ਮਜ਼ਦੂਰ ਦਿਵਸ ਮੌਕੇ ਮਜ਼ਦੂਰ ਵਰਗ ਦੀਆਂ ਮੁਸ਼ਕਲਾਂ ਸੁਣੀਆਂ

ਕੁਰਾਲੀ, 1 ਮਈ- ਜਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕੌਮਤਰੀ ਮਜ਼ਦੂਰ ਦਿਵਸ ਤੇ ਕੁਰਾਲੀ ਦੇ ਲੇਬਰ ਚੌਂਕ ਦਾ ਦੌਰਾ ਕਰਕੇ ਲੇਬਰ ਵਰਗ ਨਾਲ ਮੁਲਾਕਾਤ ਕੀਤੀ।

ਕੁਰਾਲੀ, 1 ਮਈ- ਜਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕੌਮਤਰੀ ਮਜ਼ਦੂਰ ਦਿਵਸ ਤੇ ਕੁਰਾਲੀ ਦੇ ਲੇਬਰ ਚੌਂਕ ਦਾ ਦੌਰਾ ਕਰਕੇ ਲੇਬਰ ਵਰਗ ਨਾਲ ਮੁਲਾਕਾਤ ਕੀਤੀ।
 ਇਸ ਮੌਕੇ ਉਨ੍ਹਾਂ ਮਜ਼ਦੂਰ ਭਾਈਚਾਰੇ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਦੀਆਂ ਦੁੱਖ ਤਕਲੀਫਾਂ ਅਤੇ ਹੱਕਾਂ ਸਬੰਧੀ ਗੱਲਬਾਤ ਕੀਤੀ। ਮਜ਼ਦੂਰਾਂ ਨੇ ਆਪਣੇ ਰੋਜ਼ਗਾਰ ਸਬੰਧੀ ਚੁਣੌਤੀਆਂ, ਘੱਟ ਮਿਹਨਤਾਨੇ ਅਤੇ ਸਰਕਾਰੀ ਯੋਜਨਾਵਾਂ ਦੇ ਲਾਗੂ ਨਾ ਹੋਣ ਆਦਿ ਸਮੱਸਿਆਵਾਂ ਦੱਸੀਆਂ।
ਇਸ ਮੌਕੇ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਮਜ਼ਦੂਰ ਵਰਗ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ, ਤੇ ਰਾਸ਼ਟਰ ਨਿਰਮਾਣ ਵਿੱਚ ਇਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ।