ਸਤੀਸ਼ ਕੁਮਾਰ ਸੋਨੀ
ਗੜ੍ਹਸ਼ੰਕਰ- ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਭਾਰਤੀ ਸੈਨਾ ਦੁਆਰਾ ਕੀਤੇ ਗਏ ਆਪ੍ਰੇਸ਼ਨ ਸਿੰਧੂਰ ਦੀ ਸਫਲਤਾ ਤੇ ਪੂਰੇ ਦੇਸ਼ ਨੂੰ ਅਤੇ ਭਾਰਤੀ ਸੈਨਾ ਦੀਆਂ ਤਿੰਨਾਂ ਇਕਾਈਆਂ ਨੂੰ ਵਧਾਈ ਦਿੰਦੀ ਹੈ। ਪ੍ਰੈਸ ਨਾਲ ਵਾਰਤਾ ਦੌਰਾਨ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਪਿਛਲੇ ਦਿਨੀਂ 22 ਅਪ੍ਰੈਲ 2025 ਨੂੰ ਪਹਿਲਗਾਮ ਵਿੱਚ ਹੋਏ ਆਤੰਕੀ ਹਮਲੇ ਦੌਰਾਨ ਦੇਸ਼ ਦੇ ਵੱਖ ਵੱਖ ਖੇਤਰਾਂ ਚੋ ਆਏ 28 ਸੈਲਾਨੀਆਂ ਦਾ ਆਤੰਕੀਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।

ਜਿਸ ਦੇ ਜਵਾਬ ਕੇਂਦਰ ਸਰਕਾਰ ਵਲੋ ਤਿੰਨੋ ਸੈਨਾਵਾਂ ਦੇ ਮੁਖੀਆਂ ਨਾਲ ਮੀਟਿੰਗ ਕਰਕੇ ਖੁਫੀਆ ਪਲਾਨ ਬਣਾਇਆ, ਜਿਸ ਦਾ ਨਾਮ ਆਪ੍ਰੇਸ਼ਨ ਸਿੰਧੂਰ ਰੱਖਿਆ ਗਿਆ ਅਤੇ ਜਿਸ ਨਾਲ ਪਿਛਲੇ ਦਿਨੀਂ ਭਾਰਤੀ ਸੈਨਾ ਨੇ ਪਾਕਿਸਤਾਨ ਚ ਆਤੰਕੀਆਂ ਦੇ ਨੌਂ ਠਿਕਾਣੇ ਨੇਸਤਣਾ ਬੂਤ ਕਰ ਦਿੱਤੇ। ਸਾਨੂੰ ਆਪਣੀਆਂ ਤਿੰਨੋ ਸੈਨਾਵਾਂ ਤੇ ਮਾਣ ਹੈ। ਇਹ ਆਪ੍ਰੇਸ਼ਨ ਸਮੇਂ ਦੀ ਜ਼ਰੂਰਤ ਵੀ ਸੀ, ਕੁਛ ਵਿਦੇਸ਼ੀ ਤਾਕਤਾਂ ਸਾਡੇ ਦੇਸ਼ ਨੂੰ ਕਮਜੋਰ ਕਰਨਾ ਚਾਹੁੰਦੀਆਂ ਹਨ ਜਿਹਨਾਂ ਨੂੰ ਜਵਾਬ ਦੇਣਾ ਬਣਦਾ ਸੀ ,ਜੋ ਕਿ ਭਾਰਤੀ ਸੈਨਾ ਵਲੋਂ ਬਾਖੂਬੀ ਦਿੱਤਾ ਗਿਆ।
ਸਾਡਾ ਦੇਸ਼ ਪੂਰੀ ਤਰ੍ਹਾਂ ਏਕਜੁਟ ਹੈ ਅਤੇ ਆਪਣੀ ਸੈਨਾ ਦੇ ਜਵਾਨਾਂ ਨਾਲ ਮਜ਼ਬੂਤੀ ਨਾਲ ਖੜਾ ਹੈ। ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇਸ਼ ਵਾਸੀਆਂ ਨੂੰ ਕਹਿਣਾ ਚਾਹੁੰਦੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ ,ਸਾਡਾ ਦੇਸ਼ ਹਰ ਪੱਖੋਂ ਮਜ਼ਬੂਤ ਹੈ ਸਾਨੂੰ ਵੀ ਮਜ਼ਬੂਤੀ ਨਾਲ ਸੈਨਿਕ ਵੀਰਾਂ ਨਾਲ ਖੜੇ ਹੋਣਾ ਪਵੇਗਾ ਤਾਂ ਹੀ ਦੁਸ਼ਮਣਾ ਨੂੰ ਮਾਤ ਦਿੱਤੀ ਜਾ ਸਕਦੀ ਹੈ।