
ਅਗਨੀਵੀਰ ਦੀ ਭਰਤੀ ਲਈ ਲਿਖਤ ਪ੍ਰੀਖਿਆ ਜੂਨ 2025 ਵਿੱਚ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 07 ਮਈ, 2025: ਇੰਡੀਅਨ ਆਰਮੀ ਭਰਤੀ ਰੈਲੀ ਲਈ ਜਾਰੀ ਨੋਟੀਫਿਕੇਸ਼ਨ ਅਨੁਸਾਰ ਆਖਰੀ ਮਿਤੀ 25-04-2025 ਨੂੰ ਸਮਾਪਤ ਹੋ ਗਈ ਹੈ, ਜਿਸ ਦੌਰਾਨ ਭਰਤੀ ਲਈ ਜ਼ਿਲ੍ਹਾ ਐਸ.ਏ.ਐਸ ਨਗਰ ਦੇ 718 ਨੌਜਵਾਨਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ।
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 07 ਮਈ, 2025: ਇੰਡੀਅਨ ਆਰਮੀ ਭਰਤੀ ਰੈਲੀ ਲਈ ਜਾਰੀ ਨੋਟੀਫਿਕੇਸ਼ਨ ਅਨੁਸਾਰ ਆਖਰੀ ਮਿਤੀ 25-04-2025 ਨੂੰ ਸਮਾਪਤ ਹੋ ਗਈ ਹੈ, ਜਿਸ ਦੌਰਾਨ ਭਰਤੀ ਲਈ ਜ਼ਿਲ੍ਹਾ ਐਸ.ਏ.ਐਸ ਨਗਰ ਦੇ 718 ਨੌਜਵਾਨਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ।
ਇਸ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕਰਦੇ ਹੋਏ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਡਿਪਟੀ ਡਾਇਰੈਕਟਰ, ਰੋਜ਼ਗਾਰ ਵੱਲੋਂ ਦੱਸਿਆ ਗਿਆ ਕਿ ਹੁਣ ਇਸ ਭਰਤੀ ਦਾ ਲਿਖਤੀ ਇਮਤਿਹਾਨ ਜੂਨ 2025 ਦੇ ਦੂਸਰੇ ਹਫ਼ਤੇ ਵਿੱਚ ਲਿਆ ਜਾਵੇਗਾ। ਇਸ ਸਬੰਧੀ ਵੱਖ-ਵੱਖ ਪ੍ਰਕਾਸ਼ਕਾਂ ਤੋਂ ਗਾਈਡ ਅਤੇ ਕਿਤਾਬਾਂ, ਪ੍ਰਸ਼ਨ ਬੈਂਕਾਂ ਦੇ ਨਾਲ, ਬਾਜ਼ਾਰ ਵਿੱਚ ਉਪਲਬਧ ਹਨ, ਸਿੱਖ ਰੈਜੀਮੈਂਟ ਸੈਂਟਰ ਨੇ ਉਮੀਦਵਾਰਾਂ ਨੂੰ ਪੰਜਾਬੀ ਵਿੱਚ ਸਾਫਟ ਕਾਪੀ ਵਿੱਚ ਪ੍ਰਸ਼ਨ ਬੈਂਕ ਵੰਡੇ ਹਨ।
ਇਹ ਸਮੱਗਰੀ ਸਾਰੇ 14 ਸੀ ਪਾਈਟ (C-PYTE) ਕੇਂਦਰਾਂ ਨਾਲ ਸਾਂਝੀ ਕੀਤੀ ਗਈ ਹੈ ਅਤੇ ਲਿਖਤੀ ਪ੍ਰੀਖਿਆਵਾਂ ਲਈ ਕੋਚਿੰਗ ਦੀ ਵਿਧੀ, ਸੀ ਪਾਈਟ ਕੇਂਦਰਾਂ ਦੇ ਸਾਰੇ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਇਸ ਸਾਲ ਪ੍ਰੀਖਿਆ ਪੰਜਾਬੀ ਵਿੱਚ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇੰਡੀਅਨ ਆਰਮੀ ਭਰਤੀ ਰੈਲੀ ਲਈ ਲਿਖਤੀ ਪਾਸ ਪ੍ਰਤੀਸ਼ਤ ਘੱਟੋ-ਘੱਟ 85% ਤੱਕ ਵਧਾਈ ਗਈ ਹੈ, ਜੋ ਕਿ ਪਿਛਲੇ ਸਾਲ 48% ਸੀ।
ਇਸ ਇਮਤਿਹਾਨ ਦੀ ਤਿਆਰੀ ਲਈ ਨੌਜਵਾਨ ਆਰ.ਗੁਪਤਾ ਅਤੇ ਏਰੀਹਾਂਤ ਪਬਲੀਸ਼ਰ (R. Gupta's ਅਤੇ Arihant Publisher) ਦੀਆਂ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਅਗਨੀਵੀਰ ਆਰਮੀ ਜਨਰਲ ਡਿਊਟੀ, ਟਰੇਡਸਮੈਨ, ਟੈਕਨੀਕਲ, ਕਲਰਕ, ਸਟੋਰ ਕੀਪਰ ਟੈਕਨੀਕਲ (Agniveer Army General Duty, Tradesmen, Technical, Clerk, Store Keeper technical) ਦੀਆਂ ਕਿਤਾਬਾਂ ਪੜ੍ਹ ਸਕਦੇ ਹਨ। ਇਸ ਦੇ ਨਾਲ ਹੀ ਸ਼੍ਰੀ ਕ੍ਰਿਸ਼ਨ (ਰਾਮ ਸਿੰਘ ਯਾਦਵ) ਪ੍ਰਕਾਸ਼ਕ (Shri Krishan (Ram Singh Yadav) Publisher) ਦੀਆਂ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੀਆਂ ਅਗਨੀਵੀਰ ਆਰਮੀ ਜਨਰਲ ਡਿਊਟੀ, ਟਰੇਡਸਮੈਨ, ਟੈਕਨੀਕਲ, ਕਲਰਕ (Agniveer Army General Duty, Tradesmen, Technical, Clerk) ਦੀਆਂ ਕਿਤਾਬਾਂ ਪੜ੍ਹ ਸਕਦੇ ਹਨ।
ਇਸ ਭਰਤੀ ਲਈ ਆਖਰੀ ਪੜਾਅ ਰੈਲੀਆਂ (ਸਰੀਰਕ ਟੈਸਟ) ਜੋ ਕਿ 01-05 ਅਗਸਤ 2025 ਤੋਂ ਲਿਆ ਜਾਵੇਗਾ। ਰੈਲੀ (Rally) ਦੀ ਤਿਆਰੀ ਕਰਨ ਲਈ ਨੌਜਵਾਨਾਂ ਨੂੰ ਰਨਿੰਗ ਪ੍ਰੈਕਟਿਸ ਕਰਨੀ ਲਾਜ਼ਮੀ ਹੈ। ਨੌਜਵਾਨਾਂ ਨੂੰ ਤਿਆਰੀ ਕਰਨ ਲਈ 01 ਮਈ 2025 ਤੋਂ ਸਰੀਰਕ ਕੋਚਿੰਗ ਇੰਸਟ੍ਰਕਟਰ ਉਪਲਬਧ ਗਏ ਹਨ। ਜਿਲ੍ਹਾ ਐਸ.ਏ.ਐਸ ਨਗਰ ਦੇ ਨੌਜਵਾਨ ਸਰਕਾਰੀ ਕਾਲਜ, ਫੇਸ-6 ਵਿਖੇ ਸਰੀਰਕ ਟੈਸਟ ਦੀ ਤਿਆਰੀ ਕਰ ਸਕਦੇ ਹਨ।
