ਮਈ ਦਿਹਾੜੇ ਮੌਕੇ ਲੁਧਿਆਣਾ ਵਿਖੇ "ਮਜਦੂਰ ਦਿਵਸ" ਕਾਨਫਰੰਸ ਕਰਨ ਦਾ ਫੈਸਲਾ

ਲੁਧਿਆਣਾ- ਪਹਿਲੀ ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਸੰਸਾਰ ਦੇ ਕੋਨੇ-ਕੋਨੇ ਵਿੱਚ ਸ਼ਿਕਾਗੋ ਦੇ ਮਜਦੂਰ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਮਜਦੂਰ ਜਮਾਤ ਦੀ ਸਰਮਾਏਦਾਰ ਜਮਾਤ ਹੱਥੋਂ ਗੁਲਾਮੀ ਤੋਂ ਮੁਕਤੀ ਦਾ ਸੰਘਰਸ਼ ਅੱਗੇ ਵਧਾਉਣ ਦੇ ਸੰਕਲਪ ਲਏ ਜਾਣਗੇ। ਜੁਝਾਰੂ ਮਜਦੂਰ ਜੱਥੇਬੰਦੀਆਂ ਕਾਰਖਾਨਾ ਮਜਦੂਰ ਯੂਨੀਅਨ ਅਤੇ ਟੈਕਸਟਾਇਲ-ਹੌਜਰੀ ਕਾਮਗਾਰ ਯੂਨੀਅਨ ਵੱਲੋਂ ਵੀ ਲੁਧਿਆਣੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਜਦੂਰ ਦਿਵਸ ਕਾਰਫਰੰਸ ਕਰਨ ਦਾ ਫੈਸਲਾ ਕੀਤਾ ਗਿਆ ਹੈ। ਨੌਜਵਾਨ ਭਾਰਤ ਸਭਾ ਵੱਲੋਂ ਸਹਿਯੋਗ ਕੀਤਾ ਜਾਵੇਗਾ।

 ਇਹ ਫੈਸਲਾ ਅੱਜ ਇੱਥੇ ਮਜਦੂਰ ਲਾਇਬ੍ਰੇਰੀ, ਈ.ਡਬਲਿਊ.ਐਸ. ਕਲੋਨੀ ਵਿਖੇ ਕਾਰਖਾਨਾ ਮਜਦੂਰ ਯੂਨੀਅਨ, ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੀ ਸਾਂਝੀ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਵਿੱਚ ਕਾਰਖਾਨਾ ਮਜਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ, ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੀ ਆਗੂ ਰਵਿੰਦਰ ਕੌਰ ਤੋਂ ਇਲਾਵਾ ਜੱਥੇਬੰਦੀਆਂ ਦੇ ਹੋਰ ਆਗੂ ਤੇ ਕਾਰਕੁੰਨ ਦਿਲਜੋਤ, ਵਿਸ਼ਵਨਾਥ, ਹਿਨਾ, ਟੀਨਾ, ਮੌਸਮ ਤੇ ਦਿਸ਼ਾ ਵੀ ਸ਼ਾਮਲ ਹੋਏ। 
ਕਾਨਫਰੰਸ ਵਿੱਚ ਜਿੱਥੇ ਦੇਸ਼-ਦੁਨੀਆਂ ਦੀਆਂ ਮੌਜੂਦਾ ਹਾਲਤਾਂ ਬਾਰੇ ਗੱਲ ਕਰਦੇ ਹੋਏ ਮਜਦੂਰ ਜਮਾਤ ਨੂੰ ਦਰਪੇਸ਼ ਚੁਣੌਤੀਆਂ-ਕਾਰਜਾਂ ਬਾਰੇ ਚਰਚਾ ਕੀਤੀ ਜਾਵੇਗੀ, ਨਾਲ਼ ਹੀ ਇਨਕਲਾਬੀ-ਨਾਟਕ ਗੀਤਾਂ ਦਾ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਮਈ ਦਿਹਾੜੇ ਦਾ ਇਨਕਲਾਬੀ ਸੁਨੇਹਾ ਅਤੇ ਮਈ ਦਿਨ ਕਾਨਫਰੰਸ ਦਾ ਸੱਦਾ ਮਜਦੂਰਾਂ-ਕਿਰਤੀਆਂ ਤੱਕ ਪਹੁੰਚਾਉਣ ਲਈ ਜਥੇਬੰਦੀਆ ਵੱਲੋਂ ਦੋ ਹਫ਼ਤੇ ਸੰਘਣੀ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ। ਹਜ਼ਾਰਾਂ ਦੀ ਗਿਣਤੀ ਵਿੱਚ ਪਰਚਾ ਪੋਸਟਰ ਛਾਪਿਆ ਜਾਵੇਗਾ। ਮੀਟਿੰਗਾਂ, ਨੁੱਕੜ ਸਭਾਵਾਂ ਕੀਤੀਆਂ ਜਾਣਗੀਆਂ। 
ਪ੍ਰੈਸ ਨੋਟ ਜਾਰੀ ਕਰਦੇ ਹੋਏ ਕਾਰਖਾਨਾ ਮਜਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਨੇ ਕਿਹਾ ਕਿ ਕੌਮਾਂਤਰੀ ਮਜ਼ਦੂਰ ਦਿਵਸ ਦੀ ਇਹ  ਸਿੱਖਿਆ ਹੈ ਕਿ ਮਜੂਦਰ ਜਮਾਤ ਦੀ ਮੁਕਤੀ ਖੁਦ ਮਜ਼ਦੂਰ ਜਮਾਤ ਹੱਥੋਂ ਹੋਣੀ ਹੈ। ਮਈ ਦਿਹਾੜੇ ਦੀ ਇਨਕਲਾਬੀ ਵਿਰਾਸਤ ਮਜਦੂਰਾਂ ਨੂੰ ਦੇਸ਼, ਕੌਮ, ਜਾਤ, ਧਰਮ, ਨਸਲ ਆਦਿ ਵੰਡੀਆਂ ਨੂੰ ਨਕਾਰ ਕੇ ਜਮਾਤੀ ਤੌਰ ਉੱਤੇ ਇਕਮੁੱਠ ਹੋ ਕੇ ਲੋਟੂ, ਮਨੁੱਖ ਦੋਖੀ ਮੌਜੂਦਾ ਸਰਮਾਏਦਾਰਾ-ਸਾਮਰਾਜੀ ਪ੍ਰਬੰਧ ਦੇ ਖਾਤਮੇ ਲਈ ਸੰਘਰਸ ਤੇਜ ਕਰਨ ਦੀ ਪ੍ਰੇਰਣਾ ਦਿੰਦੀ ਹੈ। ਮੌਜੂਦਾ ਸੰਸਾਰ ਹਾਲਤਾਂ ਵਿੱਚ ਜਦ ਸਰਮਾਏਦਾਰਾ-ਸਾਮਰਾਜੀ ਲੁੱਟ ਪਹਿਲਾਂ ਦੇ ਕਿਸੇ ਵੀ ਸਮੇਂ ਤੋਂ ਕਿਤੇ ਵਧੇਰੇ ਤਿੱਖੀ ਹੋ ਚੁੱਕੀ ਹੈ ਉਸ ਸਮੇਂ ਕੌਮਾਂਤਰੀ ਮਜਦੂਰ ਦਿਵਸ ਦਾ ਮਹੱਤਵ ਬਹੁਤ ਵੱਧ ਜਾਂਦਾ ਹੈ। 
ਇਸ ਲਈ ਕੌਮਾਂਤਰੀ ਮਜਦੂਰ ਦਿਵਸ ਮਨਾਉਣ ਨੂੰ ਰਸਮ-ਅਦਾਇਗੀ ਦੀਆਂ ਕਾਰਵਾਈਆਂ ਤੱਕ ਸੀਮਤ ਕਰ ਦੇਣ ਦੀਆਂ ਸਾਜਿਸ਼ਾਂ ਦਾ ਵਿਰੋਧ ਕਰਦੇ ਹੋਏ, ਮਈ ਦਿਹਾੜੇ ਦੇ ਮਹਾਨ ਵਿਰਸੇ ਅਤੇ ਸਿੱਖਿਆਵਾਂ ਤੋਂ ਮਜਦੂਰਾਂ ਨੂੰ ਜਾਣੂ ਕਰਾਉਂਦੇ ਹੋਏ ਪੂਰੇ ਇਨਕਲਾਬੀ ਜੋਸ਼-ਖਰੋਸ਼ ਨਾਲ਼ ਮਨਾਉਣ ਦੀ ਲੋੜ ਹੈ। ਉਹਨਾਂ ਸਭਨਾਂ ਮਜਦੂਰਾਂ-ਕਿਰਤੀਆਂ, ਇਨਸਾਫਪਸੰਦ ਲੋਕਾਂ ਨੂੰ ਮਜਦੂਰ ਦਿਵਸ ਕਾਨਫਰੰਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।