ਮਨਜੀਤ ਕੌਰ ਨੇ ਸਰਕਾਰੀ ਹਾਈ ਸਕੂਲ ਕੰਗਰੌੜ ਦੀ ਮੁੱਖ ਅਧਿਆਪਕਾ ਵਜ਼ੋਂ ਜ਼ਿੰਮੇਵਾਰੀ ਸੰਭਾਲੀ
ਮਾਹਿਲਪੁਰ- ਸਰਕਾਰੀ ਸੈਕੰਡਰੀ ਸਕੂਲ ਘੁੰਮਣ ਦੀ ਉੱਘੀ ਡੀ ਪੀ ਈ ਮਨਜੀਤ ਕੌਰ ਨੇ ਪਦ ਉਨਤੀ ਤੋਂ ਬਾਅਦ ਅੱਜ ਸਰਕਾਰੀ ਹਾਈ ਸਕੂਲ ਕੰਗਰੌੜ ਦੀ ਮੁੱਖ ਅਧਿਆਪਕਾ ਵਜ਼ੋਂ ਜ਼ਿੰਮੇਵਾਰੀ ਸੰਭਾਲੀ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਜੀਵਨ ਸਾਥੀ ਰਿਟਾਇਰਡ ਮੈਨੇਜਰ ਸੁਲਿੰਦਰ ਪਾਲ ਹੀਰ,ਸਾਬਕਾ ਪ੍ਰਿੰ. ਜਗਤਾਰ ਸਿੰਘ ਮਾਨ, ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਅਤੇ ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ, ਸੁਰ ਸੰਗਮ ਵਿੱਦਿਅਕ ਟਰੱਸਟ ਦੀ ਸਕੱਤਰ ਪ੍ਰਿੰ. ਮਨਜੀਤ ਕੌਰ, ਸੁਰਿੰਦਰ ਪਾਲ ਅਤੇ ਮਸਤਾਨ ਸਿੰਘ ਸੂੰਢ ਆਦਿ ਵਿਸ਼ੇਸ਼ ਤੌਰ ਤੇ ਪੁੱਜੇ।

ਇਸ ਮੌਕੇ ਬਲਜਿੰਦਰ ਮਾਨ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਰਟੀਫਿਸ਼ਅਲ ਇੰਟੈਲੀਜੈਂਸ ਦੇ ਜ਼ਮਾਨੇ ਵਿੱਚ ਅਧਿਆਪਕ ਸਿਰ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸ ਲਈ ਸਕੂਲ ਮੁਖੀਆਂ ਨੂੰ ਸਮੇਂ ਦੇ ਹਾਣੀ ਬਣਨ ਲਈ ਆਧੁਨਿਕ ਯੰਤਰਾਂ ਦੇ ਇਸਤੇਮਾਲ ਦੇ ਨਾਲ ਨਾਲ ਸਖ਼ਤ ਮਿਹਨਤ ਕਰਨੀ ਪਵੇਗੀ। ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਵਿੱਦਿਅਕ ਅਤੇ ਸਹਿ ਵਿਦਿਅਕ ਕਿਰਿਆਵਾਂ ਦੀ ਨਿਰੰਤਰਤਾ ਕਾਇਮ ਕਰਨ ਦੀ ਲੋੜ ਹੈ।
ਸਕੂਲ ਇੰਚਾਰਜ ਮੈਡਮ ਸੁਨੀਤਾ, ਕੁਲਦੀਪ ਕੁਮਾਰ, ਮਨਜਿੰਦਰ ਕੌਰ, ਪਰਮਜੀਤ ਕੌਰ, ਪਵਨ ਕੁਮਾਰ ਅਤੇ ਅਮੀਸ਼ਾ ਆਦਿ ਨੇ ਉਹਨਾਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ। ਸਰਕਾਰੀ ਸੈਕੰਡਰੀ ਸਕੂਲ ਘੁੰਮਣ ਤੋਂ ਇੰਚਾਰਜ ਮੈਡਮ ਇੰਦਰਜੀਤ ਕੌਰ, ਜਸਵੀਰ ਕੌਰ, ਸੁਰਿੰਦਰ ਪਾਲ ਸੰਧੂ ,ਸੰਜੀਵ ਕੁਮਾਰ, ਰਮਨਦੀਪ ਸਿੰਘ ਅਤੇ ਕੁਲਦੀਪ ਕੁਮਾਰ ਆਦਿ ਉਚੇਚੇ ਤੌਰ ਤੇ ਵਧਾਈ ਦੇਣ ਲਈ ਪੁੱਜੇ।
ਮੁੱਖ ਅਧਿਆਪਕਾ ਮੈਡਮ ਮਨਜੀਤ ਕੌਰ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰਿਆਂ ਦੇ ਸਹਿਯੋਗ ਨਾਲ ਇਸ ਸਕੂਲ ਨੂੰ ਉੱਚੀਆਂ ਮੰਜ਼ਲਾਂ ਤੱਕ ਲੈ ਕੇ ਜਾਣਗੇ। ਸਭ ਤੋਂ ਪਹਿਲਾ ਕਾਰਜ ਸਕੂਲ ਵਿੱਚ ਦਾਖਲਾ ਵਾਧਾਉਣ ਦਾ ਕੀਤਾ ਜਾਵੇਗਾ। ਮੈਡਮ ਸੁਨੀਤਾ ਨੇ ਸਟਾਫ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।