ਕੌਮਤਰੀ ਮਜ਼ਦੂਰ ਦਿਵਸ ਮੌਕੇ ਬੂਟਾ ਲਗਾਇਆ

ਐਸ ਏ ਐਸ ਨਗਰ, 1 ਮਈ- ਫਾਈਟ ਫਾਰ ਹਿਊਮਨ ਰਾਈਟਸ ਵੈਲਫੇਅਰ ਸੰਸਥਾ ਦੇ ਪ੍ਰਧਾਨ ਸ੍ਰੀ ਜਸਬੀਰ ਸਿੰਘ ਨੇ ਸੰਸਥਾ ਵਲੋਂ ਚਲਾਈ ਮੁਹਿੰਮ 'ਇੱਕ ਰੁੱਖ 100 ਸੁੱਖ' ਦੇ ਤਹਿਤ ਕੌਮਤਰੀ ਮਜ਼ਦੂਰ ਦਿਵਸ ਮੌਕੇ ਮਿਹਨਤੀ ਲੋਕਾਂ ਨੂੰ ਸਮਰਪਿਤ ਇੱਕ ਬੂਟਾ ਲਗਾਇਆ।

ਐਸ ਏ ਐਸ ਨਗਰ, 1 ਮਈ- ਫਾਈਟ ਫਾਰ ਹਿਊਮਨ ਰਾਈਟਸ ਵੈਲਫੇਅਰ ਸੰਸਥਾ ਦੇ ਪ੍ਰਧਾਨ ਸ੍ਰੀ ਜਸਬੀਰ ਸਿੰਘ ਨੇ ਸੰਸਥਾ ਵਲੋਂ ਚਲਾਈ ਮੁਹਿੰਮ 'ਇੱਕ ਰੁੱਖ 100 ਸੁੱਖ' ਦੇ ਤਹਿਤ ਕੌਮਤਰੀ ਮਜ਼ਦੂਰ ਦਿਵਸ ਮੌਕੇ ਮਿਹਨਤੀ ਲੋਕਾਂ ਨੂੰ ਸਮਰਪਿਤ ਇੱਕ ਬੂਟਾ ਲਗਾਇਆ।
 ਇਸ ਮੌਕੇ ਜਸਬੀਰ ਸਿੰਘ ਨੇ ਨਵੀਂ ਗਰਾਉਂ ਦੇ ਗੋਬਿੰਦ ਨਗਰ ਘਰ ਦੇ ਵਿਹੜੇ ਵਿਖੇ ਬੂਟਾ ਲਗਾਇਆ। ਉਹਨਾਂ ਕਿਹਾ ਕਿ ਉਹ ਹਰ ਖੁਸ਼ੀ ਮੌਕੇ ਇੱਕ ਬੂਟਾ ਜਰੂਰ ਲਗਾਉਂਦੇ ਹਨ। ਉਹਨਾਂ ਕਿਹਾ ਕਿ ਸੰਸਥਾ ਮੈਂਬਰਾਂ ਵਲੋਂ ਵਾਤਾਵਰਣ ਨੂੰ ਸੁੱਧ ਤੇ ਸਾਫ ਸੁਥਰਾ ਰੱਖਣ ਲਈ ਜਿਹੜੇ ਲੋਕ ਦਰਖ਼ਤਾਂ ਨਾਲ ਪਿਆਰ ਕਰਦੇ ਹਨ ਉਹਨਾਂ ਦੀ ਦੇਖਭਾਲ ਹੇਠ ਵੀ ਰੁੱਖ ਲਗਾਏ ਜਾਂਦੇ ਹਨ।