ਜੰਗਾਂ ਮਹਾਂਮਾਰੀਆਂ ਆਪਦਾਵਾਂ ਸਮੇਂ ਰੈੱਡ ਕਰਾਸ ਵੰਲਟੀਅਰ ਹੀ ਬਣਦੇ ਮਦਦਗਾਰ ਫ਼ਰਿਸ਼ਤੇ - ਸਤੀਸ਼ ਕੁਮਾਰ
ਪਟਿਆਲਾ- ਅੰਤਰਰਾਸ਼ਟਰੀ ਰੈੱਡ ਕਰਾਸ ਦਿਵਸ ਅਤੇ ਯੁਧ ਨਸ਼ਿਆਂ ਵਿਰੁੱਧ ਦੇ ਸਬੰਧ ਵਿੱਚ ਪੰਜਾਬ ਰੈੱਡ ਕਰਾਸ ਸਾਕੇਤ ਹਸਪਤਾਲ ਪਟਿਆਲਾ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਿਯੂ ਪਾਵਰ ਹਾਊਸ ਕਾਲੋਨੀ ਪਟਿਆਲਾ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕਰਨ ਲਈ, ਪ੍ਰਿੰਸੀਪਲ ਸ਼੍ਰੀ ਸਤੀਸ਼ ਕੁਮਾਰ ਗੋਇਲ ਦੀ ਅਗਵਾਈ ਹੇਠ ਪ੍ਰੋਗਰਾਮ ਕਰਵਾਏ|

ਜਿਸ ਦੌਰਾਨ ਸ਼੍ਰੀਮਤੀ ਪਰਮਿੰਦਰ ਕੌਰ ਮਨਚੰਦਾ ਅਤੇ ਰੈੱਡ ਕਰਾਸ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਕਾਕਾ ਰਾਮ ਵਰਮਾ ਨੇ ਰੈੱਡ ਕਰਾਸ ਦੇ ਇਤਿਹਾਸ, ਸਾਲਫਰੀਨੋ ਦੀ ਜੰਗ, ਸ੍ਰ ਜੀਨ ਹੈਨਰੀ ਡਿਯੂਨਾ ਵਲੋਂ ਪੀੜਤ ਸੈਨਿਕਾਂ ਦੀਆ ਜਾਨਾਂ ਬਚਾਉਣ ਲਈ ਕੀਤੀਆਂ ਸੇਵਾਵਾਂ, ਜਾਨੇਵਾ ਸੰਧੀਆਂ, ਅਤੇ ਜੰਗਾਂ ਮਹਾਂਮਾਰੀਆਂ ਆਪਦਾਵਾਂ ਸਮੇਂ ਰੈੱਡ ਕਰਾਸ ਵੰਲਟੀਅਰਾਂ ਵਲੋਂ ਪੀੜਤਾਂ ਜਾਂ ਕੈਂਦੀ ਸੈਨਿਕਾਂ ਦੀ ਸਹਾਇਤਾ ਸੁਰੱਖਿਆ, ਆਮ ਪਬਲਿਕ ਦੀ ਮਦਦ ਜੂਨੀਅਰ ਰੈੱਡ ਕਰਾਸ ਗਤੀਵਿਧੀਆਂ, ਮਾਨਵਤਾ ਨੂੰ ਨਸ਼ਿਆਂ ਅਪਰਾਧਾਂ ਬਿਮਾਰੀਆਂ ਤੋਂ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਦਿੱਤੀ। ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜਾਗਰੂਕ ਕਰਕੇ, ਸਿਹਤਮੰਦ ਖੁਸ਼ਹਾਲ ਸੁਰਖਿਅਤ ਸਮਾਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਜਿਸ ਹਿੱਤ ਵੱਧ ਤੋਂ ਵੱਧ ਵੰਲਟੀਅਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਸਾਕੇਤ ਹਸਪਤਾਲ ਨਸ਼ੇ ਕਰਦੇ ਲੋਕਾਂ ਦੇ ਮੂੜ ਬਸੇਵਾ ਸੇਂਟਰ ਦੇ ਕਾਉਸਲਰ ਅਮਰਜੀਤ ਕੌਰ, ਪ੍ਰਵਿੰਦਰ ਵਰਮਾ, ਜਸਪ੍ਰੀਤ ਸਿੰਘ ਤੋਂ ਇਲਾਵਾ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ੍ਰੀ ਉਪਕਾਰ ਸਿੰਘ, ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਸਬ ਇੰਸਪੈਕਟਰ ਅਜੀਤ ਕੌਰ, ਏ ਐਸ ਆਈ ਰਾਮ ਸਰਨ, ਸਕੂਲ ਦੇ ਐਨ ਐਸ ਐਸ ਲੈਕਚਰਾਰ, ਐਨ ਸੀ ਸੀ ਅਫਸਰ, ਸਕਾਊਟ ਗਾਈਡ ਅਧਿਆਪਕਾਂ ਨੇ ਕਿਹਾ ਕਿ ਬੱਚਿਆਂ ਨੂੰ ਸਿਹਤ, ਤੰਦਰੁਸਤੀ, ਅਰੋਗਤਾ, ਸੁਰੱਖਿਆ, ਬਚਾਓ ਮਦਦ ਸੰਸਕਾਰਾਂ ਮਰਿਆਦਾਵਾਂ, ਫਰਜ਼ਾਂ ਜ਼ੁਮੇਵਾਰੀਆਂ, ਨਿਭਾਉਣ ਲਈ ਜਾਗਰੂਕ ਕਰਨਾ ਜ਼ਰੂਰੀ ਹੈ। ਬੱਚਿਆਂ ਨੂੰ ਕਸਮ ਚੁਕਾਈ ਕਿ ਉਹ ਆਪਣੀ ਅਤੇ ਆਪਣੇ ਘਰ ਪਰਿਵਾਰ ਦੀ ਸਿਹਤ ਸੁਰੱਖਿਆ ਸਨਮਾਨ ਖੁਸ਼ਹਾਲੀ ਉਨਤੀ ਲਈ ਹਮੇਸ਼ਾ ਇਮਾਨਦਾਰੀ ਨਾਲ ਯਤਨਸ਼ੀਲ ਰਹਿਣਗੇ।