ਪੁਲਿਸ ਵਲੋਂ 12 ਘੰਟਿਆਂ ਦੇ ਅੰਦਰ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਸੁੱਟਣ ਵਾਲੇ ਕਾਬੂ

ਜਲੰਧਰ, 8 ਅਪ੍ਰੈਲ Paigam-E-Jagat: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਬੀਤੀ ਰਾਤ ਅੱਤਵਾਦੀ ਹਮਲਾ ਹੋਇਆ ਹੈ। ਈ-ਰਿਕਸ਼ਾ ‘ਚ ਆਏ ਕੁਝ ਲੋਕਾਂ ਨੇ ਉਸ ਦੇ ਘਰ ‘ਤੇ ਗ੍ਰੇਨੇਡ ਸੁੱਟ ਦਿੱਤਾ, ਜਿਸ ਨਾਲ ਜ਼ੋਰਦਾਰ ਧਮਾਕਾ ਹੋ ਗਿਆ।

 ਹਮਲੇ ਦੇ ਸਮੇਂ ਸਾਬਕਾ ਮੰਤਰੀ ਆਪਣੇ ਘਰ ਵਿੱਚ ਸੌਂ ਰਹੇ ਸਨ। ਉਸ ਦੇ ਨਾਲ ਘਰ ਵਿੱਚ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਇਹ ਸਾਰੀ ਘਟਨਾ ਉਨ੍ਹਾਂ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਜਲੰਧਰ ਪੁਲਿਸ ਨੇ 12 ਘੰਟਿਆਂ ਦੇ ਅੰਦਰ ਗ੍ਰਨੇਡ ਸੁੱਟਣ ਵਾਲੇ 2 ਬਦਮਾਸ਼ ਕਾਬੂ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਰਵਿੰਦਰ ਕੁਮਾਰ ਵਾਸੀ ਸੁਭਾਨ ਰੋਡ, ਗੜ੍ਹਾ (ਜਲੰਧਰ) ਅਤੇ ਸਤੀਸ਼ ਉਰਫ਼ ਕਾਕਾ ਉਰਫ਼ ਲੱਕਾ ਵਾਸੀ ਭਾਰਗਵ ਕੈਂਪ (ਜਲੰਧਰ) ਵਜੋਂ ਹੋਈ ਹੈ। ਪੁਲਿਸ ਨੇ ਈ-ਰਿਕਸ਼ਾ ਵੀ ਬਰਾਮਦ ਕਰ ਲਿਆ ਹੈ।