ਵੈਟਨਰੀ ਯੂਨੀਵਰਸਿਟੀ ਦੇ ਐਨ ਸੀ ਸੀ ਕੈਡਿਟਾਂ ਦੀ ਕਰਵਾਈ ਗਈ ਮੌਕ ਡਰਿਲ
ਲੁਧਿਆਣਾ 08 ਮਈ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਨ ਪੰਜਾਬ ਰਿਮਾਊਂਟ ਐਂਡ ਵੈਟਨਰੀ ਸਕਵੈਡਰਨ, ਐਨ ਸੀ ਸੀ ਦੇ ਕੈਡਿਟਾਂ ਦੀ ਮੌਕ ਡਰਿਲ ਕਰਵਾਈ ਗਈ, ਜਿਸ ਵਿੱਚ ਉਨ੍ਹਾਂ ਨੇ ਅਨੁਸ਼ਾਸਨ, ਬਹਾਦਰੀ ਅਤੇ ਵਿਉਂਤਬੱਧ ਨੀਤੀ ਤਿਆਰ ਕਰਨ ਦਾ ਪ੍ਰਦਰਸ਼ਨ ਕੀਤਾ। ਇਸ ਅਭਿਆਸ ਦਾ ਮੰਤਵ ਕਿਸੇ ਵੀ ਰਾਸ਼ਟਰੀ ਆਪਾਤਕਾਲ ਦੌਰਾਨ ਕੈਡਿਟਾਂ ਦੀ ਸਮਰੱਥਾ ਨੂੰ ਵਧਾਉਣਾ ਅਤੇ ਮੁਸ਼ਕਿਲ ਸਥਿਤੀਆਂ ਦਾ ਸਾਹਮਣਾ ਕਰਨਾ ਸੀ। ਇਹ ਅਭਿਆਸ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਅਧੀਨ ਆਯੋਜਿਤ ਕੀਤਾ ਗਿਆ ਤਾਂ ਜੋ ਐਨ ਸੀ ਸੀ, ਜਿਸ ਨੂੰ ਕਿ ਸੁਰੱਖਿਆ ਦੀ ਦੂਸਰੀ ਕਤਾਰ ਮੰਨਿਆ ਜਾਂਦਾ ਹੈ, ਨੂੰ ਗਤੀਸ਼ੀਲ ਰੱਖਿਆ ਜਾਵੇ।

ਇਸ ਅਭਿਆਸ ਦੌਰਾਨ ਯੁੱਧ ਦੇ ਸਮੇਂ ਆਉਣ ਵਾਲੀਆਂ ਸਥਿਤੀਆਂ ਵਿੱਚ ਬਚਾਅ ਵਾਸਤੇ ਬਚਾਓ ਪ੍ਰਬੰਧਨ, ਅੱਗਜਨੀ ਦੌਰਾਨ ਮੁਢਲੀ ਸਹਾਇਤਾ, ਜ਼ਖ਼ਮੀ ਵਿਅਕਤੀਆਂ ਦਾ ਬਚਾਅ ਅਤੇ ਕਿਸੇ ਸੈਨਿਕ ਕਾਰਵਾਈ ਦੌਰਾਨ ਹੋਏ ਹਮਲੇ ਕਾਰਣ ਆਪਣਾ ਅਤੇ ਹੋਰਨਾਂ ਦਾ ਬਚਾਅ ਕਰਨ ਸੰਬੰਧੀ ਨੁਕਤੇ ਦੱਸੇ ਗਏ। ਇਸ ਅਭਿਆਸ ਲਈ ਐਨ ਸੀ ਸੀ ਇਕਾਈ ਦੇ ਸਾਰੇ ਸਟਾਫ਼ ਨੇ ਯੋਗਦਾਨ ਪਾਇਆ ਅਤੇ ਵੱਖੋ-ਵੱਖਰੀਆਂ ਗਤੀਵਿਧੀਆਂ ਦਾ ਪ੍ਰਦਰਸ਼ਨ ਕੀਤਾ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕੈਡਿਟਾਂ ਅਤੇ ਸਮੂਹ ਸਟਾਫ਼ ਦੇ ਯਤਨਾਂ ਨੂੰ ਸਰਾਹਿਆ ਅਤੇ ਉਨ੍ਹਾਂ ਨੂੰ ਪ੍ਰੇਰਿਆ ਕਿ ਕੌਮੀ ਹਿਤ ਨੂੰ ਸਭ ਤੋਂ ਉਪਰ ਰੱਖਣ। ਉਨ੍ਹਾਂ ਕਿਹਾ ਕਿ ਰਾਸ਼ਟਰੀ ਲੋੜ ਅਨੁਸਾਰ ਐਨ ਸੀ ਸੀ ਦੀ ਭੂਮਿਕਾ ਹੋਰ ਮਹੱਤਵਪੂਰਨ ਹੋ ਜਾਂਦੀ ਹੈ ਕਿਉਂਕਿ ਉਨ੍ਹਾਂ ਨੂੰ ਇਸ ਭਾਂਤ ਦੀ ਸਿੱਖਿਆ ਦੇ ਕੇ ਤਿਆਰ ਕੀਤਾ ਜਾਂਦਾ ਹੈ।
ਕਰਨਲ ਏ ਸ੍ਰੀਨਿਵਾਸ ਰਾਓ, ਯੂਨਿਟ ਦੇ ਕਮਾਂਡਿੰਗ ਅਫ਼ਸਰ ਅਤੇ ਸਹਿਯੋਗੀ ਐਨ ਸੀ ਸੀ ਅਧਿਕਾਰੀਆਂ ਨੇ ਕੈਡਿਟਾਂ ਦੇ ਜਜ਼ਬੇ, ਨਿਪੁੰਨਤਾ ਅਤੇ ਪੇਸ਼ੇਵਰਾਨਾ ਢੰਗ ਦੀ ਸਰਾਹਨਾ ਕੀਤੀ। ਕੈਪਟਨ ਨਿਤਿਨ ਦੇਵ ਸਿੰਘ ਅਤੇ ਲੈਫ. ਪ੍ਰੇਮ ਪ੍ਰਕਾਸ਼ ਦੂਬੇ ਨੇ ਕੈਡਿਟਾਂ ਨੂੰ ਪ੍ਰੇਰਦੇ ਹੋਏ ਕਿਹਾ ਕਿ ਜਦੋਂ ਤੁਸੀਂ ਵਰਦੀ ਵਿੱਚ ਹੁੰਦੇ ਹੋ ਤਾਂ ਉਦੋਂ ਦੇਸ਼ ਪ੍ਰਤੀ ਸਾਡੀ ਜ਼ਿੰਮਵਾਰੀ ਕਈ ਗੁਣਾ ਵੱਧ ਜਾਂਦੀ ਹੈ।
ਡਾ. ਸਵਰਨ ਸਿੰਘ ਰੰਧਾਵਾ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਕੈਡਿਟਾਂ ਦੇ ਪ੍ਰਦਰਸ਼ਨ ਅਤੇ ਐਨ ਸੀ ਸੀ ਦੀ ਭੂਮਿਕਾ ਨੂੰ ਸਰਾਹਿਆ।