ਪਿੰਡ ਰਸੂਲਪੁਰ ਦੇ ਕਈ ਪਰਿਵਾਰ ਕਾਂਗਰਸ ਤੇ ਆਪ ਨੂੰ ਛੱਡਕੇ ਬਸਪਾ ਵਿਚ ਸ਼ਾਮਿਲ
ਹੁਸ਼ਿਆਰਪੁਰ- ਹਲਕਾ ਚੱਬੇਵਾਲ ਦੇ ਪਿੰਡ ਰਸੂਲਪੁਰ ਵਿਖ਼ੇ ਬਸਪਾ ਦੀ ਮੀਟਿੰਗ ਹੋਈ ਜਿਸ ਵਿਚ ਵਿਸ਼ੇਸ਼ ਤੌਰ ਤੇ ਸਾਬਕਾ ਸੰਸਦ ਸਾਬਕਾ ਵਿਧਾਇਕ ਤੇ ਮੌਜੂਦ੍ਹਾ ਬਸਪਾ ਪੰਜਾਬ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਪੁਹੰਚੇ ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਪਲਵਿੰਦਰ ਮਾਨਾ ਜੀ ਹਲਕਾ ਇੰਚਾਰਜ ਅਤੇ ਯਸ਼ਪਾਲ ਜੀ ਹਲਕਾ ਪ੍ਰਧਾਨ ਹਾਜ਼ਰ ਸਨ|

ਇਸ ਮੌਕੇ ਪਿੰਡ ਵਾਸੀਆਂ ਨੇ ਬਸਪਾ ਪੰਜਾਬ ਵਲੋਂ ਸ਼ੁਰੂ ਕੀਤੀ ਮੁਹਿੰਮ "ਪੰਜਾਬ ਸੰਭਾਲੋ ਮੁਹਿੰਮ " ਦੇ ਤਹਿਤ ਡਰੱਗ ਮਾਫੀਆ ਦੇ ਖਿਲਾਫ ਲੜਾਈ ਨੂੰ ਵਧੀਆ ਉਪਰਾਲਾ ਮੰਨਦੇ ਹੋਏ ਪਿੰਡ ਰਸੂਲਪੁਰ ਦੇ ਕਈ ਪਰਿਵਾਰਾਂ ਨੇ ਕਾਂਗਰਸ ਅਤੇ ਝਾੜੂ ਛੱਡ ਕੇ ਬਸਪਾ ਦਾ ਪੱਲਾ ਫੜਿਆ I ਉਨ੍ਹਾਂ ਪਰਿਵਾਰਾਂ ਨੇ ਡਾ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿਚ ਅਤੇ ਐਡਵੋਕੇਟ ਪਲਵਿੰਦਰ ਮਾਨਾ ਜੀ ਦੀ ਹਾਜ਼ਰੀ ਵਿਚ ਬਸਪਾ ਜੁਆਇੰਨ ਕੀਤੀ ਅਤੇ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਬਸਪਾ ਦਾ ਸਿਰਪਾਓ / ਮਫਰਲ ਪਾ ਕੇ ਪਰਿਵਾਰਾਂ ਨੂੰ ਸਨਮਾਨ ਦੇਕੇ ਸ਼ਾਮਿਲ ਕੀਤਾ I
ਇਸ ਮੌਕੇ ਪਿੰਡ ਵਾਸੀਆਂ ਨੇ ਬਾਬਾ ਸਾਹਬ ਜੀ ਦੇ ਜਨਮ ਦਿਨ ਸਬੰਧੀ ਜਿਲ੍ਹਾ ਪੱਧਰੀ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿੱਚ ਪੁਹੰਚਣ ਦਾ ਵਿਸ਼ਵਾਸ਼ ਦੁਆਇਆ I
ਇਸ ਮੌਕੇ ਹਾਜਰ ਸਾਥੀਆਂ ਵਿਚ ਰਾਕੇਸ਼ ਕਿੱਟੀ , ਬਖਸ਼ੀਸ਼ ਭੀਮ , ਚਮਨ ਲਾਲ ਟੂਟੋਮਜਾਰਾ, ਵਿੱਕੀ ਬੰਗਾ, ਬਲਵੰਤ ਸਹਿਗਲ, ਸਤਪਾਲ ਬੰਗਾ, ਰਾਜੇਸ਼ ਭੂੰਨੋ, ਠੇਕੇਦਾਰ ਹਰਨਾਮ ਸਿੰਘ, ਠੇਕੇਦਾਰ ਦੇਵ, ਬਲਜੀਤ, ਹਰਜੀਤ ਸਿੰਘ, ਕਮਲਜੀਤ ਅਤੇ ਹੋਰ ਵੀ ਸਾਥੀ ਤੇ ਪਿੰਡ ਵਾਸੀ ਹਾਜਰ ਸਨ I