ਸੀ-ਪਾਈਟ ਕੈਂਪ ਤਲਵਾੜਾ ਵਿਖੇ ਇੰਡੀਅਨ ਆਰਮੀ ਦੇ ਲਿਖਤੀ ਪੇਪਰ ਦੀ ਤਿਆਰੀ ਲਈ ਟ੍ਰੇਨਿੰਗ ਦਾ ਲਾਭ ਲੈਣ ਬਾਰੇ:- ਜ਼ਿਲ੍ਹਾ ਰੋਜ਼ਗਾਰ ਅਫਸਰ/ਰਮਨਦੀਪ ਕੌਰ
ਹੁਸ਼ਿਆਰਪੁਰ- ਜ਼ਿਲ੍ਹਾ ਰੋਜ਼ਗਾਰ ਅਫ਼ਸਰ ਰਮਨਦੀਪ ਕੌਰ ਨੇ ਦੱਸਿਆ ਕਿ ਸੀ-ਪਾਈਟ ਕੈਂਪ ਤਲਵਾੜਾ ਵਿਖੇ ਇੰਡੀਅਨ ਆਰਮੀ ਦੀ ਅਗਨੀਵੀਰ ਭਰਤੀ ਸਬੰਧੀ ਲਿਖਤੀ ਪੇਪਰ ਦੀ ਦੇ ਤਿਆਰੀ ਲਈ ਟ੍ਰੇਨਿੰਗ ਸ਼ੁਰੂ ਹੋ ਚੁੱਕੀ ਹੈ। ਇਸ ਸਬੰਧੀ ਸੀ-ਪਾਈਟ ਕੈਂਪ ਤਲਵਾੜਾ ਦੇ ਟ੍ਰੇਨਿੰਗ ਅਧਿਕਾਰੀ ਸੂਬੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਜਿਲ੍ਹਾ ਹੁਸ਼ਿਆਰਪੁਰ ਦੇ ਯੁਵਕਾਂ ਲਈ ਆਉਣ ਵਾਲੀ ਆਰਮੀ ਦੀ ਅਗਨੀਵੀਰ ਭਰਤੀ ਸਬੰਧੀ ਲਿਖਤੀ ਪੇਪਰ ਦੀ ਤਿਆਰੀ ਲਈ ਟ੍ਰੇਨਿੰਗ ਦੀ ਰਜਿਸਟ੍ਰੇਸ਼ਨ ਸੀ-ਪਾਈਟ ਕੈਂਪ ਤਲਵਾੜਾ ਵਿਖੇ ਮਹੀਨਾ ਜਨਵਰੀ 2025 ਤੋਂ ਸ਼ੁਰੂ ਹੋ ਚੁੱਕੀ ਹੈ। ਹੁਸ਼ਿਆਰਪੁਰ ਜਿਲ੍ਹੇ ਦੇ ਨਾਲ ਸਬੰਧਤ ਚਾਹਵਾਨ ਨੌਜਵਾਨ ਜਰੂਰੀ ਅਸਲ ਦਸਤਾਵੇਜ ਅਤੇ ਦਸਤਾਵੇਜਾਂ ਦੀਆਂ ਫੋਟੋ ਕਾਪੀਆਂ ਲੈ ਕੇ ਸੀ-ਪਾਈਟ ਕੈਂਪ ਤਲਵਾੜਾ ਵਿਖੇ ਹਾਜ਼ਰ ਹੋ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਫੌਜ ਦੀ ਭਰਤੀ ਵਾਸਤੇ ਉਮਰ 17 2 ਤੋਂ 21 ਸਾਲ ਅਤੇ ਘੱਟੋ-ਘੱਟ ਦਸਵੀਂ ਵਿੱਚ 45 ਫੀਸਦੀ ਅੰਕ ਅਤੇ ਕੱਦ 170 ਸੈ: ਮੀ: (ਕੰਡੀ ਖੇਤਰ ਵਾਸਤੇ 163 ਸੈ:ਮੀ) ਤੇ ਛਾਤੀ 77/82 ਸੈ: ਮੀ: ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਐਸ.ਐਸ.ਸੀ. (ਜੀ.ਡੀ.) ਦੀਆਂ ਪੋਸਟਾਂ ਅਤੇ ਪੈਰਾਮਿਲਟਰੀ ਫੋਰਸ ਦੀ ਭਰਤੀ ਲਈ ਵਿਜ਼ੀਕਲ ਅਤੇ ਲਿਖਤੀ ਪੇਪਰ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ।
ਕੈਂਪ ਵਿੱਚ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫ਼ਤ ਦਿੱਤਾ ਜਾਂਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਚਾਹਵਾਨ ਪ੍ਰਾਰਥੀ ਮੋਬਾਇਲ ਨੰਬਰ 62830-031125, 99882-71125, 98788-47633 ਤੇ ਸੰਪਰਕ ਕਰ ਸਕਦੇ ਹਨ ਜਾਂ ਸੀ-ਪਾਈਟ ਕੈਂਪ ਮਾਰਫਤ, ਸਾਹਮਣੇ ਰਾੱਕ ਗਾਰਡਨ, ਦਸੂਹਾ ਰੋਡ, ਤਲਵਾੜਾ ਵਿਖੇ ਵਿਜ਼ਟ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।