ਸੀਨੀਅਰ ਪੱਤਰਕਾਰ ਡਾ. ਦਲਜੀਤ ਅਜਨੋਹਾ ਵੱਲੋਂ ਨੂਰਮਹਲ ਸਥਿਤ ਦਿਵ੍ਯ ਜ੍ਯੋਤੀ ਜਾਗ੍ਰਿਤੀ ਸੰਸਥਾਨ ਦਾ ਦੌਰਾ

ਨੂਰਮਹਿਲ- ਮਸ਼ਹੂਰ ਸੀਨੀਅਰ ਪੱਤਰਕਾਰ ਡਾ. ਦਲਜੀਤ ਅਜਨੋਹਾ ਨੇ ਅੱਜ ਦਿਵ੍ਯ ਜ੍ਯੋਤੀ ਜਾਗ੍ਰਿਤੀ ਸੰਸਥਾਨ (DJJS), ਨੂਰਮਹਲ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਸੰਸਥਾਨ ਦੇ ਵਰਿਸ਼ਠ ਸੰਤ ਸੁਆਮੀ ਗਿਰਧਰਾਨੰਦ ਜੀ ਮਹਿਲਾਜ ਨਾਲ ਖਾਸ ਮੁਲਾਕਾਤ ਕੀਤੀ।

ਨੂਰਮਹਿਲ- ਮਸ਼ਹੂਰ ਸੀਨੀਅਰ ਪੱਤਰਕਾਰ ਡਾ. ਦਲਜੀਤ ਅਜਨੋਹਾ ਨੇ ਅੱਜ ਦਿਵ੍ਯ ਜ੍ਯੋਤੀ ਜਾਗ੍ਰਿਤੀ ਸੰਸਥਾਨ (DJJS), ਨੂਰਮਹਲ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਸੰਸਥਾਨ ਦੇ ਵਰਿਸ਼ਠ ਸੰਤ ਸੁਆਮੀ ਗਿਰਧਰਾਨੰਦ ਜੀ ਮਹਿਲਾਜ ਨਾਲ ਖਾਸ ਮੁਲਾਕਾਤ ਕੀਤੀ।
ਇਸ ਦੌਰਾਨ ਸੰਸਥਾਨ ਵੱਲੋਂ ਚਲਾਏ ਜਾ ਰਹੇ ਆਧਿਆਤਮਿਕ, ਸਮਾਜਿਕ ਅਤੇ ਵਾਤਾਵਰਣ ਸੰਬੰਧੀ ਕੰਮਾਂ ਬਾਰੇ ਵਿਸਥਾਰ ਨਾਲ ਚਰਚਾ ਹੋਈ। ਸੁਆਮੀ ਜੀ ਨੇ ਦੱਸਿਆ ਕਿ ਸੰਸਥਾਨ ਨਸ਼ਾ ਮੁਕਤੀ, ਮਹੀਲਾ ਸਸ਼ਕਤੀਕਰਨ, ਵਾਤਾਵਰਣ ਸੰਰੱਖਣ, ਨੌਜਵਾਨਾਂ ਦੀ ਮਾਰਗਦਰਸ਼ਨ ਅਤੇ ਆਤਮਿਕ ਜਾਗ੍ਰਿਤੀ ਵਰਗੇ ਖੇਤਰਾਂ ਵਿੱਚ ਸਰਗਰਮੀ ਨਾਲ ਕੰਮ ਕਰ ਰਿਹਾ ਹੈ।
ਡਾ. ਅਜਨੋਹਾ ਨੇ ਸੰਸਥਾਨ ਦੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ “ਅਜਿਹੀਆਂ ਸੰਸਥਾਵਾਂ ਦੀ ਭੂਮਿਕਾ ਇੱਕ ਸਮਰਸ, ਸ਼ਾਂਤਮਈ ਅਤੇ ਜਾਗਰੂਕ ਸਮਾਜ ਦੀ ਰਚਨਾ ਵਿੱਚ ਬਹੁਤ ਹੀ ਮਹੱਤਵਪੂਰਣ ਹੈ।”
ਇਸ ਮੁਲਾਕਾਤ ਦੌਰਾਨ ਸੰਸਥਾਨ ਵੱਲੋਂ ਚਲਾਈ ਜਾ ਰਹੀ ਇੱਕ ਖਾਸ ਪ੍ਰੋਜੈਕਟ — ਲੁਪਤ ਪੌਦਿਆਂ ਨੂੰ ਦੁਬਾਰਾ ਜੀਵਤ ਕਰਨ ਦਾ ਸੰਕਲਪ — ਉੱਤੇ ਵੀ ਚਰਚਾ ਹੋਈ। ਸੁਆਮੀ ਗਿਰਧਰਾਨੰਦ ਜੀ ਦੀ ਅਗਵਾਈ ਹੇਠ ਸੰਸਥਾਨ ਦੇ ਆਸ਼ਰਮ ਵਿੱਚ ਲਗਭਗ 2 ਏਕੜ ਜ਼ਮੀਨ 'ਤੇ 800 ਤੋਂ ਵੱਧ ਦੁਲੱਭ ਤੇ ਲੁਪਤ ਹੋ ਰਹੇ ਪੌਦੇ ਲਾਏ ਗਏ ਹਨ।
ਇਨ੍ਹਾਂ ਪੌਦਿਆਂ ਵਿੱਚ ਫਾਲਸਾ, ਅਗਰੂਦ, ਕੇਲਾ, ਖਜੂਰ, ਨੀਂਮ, ਬੋਹੜ, ਕਰੀਰ, ਸੁਹਾਂਜਣਾ, ਮਹੂਆ, ਰੁਦ੍ਰਾਕਸ਼, ਬੇਲ, ਚੰਦਨ, ਹਰੜ ਤੇ ਅਮਲਤਾਸ ਵਰਗੀਆਂ ਐਤਿਹਾਸਿਕ, ਆਯੁਰਵੇਦਕ ਅਤੇ ਧਾਰਮਿਕ ਮਹੱਤਤਾ ਵਾਲੀਆਂ ਕਿਸਮਾਂ ਸ਼ਾਮਿਲ ਹਨ।
ਸੁਆਮੀ ਜੀ ਨੇ ਕਿਹਾ, “ਜੋ ਪੌਦੇ ਕਦੇ ਸਾਡੀ ਧਰਤੀ ਦੀ ਸ਼ਾਨ ਹੁੰਦੇ ਸਨ, ਅੱਜ ਉਹ ਯਾਦਾਂ 'ਚ ਵੀ ਨਹੀਂ ਰਹੇ। ਸਾਡਾ ਇਹ ਯਤਨ ਹੈ ਕਿ ਕੁਦਰਤ ਦੀ ਇਸ ਖੋਈ ਹੋਈ ਦੌਲਤ ਨੂੰ ਮੁੜ ਜੀਵਨ ਦਿੱਤਾ ਜਾਵੇ, ਤਾਂ ਜੋ ਵਾਤਾਵਰਣ ਦਾ ਸੰਤੁਲਨ ਬਣੇ ਰਹੇ ਅਤੇ ਮਨੁੱਖਤਾ ਨੂੰ ਲਾਭ ਹੋ ਸਕੇ।”
ਪ੍ਰੋਜੈਕਟ ਤਹਿਤ ਪੌਦਿਆਂ ਦੇ ਵਿਚਕਾਰ ਸੁੰਦਰ ਰਸਤੇ ਬਣਾਏ ਜਾ ਰਹੇ ਹਨ ਤਾਂ ਜੋ ਲੋਕ ਇਨ੍ਹਾਂ ਵਿਲੁਪਤ ਹੋ ਰਹੀਆਂ ਜੈਵਿਕ ਧਰੋਹਰਾਂ ਨੂੰ ਨੇੜੇ ਤੋਂ ਵੇਖ ਸਕਣ। ਭਵਿੱਖ ਵਿੱਚ ਇਹ ਪੌਦੇ ਸੰਸਥਾਨ ਦੀ ਨਰਸਰੀ ਦਾ ਹਿੱਸਾ ਬਣਣਗੇ।
ਇਹ ਉਪਰਾਲਾ ਨਾ ਸਿਰਫ ਵਾਤਾਵਰਣ ਨੂੰ ਦੁਬਾਰਾ ਜੀਵੰਤ ਕਰਨ ਵੱਲ ਇੱਕ ਪ੍ਰੇਰਣਾਦਾਇਕ ਕਦਮ ਹੈ, ਸਗੋਂ ਸਮਾਜ ਲਈ ਵੀ ਇੱਕ ਕਲਿਆਣਕਾਰੀ ਉਦਾਹਰਨ ਸਾਬਤ ਹੋਵੇਗਾ। ਸੁਆਮੀ ਜੀ ਨੇ ਇਸ ਮੁਹਿੰਮ ਨੂੰ "ਇੱਕ ਆਧਿਆਤਮਿਕ ਅਤੇ ਸਮਾਜਿਕ ਅੰਦੋਲਨ" ਕਰਾਰ ਦਿੱਤਾ।