ਮੀਡੀਆ ਦਾ ਸਮਾਜ ਨੂੰ ਚੰਗੀ ਸੇਧ ਦੇਣ ਚ ਵੱਡਾ ਯੋਗਦਾਨ ਡਿਪਟੀ ਕਮਿਸ਼ਨਰ ਅੰਕਰਜੀਤ ਸਿੰਘ।
ਨਵਾਂ ਸ਼ਹਿਰ ਅਪ੍ਰੈਲ- ਮੀਡੀਆ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਦਾ ਹੈ ਉੱਥੇ ਮੀਡੀਏ ਦਾ ਸਮਾਜ ਨੂੰ ਚੰਗੀ ਸੇਧ ਦੇਣ ਚ ਵੀ ਵੱਡਾ ਯੋਗਦਾਨ ਹੈ ।ਇਹ ਪ੍ਰਗਟਾਵਾ ਅੰਕੁਰਜੀਤ ਸਿੰਘ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੇ ਪੱਤਰਕਾਰਾਂ ਨਾਲ ਮੀਟਿੰਗ ਦੌਰਾਨ ਕੀਤਾ। ਪੱਤਰਕਾਰ ਭਾਈਚਾਰੇ ਦੀਆਂ ਉਹਨਾਂ ਨੇ ਸਮੱਸਿਆਵਾਂ ਵੀ ਸੁਣੀਆਂ ਉਹਨਾਂ ਆਖਿਆ ਕਿ ਪ੍ਰਸ਼ਾਸਨ ਵੱਲੋਂ ਪੱਤਰਕਾਰ ਭਾਈਚਾਰੇ ਨੂੰ ਹਰ ਥਾਂ ਬਣਦਾ ਸਤਿਕਾਰ ਦਿੱਤਾ ਜਾਵੇਗਾ।

ਨਵਾਂਸ਼ਹਿਰ ਦੇ ਪੱਤਰਕਾਰ ਭਾਈਚਾਰੇ ਨੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ।ਜਿਸ ਵਿੱਚ ਮੁੱਖ ਮੰਤਰੀ ਪੰਜਾਬ ਦੇ ਦੌਰਿਆਂ ਦੌਰਾਨ ਜਿਲਾ ਪੱਤਰਕਾਰ ਭਾਈਚਾਰੇ ਦੀ ਸਮਾਗਮ ਚ ਰੋਕ ਸਬੰਧੀ ਮਾਮਲਾ ਉਠਾਇਆ ਗਿਆ ।ਉਹਨਾਂ ਆਖਿਆ ਕਿ ਕਦੇ ਵੀ ਅਜਿਹਾ ਪੱਤਰਕਾਰ ਭਾਈਚਾਰੇ ਨਾਲ ਨਹੀਂ ਹੋਵੇਗਾ ।ਹਰ ਸਮਾਗਮ ਵਿੱਚ ਪੱਤਰਕਾਰ ਭਾਈਚਾਰੇ ਦੀ ਹਾਜ਼ਰੀ ਯਕੀਨੀ ਬਣਾਈ ਜਾਵੇਗੀ ਅਤੇ ਮਾਣ ਸਤਿਕਾਰ ਦਿੱਤਾ ਜਾਵੇਗਾ।
ਮੀਟਿੰਗ ਦੌਰਾਨ ਪੱਤਰਕਾਰ ਭਾਈਚਾਰੇ ਵਲੋਂ ਵੱਖ ਵੱਖ ਮੁੱਦਿਆਂ ਤੇ ਵਿਚਾਰ ਚਰਚਾ ਵੀ ਕੀਤੀ ਗਈ ਇਸ ਮੌਕੇ ਤੇ ਸੁਰਿੰਦਰ ਤਿਰਪਾਠੀ , ਜਸਬੀਰ ਸਿੰਘ ਨੂਰਪੁਰ , ਲਾਜਵੰਤ ਸਿੰਘ ਲਾਜ , ਅੰਮ੍ਰਿਤ ਸ਼ਰਮਾ ਸੁਖਜਿੰਦਰ ਸਿੰਘ ਭੰਗਲ, ਪ੍ਰਦੀਪ ਭਨੋਟ , ਵਾਸਦੇਵ ਪਰਦੇਸੀ , ਬਹਾਦਰ ਚੰਦ ਅਰੋੜਾ, ਦਵਿੰਦਰ ਭਾਗੜਾ, ਰਿਸ਼ੀ ਚੰਦਰ, ਸੰਜੀਵ ਕੁਮਾਰ ਬੋਬੀ ਆਦਿ ਹਾਜ਼ਰ ਸਨ । ਨਵਾਂਸ਼ਹਿਰ ਵਿਖੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਸਮੇਂ ਪੱਤਰਕਾਰ ਭਾਈਚਾਰਾ ਮੰਗ ਪੱਤਰ ਦੇਣ ਸਮੇਂ।