
"ਭੁਪਿੰਦਰ ਬੱਬਲ: ਸੰਗਰਸ਼ ਤੋਂ ਸਿਤਾਰੇ ਤੱਕ ਦਾ ਸਫ਼ਰ— ਪੰਜਾਬੀ ਤੇ ਬਾਲੀਵੁੱਡ ਸਿਨੇਮਾ ਵਿੱਚ ਗੂੰਜਦੀ ਇੱਕ ਅਵਾਜ਼"
ਹੁਸ਼ਿਆਰਪੁਰ- ਪੰਜਾਬੀ ਤੇ ਬਾਲੀਵੁੱਡ ਸੰਗੀਤ ਉਦਯੋਗ ਦਾ ਮਸ਼ਹੂਰ ਨਾਮ ਭੁਪਿੰਦਰ ਬੱਬਲ ਅੱਜ ਕੇਐਮਐਸ ਕਾਲਜ ਆਫ਼ ਆਈਟੀ ਐਂਡ ਮੈਨੇਜਮੈਂਟ, ਦਸੂਹਾ ਪਹੁੰਚੇ। ਜਿੱਥੇ ਉਨ੍ਹਾਂ ਸੀਨੀਅਰ ਪੱਤਰਕਾਰ ਸੰਜੀਵ ਕੁਮਾਰ ਨਾਲ ਖ਼ਾਸ ਗੱਲਬਾਤ ਦੌਰਾਨ ਜ਼ਿੰਦਗੀ ਦੇ ਸਫ਼ਰ ਤੇ ਸੰਗਰਸ਼ ਬਾਰੇ ਜਾਣਕਾਰੀ ਸਾਂਝੀ ਕੀਤੀ।
ਹੁਸ਼ਿਆਰਪੁਰ- ਪੰਜਾਬੀ ਤੇ ਬਾਲੀਵੁੱਡ ਸੰਗੀਤ ਉਦਯੋਗ ਦਾ ਮਸ਼ਹੂਰ ਨਾਮ ਭੁਪਿੰਦਰ ਬੱਬਲ ਅੱਜ ਕੇਐਮਐਸ ਕਾਲਜ ਆਫ਼ ਆਈਟੀ ਐਂਡ ਮੈਨੇਜਮੈਂਟ, ਦਸੂਹਾ ਪਹੁੰਚੇ। ਜਿੱਥੇ ਉਨ੍ਹਾਂ ਸੀਨੀਅਰ ਪੱਤਰਕਾਰ ਸੰਜੀਵ ਕੁਮਾਰ ਨਾਲ ਖ਼ਾਸ ਗੱਲਬਾਤ ਦੌਰਾਨ ਜ਼ਿੰਦਗੀ ਦੇ ਸਫ਼ਰ ਤੇ ਸੰਗਰਸ਼ ਬਾਰੇ ਜਾਣਕਾਰੀ ਸਾਂਝੀ ਕੀਤੀ।
ਭੁਪਿੰਦਰ ਬੱਬਲ ਨੇ ਦੱਸਿਆ ਕਿ ਉਨ੍ਹਾਂ ਦੇ ਸ਼ੁਰੂਆਤੀ ਦਿਨ ਬਹੁਤ ਸੰਗਰਸ਼ ਭਰੇ ਤੇ ਮੁਸ਼ਕਲ ਵਾਲੇ ਸਨ, ਪਰ ਉਨ੍ਹਾਂ ਆਪਣਾ ਵਿਸ਼ਵਾਸ ਕਦੇ ਡੋਲਣ ਨਹੀਂ ਦਿੱਤਾ। ਉਨ੍ਹਾਂ ਦੀ ਜ਼ਿੰਦਗੀ ਵਿੱਚ ਵੱਡਾ ਮੋੜ ਤਦ ਆਇਆ ਜਦੋਂ ਉਨ੍ਹਾਂ ਨੂੰ ਫਿਲਮ ਐਨੀਮਲ ਲਈ ਗੀਤ "ਖਾੜੇ ਵਿੱਚ ਡਾਂਗ ਖੜਕੇ" ਮਿਲਿਆ। ਇਹ ਗੀਤ ਨਾ ਸਿਰਫ਼ ਹਿੱਟ ਹੋਇਆ, ਸਗੋਂ ਉਨ੍ਹਾਂ ਦੀ ਜ਼ਿੰਦਗੀ ਨੂੰ ਇੱਕ ਰਾਤ ਵਿੱਚ ਬਦਲ ਕੇ ਰੱਖ ਦਿੱਤਾ।
ਉਨ੍ਹਾਂ ਕਿਹਾ, "ਹਰ ਕਿਸੇ ਨੂੰ ਰੱਬ ਉੱਤੇ ਪੱਕਾ ਭਰੋਸਾ ਹੋਣਾ ਰੱਖਣਾ ਚਾਹੀਦਾ ਹੈ। ਜਦੋਂ ਤੁਹਾਡਾ ਸਮਾਂ ਆਉਂਦਾ ਹੈ, ਤਾਂ ਤੁਹਾਨੂੰ ਉਹ ਸਭ ਮਿਲਦਾ ਹੈ ਜਿਸ ਦੇ ਤੁਸੀਂ ਯੋਗ ਹੋ।"
ਪੰਜਾਬੀ ਸਿਨੇਮਾ ਅੱਜ ਕੱਲ੍ਹ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ ਅਤੇ ਰੂਹ ਨੂੰ ਛੂਹਣ ਵਾਲੇ ਗੀਤਾਂ ਰਾਹੀਂ ਆਪਣੀ ਪਹਚਾਨ ਬਣਾਉਂਦਾ ਜਾ ਰਿਹਾ ਹੈ। ਭੁਪਿੰਦਰ ਬੱਬਲ ਵਰਗੇ ਕਲਾਕਾਰ ਪੰਜਾਬੀ ਰੀਤ-ਰਿਵਾਜ ਨੂੰ ਬਾਲੀਵੁੱਡ ਦੀ ਵਿਸ਼ਾਲਤਾ ਨਾਲ ਜੋੜ ਰਹੇ ਹਨ।
ਆਉਣ ਵਾਲੇ ਪ੍ਰਾਜੈਕਟ:
ਉਨ੍ਹਾਂ ਨੇ ਆਪਣੇ ਨਵੇਂ ਆਉਣ ਵਾਲੇ ਗੀਤਾਂ ਅਤੇ ਬਾਲੀਵੁੱਡ ਕੋਲੈਬੋਰੇਸ਼ਨਜ਼ ਬਾਰੇ ਵੀ ਸੰਕੇਤ ਦਿੱਤੇ, ਜੋ ਕਿ ਜਲਦੀ ਰਿਲੀਜ਼ ਹੋਣ ਵਾਲੇ ਹਨ। ਉਨ੍ਹਾਂ ਦੇ ਅਗਲੇ ਗੀਤ ਵੀ ਪੰਜਾਬੀ ਸੱਭਿਆਚਾਰ ਅਤੇ ਭਾਵਨਾਵਾਂ ਦੀ ਛਾਪ ਨਜ਼ਰ ਆਏਗੀ।
ਉਨ੍ਹਾਂ ਦੀ ਦਸੁਹਾ ਆਮਦ ਨੇ ਵਿਦਿਆਰਥੀਆਂ ਨੂੰ ਬਹੁਤ ਪ੍ਰੇਰਨਾ ਦਿੱਤੀ ਅਤੇ ਦਿਖਾਇਆ ਕਿ ਇੱਕ ਅਸਲ ਕਲਾਕਾਰ ਕਿਵੇਂ ਆਪਣੇ ਜਜ਼ਬੇ, ਮਹਿਨਤ ਅਤੇ ਰੱਬ ਦੀ ਮਿਹਰ ਨਾਲ ਉਚਾਈਆਂ 'ਤੇ ਪਹੁੰਚ ਸਕਦਾ ਹੈ।
