
ਭੋਗ ਤੇ ਵਿਸ਼ੇਸ਼: ਮਿਲਣਸਾਰ ਤੇ ਨੇਕ ਸੁਭਾਅ ਦੇ ਮਾਲਕ ਸਨ ਦਲਜੀਤ ਸਿੰਘ ਬਾਸੀ
ਮਿਲਣਸਾਰ ਤੇ ਨੇਕ ਸੁਭਾਅ ਦੇ ਮਾਲਕ ਦਲਜੀਤ ਸਿੰਘ ਬਾਸੀ ਦਾ ਜਨਮ 1 ਜੂਨ 1946 ਨੂੰ ਪਿੰਡ ਸਲਾਮਤਪੁਰ ਤਹਿਸੀਲ ਮਾਜਰੀ (ਜੋ ਕਿ ਉਨ੍ਹਾਂ ਦਾ ਨਾਨਕਾ ਪਿੰਡ ਹੈ), ਵਿਖੇ ਮਾਤਾ ਸੰਤ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਪਿਤਾ ਸ: ਰੁਲਦਾ ਸਿੰਘ ਦੀ ਚੰਗੀ ਪਰਵਰਿਸ਼ ਦੇ ਚੱਲਦਿਆਂ ਉਨ੍ਹਾਂ ਹਰ ਖੇਤਰ ਵਿੱਚ ਨਾਮਣਾ ਖਟਿਆ।
ਮਿਲਣਸਾਰ ਤੇ ਨੇਕ ਸੁਭਾਅ ਦੇ ਮਾਲਕ ਦਲਜੀਤ ਸਿੰਘ ਬਾਸੀ ਦਾ ਜਨਮ 1 ਜੂਨ 1946 ਨੂੰ ਪਿੰਡ ਸਲਾਮਤਪੁਰ ਤਹਿਸੀਲ ਮਾਜਰੀ (ਜੋ ਕਿ ਉਨ੍ਹਾਂ ਦਾ ਨਾਨਕਾ ਪਿੰਡ ਹੈ), ਵਿਖੇ ਮਾਤਾ ਸੰਤ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਪਿਤਾ ਸ: ਰੁਲਦਾ ਸਿੰਘ ਦੀ ਚੰਗੀ ਪਰਵਰਿਸ਼ ਦੇ ਚੱਲਦਿਆਂ ਉਨ੍ਹਾਂ ਹਰ ਖੇਤਰ ਵਿੱਚ ਨਾਮਣਾ ਖਟਿਆ।
ਉਨ੍ਹਾਂ ਦੇ ਜਨਮ ਮਗਰੋਂ ਸਾਰਾ ਪਰਿਵਾਰ ਪਿੰਡ ਬੜੌਲੀਮਾਜਰਾ ਵਿਖੇ ਆਪਣੇ ਜੱਦੀ ਪਿੰਡ ਆ ਕੇ ਰਹਿਣ ਲੱਗ ਪਿਆ। ਉਨ੍ਹਾਂ ਮੁਢਲੀ ਪੜ੍ਹਾਈ ਪਿੰਡ ਬੜੌਲੀਮਾਜਰਾ ਦੇ ਸਕੂਲ ਤੋਂ ਕੀਤੀ ਤੇ ਬੀ: ਏ: ਦੀ ਡਿਗਰੀ ਡੀਏਵੀ ਕਾਲਜ ਚੰਡੀਗੜ੍ਹ ਤੋਂ ਹਾਸਿਲ ਕੀਤੀ, ਉਹ ਕਾਲਜ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਵਕਾਲਤ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਤੋਂ ਕੀਤੀ।
ਉਨ੍ਹਾਂ ਆਪਣੀ ਵਕਾਲਤ ਖਰੜ ਵਿਖੇ ਸ਼ੁਰੂ ਕੀਤੀ ਅਤੇ ਸਾਲ 2024 ਤੱਕ ਬਤੌਰ ਵਕੀਲ ਵਕਾਲਤ ਕਰਦੇ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਜੱਦੀ ਕਾਰੋਬਾਰ ਟਰਾਂਸਪੋਰਟ ਦਾ ਕੰਮ ਵੀ ਸਾਲ 2008 ਤੱਕ ਸੰਭਾਲਿਆ ਅਤੇ ਉਨ੍ਹਾਂ ਦੇ ਪਰਿਵਾਰ ਦਾ ਪਿਛੋਕੜ ਟਰਾਂਸਪੋਰਟਰ ਦੇ ਤੌਰ ਤੇ ਇਲਾਕੇ ਵਿੱਚ ਮੰਨਿਆ ਜਾਂਦਾ ਰਿਹਾ। ਉਹ ਪਿੰਡ ਬੜੌਲੀਮਾਜਰਾ ਦੇ ਸਰਪੰਚ ਵੀ ਰਹੇ ਅਤੇ ਉਨ੍ਹਾਂ ਵਲੋਂ ਪਿੰਡ ਦੀ ਤਰੱਕੀ ਲਈ ਬਹੁਤ ਸ਼ਲਾਘਾਯੋਗ ਕੰਮ ਕੀਤੇ ਜਾਂਦੇ ਰਹੇ।
ਉਨ੍ਹਾਂ ਦੇ ਸਰਪੰਚ ਰਹਿਣ ਤੋਂ ਬਾਅਦ ਉਨ੍ਹਾਂ ਦੇ ਛੋਟੇ ਭਰਾ ਕੁਲਦੀਪ ਸਿੰਘ ਪਿੰਡ ਬੜੌਲੀਮਾਜਰਾ ਦੇ ਸਰਪੰਚ ਰਹੇ ਅਤੇ ਬਾਸੀ ਪਰਿਵਾਰ ਨੇ ਕਰੀਬ 20 ਸਾਲ ਪਿੰਡ ਬੜੌਲੀਮਾਜਰਾ ਦੀ ਸਰਪੰਚੀ ਕੀਤੀ ਅਤੇ ਪਿੰਡ ਦੇ ਵਿਕਾਸ ਦੇ ਕੰਮਾਂ ਵਿੱਚ ਵਧ ਚੜ ਕੇ ਹਿੱਸਾ ਪਾਇਆ। ਸੀਨੀਅਰ ਐਡਵੋਕੇਟ ਦਲਜੀਤ ਸਿੰਘ ਬਾਸੀ ਆਪਣੇ ਪਿੱਛੇ ਆਪਣੀ ਪਤਨੀ ਕੁਲਦੀਪ ਕੌਰ ਬਾਸੀ, ਆਪਣੀ ਬੇਟੀ ਯਾਦਵਿੰਦਰ ਕੌਰ ਅਤੇ ਦੋ ਬੇਟੇ ਸੀਨੀਅਰ ਐਡਵੋਕੇਟ ਪ੍ਰਿਤਪਾਲ ਸਿੰਘ ਬਾਸੀ ਅਤੇ ਪ੍ਰਿੰਸਪ੍ਰੀਤ ਜੀਤ ਸਿੰਘ ਬਾਸੀ ਨੂੰ ਛੱਡ ਗਏ ਹਨ। ਦਲਜੀਤ ਸਿੰਘ ਬਾਸੀ ਦੀ ਆਤਮਿਕ ਸ਼ਾਂਤੀ ਤੇ ਪਾਠ ਦੇ ਭੋਗ ਮਿਤੀ 18 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12:30 ਤੋਂ 1:30 ਵਜੇ ਤੱਕ ਗੁਰਦੁਆਰਾ ਸ੍ਰੀ ਸਾਚਾ ਧਨੁ ਸਾਹਿਬ ਫੇਜ਼ 3ਬੀ1 ਮੁਹਾਲੀ ਵਿਖੇ ਪਵੇਗਾ।
