ਪੰਜਾਬ ਯੂਨੀਵਰਸਿਟੀ ਨੇ ਏਕਮ ਮਾਣੂੰਕੇ ਨਾਲ ਸਾਹਿਤਕ ਪ੍ਰਤਿਭਾ ਦਾ ਜਸ਼ਨ ਮਨਾਇਆ

Chandigarh October 25, 2024: ਪੰਜਾਬੀ ਸਾਹਿਤ ਸਭਾ ਅਤੇ ਪੰਜਾਬੀ ਵਿਭਾਗ ਵੱਲੋਂ ਏਕਮ ਮਾਣੂਕੇ ਨਾਲ ਪੰਜਾਬੀ ਵਿਭਾਗ, ਡਾ. ਮੋਹਨ ਸਿੰਘ ਦੀਵਾਨਾ ਹਾਲ ’ਚ ਰੂਬਰੂ ਕਰਵਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਯੋਗਰਾਜ ਚੇਅਰਪਰਸਨ ਪੰਜਾਬੀ ਵਿਭਾਗ ਵੱਲੋਂ ਕੀਤੀ ਗਈ। ਉਹਨਾਂ ਕਿਹਾ ਕਿ ਏਕਮ ਮਾਣੂਕੇ ਪੰਜਾਬੀ ਵਿਭਾਗ ਦਾ ਹੋਣਹਾਰ ਵਿਦਿਆਰਥੀ ਰਿਹਾ ਤੇ ਅੱਜ ਏਕਮ ਪੰਜਾਬੀ ਗੀਤਕਾਰੀ, ਕਵਿਤਾ, ਗਜ਼ਲ ਤੇ ਨਾਟਕ ਸਕ੍ਰਿਪਟ ਲੇਖਣੀ ’ਚ ਮਕਬੂਲ ਨਾਮ ਬਣ ਗਿਆ ਹੈ।

Chandigarh October 25, 2024: ਪੰਜਾਬੀ ਸਾਹਿਤ ਸਭਾ ਅਤੇ ਪੰਜਾਬੀ ਵਿਭਾਗ ਵੱਲੋਂ ਏਕਮ ਮਾਣੂਕੇ ਨਾਲ ਪੰਜਾਬੀ ਵਿਭਾਗ, ਡਾ. ਮੋਹਨ ਸਿੰਘ ਦੀਵਾਨਾ ਹਾਲ ’ਚ ਰੂਬਰੂ ਕਰਵਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਯੋਗਰਾਜ ਚੇਅਰਪਰਸਨ ਪੰਜਾਬੀ ਵਿਭਾਗ ਵੱਲੋਂ ਕੀਤੀ ਗਈ।
 ਉਹਨਾਂ ਕਿਹਾ ਕਿ ਏਕਮ ਮਾਣੂਕੇ ਪੰਜਾਬੀ ਵਿਭਾਗ ਦਾ ਹੋਣਹਾਰ ਵਿਦਿਆਰਥੀ ਰਿਹਾ ਤੇ ਅੱਜ ਏਕਮ ਪੰਜਾਬੀ ਗੀਤਕਾਰੀ, ਕਵਿਤਾ, ਗਜ਼ਲ ਤੇ ਨਾਟਕ ਸਕ੍ਰਿਪਟ ਲੇਖਣੀ ’ਚ ਮਕਬੂਲ ਨਾਮ ਬਣ ਗਿਆ ਹੈ। ਉਹਨਾਂ ਕਿਹਾ ਕਿ ਸ਼ੋਸ਼ਲ ਮੀਡੀਆ ਨਵੇਂ ਕਲਾਕਾਰਾਂ ਨੂੰ ਉਮੰਗ ਦੇਣ ’ਚ ਸਾਹਾਈ ਸਿੱਧ ਹੋ ਰਹੀ ਹੈ। ਡਾ. ਯੋਗਰਾਜ ਨੇ ਕਿਹਾ ਕਿ ਪੰਜਾਬੀ ਵਿਭਾਗ ਤੇ ਪੰਜਾਬੀ ਸਾਹਿਤ ਸਭਾ ਲੰਮੇ ਸਮੇਂ ਤੋਂ ਅਜਿਹੇ ਸਾਹਿਤਕ ਪ੍ਰੋਗਰਾਮ ਕਰਦੀ ਆ ਰਹੀ ਹੈ ਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਵੱਡੇ ਪੱਧਰ ’ਤੇ ਸਾਹਿਤਕ ਪ੍ਰੋਗਰਾਮ ਕਰਦੀ ਰਹੇਗੀ ਤਾਂ ਜੋ ਨਵੀਂ ਪੀੜ੍ਹੀ ਨੂੰ ਚੰਗੇਰੀ ਦਿਸ਼ਾ ਵੱਲ ਆਕਰਸ਼ਿਤ ਕੀਤਾ ਜਾ ਸਕੇ। 
ਏਕਮ ਮਾਣੂਕੇ ਨੇ ਕਿਹਾ ਕਿ ਕਲਾ ਕਲਾਕਾਰ ਨੂੰ ਅਜਿਹੇ ਰਸਤਿਆਂ ’ਤੇ ਲੈ ਜਾਂਦੀ ਹੈ ਜਿਥੇ ਕਲਾਕਾਰ ਆਪਣੀ ਆਤਮਾ ਦੇ ਰਿਆਜ਼ ਨਾਲ ਅੱਗੇ ਵੱਧਦਾ ਹੈ। ਇਹੀ ਰਿਆਜ਼ ਕਲਾਕਾਰ ਨੂੰ ਬੁਲੰਦੀਆਂ ਤੱਕ ਲੈ ਜਾਂਦਾ ਹੈ। ਇਸਦੇ ਨਾਲ ਹੀ ਉਸਨੇ ਕਿਹਾ ਕੇ ਉਸਦੀ ਕਲਾ ’ਚ ਵੱਖ ਵੱਖ ਪਹਿਲੂਆਂ ਦਾ ਯੋਗਦਾਨ ਰਿਹਾ ਪਰੰਤੂ ਸਭ ਤੋਂ ਜ਼ਿਆਦਾ ਉਹਨਾਂ ਦੇ ਪਿਤਾ ਦਾ ਯੋਗਦਾਨ ਰਿਹਾ ਜੋ ਕਿ ਇਕ ਸਾਹਿਤ ਪ੍ਰੇਮੀ ਸਨ।ਇਸੇ ਤਰ੍ਹਾਂ ਕੋ-ਕੋਆਰਡੀਨੇਟਰ ਪ੍ਰੋ. ਪਰਮਜੀਤ ਕੌਰ ਸਿੱਧੂ ਨੇ ਅਖੀਰ ’ਚ ਧੰਨਵਾਦੀ ਸ਼ਬਦ ਬੋਲਦਿਆਂ ਕਿਹਾ ਕਿ ਏਕਮ ਮਾਣੂਕੇ ਦੀ ਲਿਖਤ ਮਨ ਨੂੰ ਸਕੂਨ ਦੇਣ ਵਾਲੀ ਹੈ, ਸਕੂਨ ਜੋ ਕਲਾ ਦਾ ਪ੍ਰਥਮ ਗੁਣ ਹੁੰਦਾ ਹੈ। ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ’ਚ ਤਾਜ਼ਗੀ ਭਰ ਦਿੰਦੇ ਹਨ ਤੇ ਇਕ ਨਵੀਂਨ ਸੋਚ ਨੂੰ ਉਭਾਰਨ ਲਈ ਲਾਹੇਵੰਦ ਸਿੱਧ ਹੁੰਦੇ ਹਨ।
 ਇਸੇ ਤਰ੍ਹਾਂ ਉਹਨਾਂ ਸਮੁੱਚੇ ਰਿਸਰਚ ਸਕਾਲਰਜ਼, ਵਿਦਿਆਰਥੀ, ਡੈਲੀਗੇਟਸ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ। ਪ੍ਰੋਗਰਾਮ ਦੇ ਮੰਚ ਦਾ ਸੰਚਾਲਨ ਮਨਪ੍ਰੀਤ ਕੌਰ ਵੱਲੋਂ, ਪ੍ਰਧਾਨ ਸਾਹਿਤ ਸਭਾ ਕੀਤਾ ਗਿਆ। ਪ੍ਰੋਗਰਾਮ ’ਚ ਸ਼ਾਮਲ ਹੋਰ ਡਾ. ਰਵੀ, ਡਾ. ਪਵਨ, ਡਾ. ਸਤਵੀਰ ਸਿੰਘ, ਡਾ. ਸੁਖਜੀਤ ਕੌਰ, ਕੁਲਦੀਪ ਸਿੰਘ, ਜਸਪਾਲ ਸਿੰਘ, ਮਹਿਤਾਬ ਸਿੰਘ, ਲਖਵੀਰ ਸਿੰਘ, ਰਿਸਰਚ ਸਕਾਲਰਜ਼ ਤੇ ਵਿਦਿਅਰਥੀ ਆਦਿ ਸ਼ਾਮਲ ਹੋਏ।