
ਪਟਿਆਲਾ ਤੋਂ ਨਿਕਲੇਗੀ 23ਵੀਂ ਭਗਵਾਨ ਜਗਨ ਨਾਥ ਯਾਤਰਾ ਇਸ਼ਕੋਨ ਸਿਮਤੀ ਚੰਡੀਗੜ੍ਹ ਅਤੇ ਪਟਿਆਲਾ ਨੇ ਕੀਤੀ ਘੋਸ਼ਣਾ— ਸੁਦਰਸ਼ਨ ਮਿੱਤਲ ਪ੍ਰੈਸ ਸਕੱਤਰ
ਪਟਿਆਲਾ- ਇਸ਼ਕੋਨ ਫੈਡਰੇਸ਼ਨ ਕਮੇਟੀ ਵੱਲੋਂ ਇੱਕ ਬੈਠਕ ਰਾਧਾ ਗੋਬਿੰਦ ਆਸ਼ਰਮ ਪਟਿਆਲਾ ਵਿਖੇ ਸ੍ਰੀਮਾਨ ਅਕਿੰਚਨ ਪ੍ਰੀਆ ਦਾਸ, ਠਾਕੁਰ ਦਾਸ, ਪ੍ਰਧਾਨ ਧੀਰਜ ਚਲਾਣਾ, ਅਸ਼ਵਨੀ ਗੋਇਲ ਚੇਅਰਮੈਨ, ਸੀ.ਐਮ. ਮਿੱਤਲ ਮਹਾਂ ਸਚਿਵ ਦੀ ਅਗਵਾਈ ਵਿੱਚ ਹੋਈ। ਮਿਤੀ 28—06—2025 ਨੂੰ ਪੰਜਾਬ ਦੇ ਪਟਿਆਲਾ ਵਿੱਚ 23ਵੀਂ ਭਗਵਾਲ ਜਗਨ ਨਾਥ ਯਾਤਰਾ ਕਰਨ ਦਾ ਨਿਰਣੇ ਲਿੱਤਾ ਗਿਆ।
ਪਟਿਆਲਾ- ਇਸ਼ਕੋਨ ਫੈਡਰੇਸ਼ਨ ਕਮੇਟੀ ਵੱਲੋਂ ਇੱਕ ਬੈਠਕ ਰਾਧਾ ਗੋਬਿੰਦ ਆਸ਼ਰਮ ਪਟਿਆਲਾ ਵਿਖੇ ਸ੍ਰੀਮਾਨ ਅਕਿੰਚਨ ਪ੍ਰੀਆ ਦਾਸ, ਠਾਕੁਰ ਦਾਸ, ਪ੍ਰਧਾਨ ਧੀਰਜ ਚਲਾਣਾ, ਅਸ਼ਵਨੀ ਗੋਇਲ ਚੇਅਰਮੈਨ, ਸੀ.ਐਮ. ਮਿੱਤਲ ਮਹਾਂ ਸਚਿਵ ਦੀ ਅਗਵਾਈ ਵਿੱਚ ਹੋਈ। ਮਿਤੀ 28—06—2025 ਨੂੰ ਪੰਜਾਬ ਦੇ ਪਟਿਆਲਾ ਵਿੱਚ 23ਵੀਂ ਭਗਵਾਲ ਜਗਨ ਨਾਥ ਯਾਤਰਾ ਕਰਨ ਦਾ ਨਿਰਣੇ ਲਿੱਤਾ ਗਿਆ।
ਇਸ ਬੈਠਕ ਵਿੱਚ ਅਰਵਿੰਦ ਨੋਰੀਆ, ਬਲਜਿੰਦਰ ਧੀਮਾਨ, ਚੰਦਰ ਸ਼ੇਖਰ, ਅਵਿਨਾਸ਼ ਗੌਡ, ਸੈਂਡੀ ਵਾਲਿਆ, ਪ੍ਰਦੀਪ ਕਪਿਲਾ, ਯੋਗੇਸ਼ ਬਾਂਸਲ, ਬਿਕਰਮ ਅਹੁਜਾ, ਸੰਦੀਪ ਕੁਮਾਰ, ਸੁਭਾਸ਼ ਗੁਪਤਾ, ਸੰਜੇ ਸੇਠ, ਜਿੰਮੀ ਗੁਪਤਾ, ਅਨਿਲ ਵਰਮਾ, ਗੋਇਲ, ਐਡਵੋਕੇਟ ਪਰਨਵ, ਸ਼ਾਮਲ ਹੋਏ। ਇਸ਼ਕੋਨ ਮਹਾਂਉਤਸਵ ਸਮਿਤੀ ਪਟਿਆਲਾ ਦੇ ਚੇਅਰਮੈਨ ਅਸ਼ਵਨੀ ਗੋਇਲ ਨੇ ਦੱਸਿਆ ਕਿ ਛੱਪਨ ਭੋਗ ਅਤੇ ਆਰਤੀ ਮਿਤੀ 28—06—2025 ਨੂੰ ਸਵੇਰੇ 9:00 ਵਜੇ ਐਸ.ਡੀ.ਕੇ.ਐਸ. ਭਵਨ ਰਾਜਪੁਰਾ ਰੋਡ ਪਟਿਆਲਾ ਵਿਖੇ ਸ਼ੁਰੂ ਹੋਵੇਗੀ।
ਭਗਵਾਨ ਜਗਨ ਨਾਥ, ਭਗਵਾਨ ਬਲਭਦਰ ਅਤੇ ਦੇਵੀ ਸਭੁਦਰਾ ਦੀ ਰੱਥ ਯਾਤਰਾ ਰੰਗ ਬਰੰਗੇ ਸਜਾਏ ਗਏ ਰੱਥ ਵਿੱਚ ਦਿਬਿਆ ਚੱਕਰ ਦੇ ਨਾਲ ਕਾਲੀ ਮਾਤਾ ਮੰਦਿਰ ਪਟਿਆਲਾ ਤੋਂ ਲਾਹੋਰੀ ਗੇਟ, ਆਰੀਆ ਸਮਾਜ, ਤ੍ਰਿਵੈਣੀ ਚੌਂਕ ਤੋਂ ਹੁੰਦੇ ਹੋਏ ਸਰਹਿੰਦੀ ਬਜਾਰ, ਦਰਸ਼ਨੀ ਗੇਟ, ਅਦਾਲਤ ਬਜਾਰ, ਧਰਮਪੁਰਾ ਬਜਾਰ, ਗਊਸ਼ਾਲਾ ਰੋਡ, ਸ਼ੇਰੇ ਪੰਜਾਬ ਮਾਰਕੀਟ, ਪ੍ਰੈਸ ਰੋਡ, ਆਰੀਆ ਸਮਾਜ, ਸਬਜੀ ਮੰਡੀ, ਨਹਿਰੂ ਪਾਰਕ, ਸਰਹਿੰਦੀ ਗੇਟ, ਸ੍ਰੀ ਹਨੂੰਮਾਨ ਮੰਦਿਰ, ਰਾਜਪੁਰਾ ਰੋਡ, ਐਸ.ਡੀ.ਕੇ.ਐਸ. ਭਵਨ ਵਿਖੇ ਸੰਪਨ ਹੋਵੇਗੀ।
ਇਸ ਮੌਕੇ ਸੁਦਰਸ਼ਨ ਮਿੱਤਲ ਪ੍ਰੈਸ ਸਕੱਤਰ ਨੇ ਦੱਸਿਆ ਕਿ ਪਰਸ਼ੂ ਰਾਮ ਚੌਂਕ ਤੋਂ ਸਰਹਿੰਦੀ ਗੇਟ ਤੋਂ ਐਸ.ਡੀ.ਕੇ.ਐਸ. ਭਵਨ ਤੱਕ ਰੰਗ ਬਰੰਗੀ ਲਾਇਟਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਇਸ ਤੋਂ ਬਾਅਦ ਐਸ.ਡੀ.ਕੇ.ਐਸ. ਭਵਨ ਵਿਖੇ ਲੋਕਾਂ ਦੇ ਲਈ ਪ੍ਰਸ਼ਾਦ ਵਰਤਾਇਆ ਜਾਵੇਗਾ। ਪ੍ਰਧਾਨ ਧੀਰਜ ਚਲਾਨਾ ਨੇ ਕਿਹਾ ਕਿ ਇਸ ਮੌਕੇ ਭਗਵਾਨ ਜਗਨ ਨਾਥ ਜੀ ਦਾ ਵਿਸ਼ੇਸ਼ ਆਕਰਸ਼ਨ ਭਗਵਾਨ ਜਗਨ ਨਾਥ ਜੀ ਦੇ ਰੱਥ ਦੇ ਅੱਗੇ ਮੁਰਦੰਗ ਅਤੇ ਕਰਤਾਲ ਦੀ ਧੁੰਮ ਤੇ ਪੰਛਮੀ ਭਗਤਾਂ ਦੁਆਰਾ ਕੀਤਾ ਜਾਣ ਵਾਲਾ ਸਵਾਮੀ ਜੀ ਅਤੇ ਭਗਵਾਨ ਕ੍ਰਿਸ਼ਨ ਜੀ ਦੀਆਂ ਝਾਕੀਆਂ ਵੀ ਸੁੰਦਰ ਰੂਪ ਨਾਲ ਸਜਾਈਆਂ ਜਾਣਗੀਆਂ ਨਿਕਾਲੀਆਂ ਜਾਣਗੀਆਂ।
ਇਸ ਮੌਕੇ 'ਤੇ, ਪਟਿਆਲਾ ਦੇ ਹਰੇਕ ਨਿਵਾਸੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਤਨ, ਮਨ ਅਤੇ ਧਨ ਨਾਲ ਭਗਵਾਨ ਜਗਨਨਾਥ ਰੱਥ ਯਾਤਰਾ ਵਿੱਚ ਹਿੱਸਾ ਲੈ ਕੇ ਆਪਣਾ ਜੀਵਨ ਸਫਲ ਬਣਾਉਣ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪ੍ਰਭੂ ਅਸ਼ਵਨੀ ਗੋਇਲ ਜੀ ਨਾਲ ਸੰਪਰਕ ਕਰੋ। ਉਸਦਾ ਮੋਬਾਈਲ ਨੰ. ਇਹ 9815391555 ਹੈ।
