ਕਰਮਚਾਰੀ ਆਗੂਆਂ ਨੇ ਨਵ-ਨਿਯੁਕਤ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੌਪੜਾ ਦਾ ਕੀਤਾ ਸਵਾਗਤ।
ਪਟਿਆਲਾ- ਅੱਜ ਇਥੇ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਕਰਮਚਾਰੀਆਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਦੇ ਆਗੂਆਂ ਸਵਰਨ ਸਿੰਘ ਬੰਗਾ ਅਤੇ ਰਾਜੇਸ਼ ਕੁਮਾਰ ਗੋਲੂ ਦੀ ਅਗਵਾਈ ਵਿੱਚ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਨਵ-ਨਿਯੁਕਤ ਮੈਡੀਕਲ ਸੁਪਰਡੈਂਟ ਡਾਕਟਰ ਵਿਸ਼ਾਲ ਚੌਪੜਾ ਜੀ ਦਾ ਸਵਾਗਤ ਕਰਦਿਆਂ ਨਵਾਂ ਅਹੁਦਾ ਸੰਭਾਲਣ ਮੌਕੇ ਤੇ ਮੁਬਾਰਕਬਾਦ ਦਿੱਤੀ|

ਡਾਕਟਰ ਵਿਸ਼ਾਲ ਚੌਪੜਾ ਜੀ ਨੇ ਕਰਮਚਾਰੀ ਆਗੂਆਂ ਨੂੰ ਹਸਪਤਾਲ ਅਤੇ ਮਰੀਜ਼ਾਂ ਦੀ ਭਲਾਈ ਹਿੱਤ ਇੱਕਜੁੱਟ ਹੋ ਕੇ ਕੰਮ ਕਰਨ ਲਈ ਕਿਹਾ ਅਤੇ ਨਾਲ ਹੀ ਵਿਸ਼ਵਾਸ ਦਿਵਾਇਆ ਕਿ ਕਰਮਚਾਰੀਆਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਉੱਚ ਅਧਿਕਾਰੀਆਂ ਅਤੇ ਸਰਕਾਰ ਤੱਕ ਪੂਰੀ ਇਮਾਨਦਾਰੀ ਨਾਲ ਤੁਹਾਡੀ ਆਵਾਜ਼ ਪਹੁੰਚਾ ਕੇ ਪੂਰੀਆਂ ਕਰਵਾ ਕੇ ਰਹਾਂਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅਰੁਣ ਕੁਮਾਰ ਪ੍ਰਧਾਨ ਮੈਡੀਕਲ ਕਾਲਜ, ਅਜੈ ਕੁਮਾਰ ਸੀਪਾ, ਸੁਰਿੰਦਰਪਾਲ ਦੁੱਗਲ, ਸ਼ੰਕਰ, ਆਸਾ ਸਿੰਘ, ਰਾਮ ਬਾਬੂ ਸ਼ਰਮਾ ਆਦਿ ਹਾਜ਼ਰ ਸਨ।