ਖ਼ਾਲਸਾ ਕਾਲਜ ਦੇ ਬੀ.ਸੀ.ਏ. ਦੇ ਵਿਦਿਆਰਥੀਆਂ ਨੇ ਨਾਸਿਕ ਵਿਖੇ ਹੋਏ ਸੈਮੀਨਾਰ ਵਿਚ ਖੋਜ ਪੱਤਰ ਪੇਸ਼ ਕੀਤੇ

ਗੜ੍ਹਸ਼ੰਕਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਬੀ.ਸੀ.ਏ ਦੇ ਵਿਦਿਆਰਥੀਆਂ ਨੇ ਜੇ.ਡੀ.ਸੀ. ਬਾਇਓਟੈਕ ਇੰਸਟੀਚਿਊਟ ਆਫ਼ ਮੈਨੇਜਮੈਂਟ ਸਟੱਡੀਜ਼ ਐਂਡ ਰਿਸਰਚ ਨਾਸਿਕ ਵਲੋਂ ਕਰਵਾਈ ਦੋ ਦਿਨਾਂ ਖੇਤਰੀ ਕਾਨਫਰੰਸ ਵਿਚ ਆਪਣੇ ਖੋਜ ਪੱਤਰ ਪੇਸ਼ ਕੀਤੇ।

ਐਡਵਾਂਸਿਜ਼ ਇਨ ਟੈਕਨਾਲੋਜੀ ਇਨੋਵੇਸ਼ਨ ਐਂਡ ਮੈਨੇਜਮੈਂਟ ਵਿਸ਼ੇ ’ਤੇ ਕਰਵਾਈ ਕਾਨਫਰੰਸ ਵਿਚ ਵਿਦਿਆਰਥਣ ਦੀਕਸ਼ਾ ਠਾਕੁਰ ਨੇ ‘ਇੰਪੈਕਟ ਆਫ਼ ਸਰਚ ਇੰਜਨਜ਼ ਐਂਡ ਆਲ ਬੇਸਡ ਕੰਟੈਂਟ ਕਰੀਏਸ਼ਨ ਪਲੇਟਫਾਰਮਜ਼ ਆਨ ਨੈਸ਼ਨਲ ਐਂਡ ਪਰਸਨਲ ਸਕਿਉਰਿਟੀ’, ਮੰਨਤ ਅਤੇ ਦਿਕਸ਼ਾ ਨੇ ‘ਅਗਮੈਂਟਡ ਐਂਡ ਵਰਚੂਅਲ ਰਿਐਲਟੀ ਇਨ ਈ-ਕਾਮਰਸ : ਏ ਪਾਥ ਟੂ ਇਨਹਾਂਸ ਕੰਜ਼ਿਊਮਰ ਐਂਗੇਜਮੈਂਟ’ ਅਤੇ ਆਂਚਲ ਅਤੇ ਉਪਾਸਨਾ ਨੇ ‘ਸਾਈਬਰ ਸਕਿਉਰਿਟੀ ਚੈਲੇਂਜਜ ਇਨ ਡਿਜ਼ੀਟਲਏਜ਼ : ਪਰਸਨਲ ਐਂਡ ਨੈਸ਼ਨਲ ਥਰੈਟਸ ਫਰਾਮ ਡਾਟਾ ਸ਼ੇਅਰਿੰਗ ਵਿਸ਼ੇ ’ਤੇ ਆਪਣੇ ਖੋਜ-ਪੱਤਰ ਪੇਸ਼ ਕੀਤੇ।
 ਕਾਲਜ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਕਾਲਜ ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਕੰਪਿਊਟਰ ਵਿਭਾਗ ਦੇ ਮੁਖੀ ਡਾ. ਅਜੈ ਦੱਤਾ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਵਲੋਂ ਇਸ ਸੈਮੀਨਾਰ ਵਿਚ ਖੋਜ ਪੱਤਰ ਪੇਸ਼ ਕਰਨਾ ਬਹੁਤ ਵੱਡੀ ਪ੍ਰਾਪਤੀ ਹੈ ਜੋ ਵਿਭਾਗ ਦੇ ਅਧਿਆਪਕਾਂ, ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਤਕਨੀਕੀ ਨਵੀਨੀਕਰਨ ਦਾ ਨਤੀਜਾ ਹੈ। 
ਉਨ੍ਹਾਂ ਕਿਹਾ ਕਿ ਕਾਲਜ ਹਮੇਸ਼ਾਂ ਹੀ ਵਿਦਿਆਰਥੀਆਂ ਨੂੰ ਨਵੀਂ ਤਕਨੀਕੀ ਜਾਣਕਾਰੀ ਅਤੇ ਖੋਜ ਤਕਨੀਕਾਂ ਦੇ ਅਧਿਐਨ ਰਾਹੀਂ ਸਮੇਂ ਦਾ ਹਾਣੀ ਬਣਾਉਣ ਲਈ ਵਚੱਨਬੱਧ ਹੈ ਤਾਂ ਜੋ ਵਿਦਿਆਰਥੀ ਭਵਿੱਖ ਵਿਚ ਹਰ ਖੇਤਰ ਵਿਚ ਸਫ਼ਲਤਾ ਹਾਸਿਲ ਕਰ ਸਕਣ।