ਭਾਕਿਯੂ ਏਕਤਾ ਉਗਰਾਹਾਂ ਦਾ ਹੋਕਾ,ਦੇਸ਼ ਦੇ ਸਵਿੰਧਾਨ ਤੇ ਏਕਤਾ ਅਖੰਡਤਾ ਨੂੰ ਬਚਾਉਣ ਲਈ ਸਾਂਝੇ ਸੰਘਰਸਾਂ 'ਚ ਜੂਝਣਾ ਪਵੇਗਾ
ਹੁਸ਼ਿਆਰਪੁਰ- ਭਾਰਤੀ ਸਵਿੰਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ ਅੱਜ ਮਾਹਿਲਪੁਰ ਦੇ ਜੈ ਭੀਮ ਕਾਰਵਾਂ ਸੁਸਾਇਟੀ ਰਜਿਸਟਰਡ ਤੇ ਸਮੂਹ ਸੰਘਰਸ਼ਸ਼ੀਲ ਲੋਕਾਂ ਵਲੋਂ ਮਿਲ ਕੇ ਇੱਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਮਾਜਿਕ,ਰਾਜਨੀਤਕ ਤੇ ਦੇਸ਼ ਭਗਤ ਸੰਗਠਨਾਂ ਦੇ ਸਮੱਰਥਕਾਂ ਤੇ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ ਤੇ ਆਪਣੇ ਦੇਸ਼ ਤੇ ਸਵਿੰਧਾਨ ਨੂੰ ਬਚਾਉਣ ਲਈ ਸਮੂਹ ਇਨਸਾਫ਼ਪਸੰਦ ਲੋਕਾਂ ਨੂੰ ਆਪਸੀ ਸਾਰੇ ਮੱਤਭੇਦ ਭੁਲਾ ਕੇ ਦੇਸ਼ ਵਿੱਚੋਂ ਫਿਰਕਾਪ੍ਰਸਤ ਤੇ ਫੁੱਟਪਾਊ ਹਾਕਮਾਂ ਨੂੰ ਭਜਾਉਣ ਲਈ ਸਾਂਝੇ ਯੋਜਨਾਬੱਧ ਤੇ ਜਾਬਤਾਬੱਧ ਸੰਘਰਸਾਂ ਵਿੱਚ ਜੂਝਣ ਦਾ ਸੱਦਾ ਦਿੱਤਾ ਤੇ ਕੇਂਦਰ ਦੇ ਫਿਰਕਾਪ੍ਰਸਤ ਹਾਕਮਾਂ ਵਲੋਂ ਸਵਿੰਧਾਨ ਨਾਲ ਲਗਾਤਾਰ ਕੀਤੀ ਜਾ ਰਹੀ ਗੈਰ ਸੰਵਿਧਾਨਕ ਛੇੜ ਛਾੜ ਤੇ ਨਿੱਤ ਨਵੀਆਂ ਕੀਤੀਆਂ ਜਾ ਰਹੀਆਂ ਸੋਧਾਂ ਖਿਲਾਫ਼ ਡੱਟਵਾਂ ਵਿਰੋਧ ਜਤਾਇਆ।

ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲਾ ਪ੍ਰਚਾਰ ਸਕੱਤਰ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਤੇ ਭਗਵਾਨ ਵਾਲਮੀਕ ਸਭਾ ਦੇ ਪ੍ਰਧਾਨ ਤੇ ਨਗਰ ਕੌਂਸਲ ਮਾਹਿਲਪੁਰ ਦੇ ਕੌਂਸਲਰ ਬਲਵਿੰਦਰ ਕੁਮਾਰ ਮਰਵਾਹਾ ਵਲੋਂ ਸਾਥੀਆਂ ਸਮੇਤ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਮੌਕੇ ਜੈ ਭੀਮ ਕਾਰਵਾਂ ਸੁਸਾਇਟੀ ਵਲੋਂ ਕੱਢੀ ਜਾਂਦੀ ਸਲਾਨਾ ਸ਼ੋਭਾ ਯਾਤਰਾ ਦਾ ਫਗਵਾੜਾ ਰੋਡ ਮਾਹਿਲਪੁਰ ਤੇ ਭਗਵਾਨ ਸ਼੍ਰੀ ਵਾਲਮੀਕ ਜੀ ਮਹਾਰਾਜ ਜੀ ਦੇ ਮੰਦਿਰ ਵਿਖੇ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਸੋਭਾ ਯਾਤਰਾ ਚ ਸਾਮਲ ਸੰਗਤਾਂ ਨੂੰ ਲੱਡੂ ਵੰਡੇ ਗਏ ਤੇ ਆਈਸਕਰੀਮ ਦੇ ਲੰਗਰ ਵੀ ਲਾਏ ਗਏ।
ਸੋਭਾ ਯਾਤਰਾ ਦੇ ਇਸ ਪੜਾਅ ਦੇ ਸਮੇਂ ਦੌਰਾਨ ਸਾਰੇ ਬੁਲਾਰੇ ਆਗੂਆਂ ਨੇ ਦੇਸ਼ ਵਿਦੇਸ਼ ਵਸਦੇ ਭਾਰਤੀਆਂ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਉਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦਾ ਪ੍ਰਣ ਕੀਤਾ। ਇਸ ਮੌਕੇ ਤੇ ਨਿਰਮਲ ਸਿੰਘ ਮੁੱਗੋਵਾਲ ਤੇ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਡਾ ਬੀ ਆਰ ਅੰਬੇਦਕਰ ਸਾਹਿਬ ਜੀ ਦੇ ਮਿਸ਼ਨ ਨਾਲ ਜੁੜਨ ਤੇ ਉਸ ਨੂੰ ਪੂਰਾ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਤੇ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਮਿੰਦਰ ਕੈਂਡੋਵਾਲ,ਕੌਂਸਲਰ ਸੀਤਾ ਰਾਮ ਸਰਪੰਚ ਕੁਲਦੀਪ ਸਿੰਘ ਸਿੱਧੂ,ਜਸਵਿੰਦਰ ਸਿੰਘ ਬੰਗਾ,ਮਲਕੀਤ ਸਿੰਘ ਹੀਰ,ਜਤਿੰਦਰ ਸਿੰਘ,ਬਲਵਿੰਦਰ ਸਿੰਘ ਵੜੈਚ,ਅਮਨਪ੍ਰੀਤ ਸਿੰਘ,ਸਾਬਕਾ ਫੌਜੀ ਧਰਮ ਸਿੰਘ,ਸਤਵੀਰ ਸਿੰਘ ਕੌਂਸਲਰ, ਕੌਂਸਲਰ ਸ਼ਸ਼ੀ ਬੰਗੜ ਜੀ,ਰਾਜੀਵ ਬੰਗੜ,ਡਾਕਟਰ ਪਰਮਿੰਦਰ ਸਿੰਘ,ਹਰਮਹਿੰਦਰ ਸਿੰਘ, ਨਿਰਮਲ ਕੌਰ ਬੋਧ,ਰੇਖਾ ਰਾਣੀ,ਗਗਨਦੀਪ ਕੌਰ,ਮਾਸਟਰ ਜੈਰਾਮ ਜੀ ਬਾੜੀਆਂ,ਸੁਖਦੇਵ ਸਿੰਘ,ਸੋਨੀਆ,ਗੁਰਪਾਲ ਕੌਰ,ਸੁਖਵਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।