ਲਾਇਨਜ਼ ਕਲੱਬ ਜਿਲ੍ਹਾ 321-ਐਫ ਦੀ ਰੀਜਨ 10 ਕਾਨਫਰੰਸ ਕਰਵਾਈ

ਐਸ ਏ ਐਸ ਨਗਰ, 1 ਮਈ- ਲਾਇਨਜ਼ ਕਲੱਬ ਡਿਸਟ੍ਰਿਕਟ 321-ਐਫ ਦੀ ਰੀਜਨ 10 ਕਾਨਫਰੰਸ ਦਾ ਆਯੋਜਨ ਰੀਜਨ ਚੇਅਰਪਰਸਨ ਡਾ. ਜਤਿੰਦਰਪਾਲ ਸਿੰਘ ਸਹਿਦੇਵ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਮੌਕੇ ਜਿਲ੍ਹਾ ਗਵਰਨਰ ਰਵਿੰਦਰ ਸਾਗਰ ਮੁੱਖ ਮਹਿਮਾਨ ਸਨ ਜਦੋਂਕਿ ਗੁਰਚਰਨ ਸਿੰਘ ਕਾਲੜਾ (ਆਈ ਪੀ ਡੀ ਜੀ), ਅੰਮ੍ਰਿਤਪਾਲ ਸਿੰਘ ਜੰਡੂ (ਵੀ ਡੀ ਜੀ 1) ਅਤੇ ਅਜੇ ਗੋਇਲ (ਵੀ ਡੀ ਜੀ 2) ਵਿਸ਼ੇਸ਼ ਮਹਿਮਾਨ ਸਨ। ਸਮਾਗਮ ਦੀ ਪ੍ਰਧਾਨਗੀ ਸਤਿੰਦਰ ਜਗੋਤਾ ਨੇ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਰੀਜਨ ਚੇਅਰਪਰਸਨ ਡਾ. ਜਤਿੰਦਰ ਪਾਲ ਸਿੰਘ ਸਹਿਦੇਵ ਨੇ ਰੀਜਨ 10 ਦੇ ਕਲੱਬਾਂ ਦੀਆਂ ਪ੍ਰਾਪਤੀਆਂ, ਸੇਵਾ ਗਤੀਵਿਧੀਆਂ ਅਤੇ ਪਹਿਲਕਦਮੀਆਂ ਦੀ ਰਿਪੋਰਟ ਪੇਸ਼ ਕੀਤੀ।
ਜਿਲ੍ਹਾ ਗਵਰਨਰ ਨੇ ਵੀ ਡੀ ਜੀ 1 ਅਤੇ ਵੀ ਡੀ ਜੀ 2 ਦੇ ਨਾਲ, ਖੇਤਰ ਦੇ ਕਲੱਬਾਂ ਨੂੰ ਭਾਵਨਾ ਅਤੇ ਵਚਨਬੱਧਤਾ ਨਾਲ ਆਪਣੇ ਸ਼ਾਨਦਾਰ ਕੰਮ ਜਾਰੀ ਰੱਖਣ ਲਈ ਕਿਹਾ।
ਸਮਾਰੋਹ ਦੇ ਮਾਸਟਰ ਆਫ ਸੈਰੇਮਨੀ ਦੀ ਜਿੰਮੇਵਾਰੀ ਸੰਜੀਵ ਸੂਦ ਅਤੇ ਸੁਭਾਸ ਅਗਰਵਾਲ ਵਲੋਂ ਨਿਭਾਈ ਗਈ। ਪੀ ਡੀ ਜੀ ਭਾਈਚਾਰੇ ਵਲੋਂ ਅਵਨੀ ਕੁਮਾਰ (ਪੀ ਡੀ ਜੀ) ਨੇ ਸਮੂਲੀਅਤ ਕੀਤੀ। ਪਰਮਪ੍ਰੀਤ ਸਿੰਘ ਨੇ ਪ੍ਰਬੰਧਕੀ ਟੀਮ ਦਾ ਧੰਨਵਾਦ ਕਰਦਿਆਂ ਸਮਾਗਮ ਦਾ ਆਗਾਜ਼ ਕੀਤਾ।