ਵਾਲੀਵਾਲ ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ਦੌਰਾਨ ਕਮਾਂਡੋ ਸਪੋਟਸ ਅਕੈਡਮੀ ਫੇਜ਼-11 ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਐਸ ਏ ਐਸ ਨਗਰ, 3 ਅਕਤੂਬਰ - ਖੇਡਾਂ ਵਤਨ ਪੰਜਾਬ ਦੀਆਂ 2023-24 ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ਦੌਰਾਨ ਕਮਾਂਡੋ ਸਪੋਟਸ ਅਕੈਡਮੀ ਫੇਜ਼-11 ਦੇ ਖਿਡਾਰੀਆਂ ਨੇ ਵਾਲੀਬਾਲ ਦੇ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 21 ਤੋਂ 30 ਸਾਲ ਦੇ ਫਾਈਨਲ ਮੁਕਾਬਲੇ ਵਿੱਚ ਖਾਲਸਾ ਕਾਲਜ-ਫੇਜ਼ 3, ਐਸ.ਏ.ਐਸ ਨਗਰ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਹੈ।

ਖੇਡਾਂ ਵਤਨ ਪੰਜਾਬ ਦੀਆਂ 2023-24 ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ਦੌਰਾਨ ਕਮਾਂਡੋ ਸਪੋਟਸ ਅਕੈਡਮੀ ਫੇਜ਼-11 ਦੇ ਖਿਡਾਰੀਆਂ ਨੇ ਵਾਲੀਬਾਲ ਦੇ ਮੈਚਾਂ ਵਿੱਚ ਸ਼ਾਨਦਾਰ 

ਪ੍ਰਦਰਸ਼ਨ ਕਰਦਿਆਂ 21 ਤੋਂ 30 ਸਾਲ ਦੇ ਫਾਈਨਲ ਮੁਕਾਬਲੇ ਵਿੱਚ ਖਾਲਸਾ ਕਾਲਜ-ਫੇਜ਼ 3, ਐਸ.ਏ.ਐਸ ਨਗਰ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਹੈ।
ਵਾਲੀਬਾਲ ਕੋਚ ਸੁਨੀਲ ਕੁਮਾਰ ਨੇ ਦੱਸਿਆ ਕਿ ਅੰਡਰ 21 ਸਾਲ ਲੜਕੀਆਂ ਨੇ ਬਲਾਕ ਖਰੜ ਨੂੰ ਹਰਾ ਕੇ ਸੋਨੇ ਦਾ ਤਮਗਾ ਤਿੱਤਿਆ ਜਦਕਿ ਲੜਕਿਆਂ ਨੇ ਕਾਂਸੇ ਦਾ ਤਮਗਾ ਜਿੱਤਿਆ ਅਤੇ ਅੰਡਰ 17 ਸਾਲ ਵਿੱਚ 

ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਮਗਾ ਜਿੱਤਿਆ। ਅੰਡਰ 14 ਸਾਲ ਵਰਗ ਵਿੱਚ ਪੁਲੀਸ ਪਬਲਿਕ ਸਕੂਲ ਦੀਆਂ ਲੜਕੀਆਂ ਨੇ ਸੋਨੇ ਦਾ ਅਤੇ ਲੜਕਿਆਂ ਨੇ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ।
ਉਹਨਾਂ ਦੱਸਿਆ ਕਿ ਕਮਾਂਡੋ ਸਪੋਰਟਸ ਅਕੈਡਮੀ ਅਤੇ ਪੁਲੀਸ ਪਬਲਿਕ ਸਕੂਲ ਦੇ 20 ਖਿਡਾਰੀਆਂ ਦੀ ਸੂਬਾ ਪੱਧਰੀ ਮੁਕਾਬਲਿਆਂ ਲਈ ਚੋਣ ਕੀਤੀ ਗਈ ਹੈ। ਇਹਨਾਂ ਖੇਡਾਂ ਦੇ ਰਾਜ ਪੱਧਰੀ ਵਾਲੀਬਾਲ ਦੇ ਮੁਕਾਬਲੇ 10 

ਅਕਤੂਬਰ ਤੋਂ 20 ਅਕਤੂਬਰ ਤੱਕ ਫਰੀਦਕੋਟ ਵਿਖੇ ਕਰਵਾਏ ਜਾਣਗੇ।