ਰਾਜੂ ਬ੍ਰਦਰਜ ਵੈਲਫੇਅਰ ਸੋਸਾਇਟੀ ਯੂ ਕੇ ਐਡ ਪੰਜਾਬ ਵੱਲੋ ਪਿੰਡ ਸਾਧੋਵਾਲ ਵਿਖੇ ਵੀਲਚੇਅਰ ਅਤੇ ਟ੍ਰਾਈਸਾਈਕਲ ਦਾ ਮੁਫ਼ਤ ਮੇਗਾ ਕੈਂਪ ਲਗਾਇਆ ਗਿਆ।

ਗੜ੍ਹਸ਼ੰਕਰ- ਅੱਜ ਪਿੰਡ ਸਾਧੋਵਾਲ ਵਿਖੇ ਰਾਜੂ ਬ੍ਰਦਰਜ ਵੈਲਫੇਅਰ ਸੋਸਾਇਟੀ ਯੂ ਕੇ ਐਡ ਪੰਜਾਬ ਵੱਲੋ ਲੋੜਵੰਦਾ ਲਈ ਟ੍ਰਾਈਸਾਈਕਲ ਅਤੇ ਵੀਲਚੇਅਰ ਦਾ ਮੁਫ਼ਤ ਮੈਗਾ ਕੈਂਪ ਲਗਾਇਆ ਗਿਆ। ਜਿਸ ਵਿੱਚ ਸੈਂਕੜੇ ਲੋੜਵੰਦ ਅੰਗਹੀਣ ਵਿਆਕਤੀਆ ਨੂੰ ਟ੍ਰਾਈਸਾਈਕਲ ਅਤੇ ਵੀਲਚੇਅਰ ਅਮਰਜੀਤ ਸਿੰਘ ਰਾਜੂ ਨੇ ਆਪਣੀ ਟੀਮ ਨਾਲ ਇੰਗਲੈਂਡ ਤੋ ਇੱਥੇ ਆ ਕੇ ਖੁਦ ਵੰਡੇ।

ਗੜ੍ਹਸ਼ੰਕਰ- ਅੱਜ ਪਿੰਡ ਸਾਧੋਵਾਲ ਵਿਖੇ ਰਾਜੂ ਬ੍ਰਦਰਜ ਵੈਲਫੇਅਰ ਸੋਸਾਇਟੀ  ਯੂ  ਕੇ ਐਡ ਪੰਜਾਬ ਵੱਲੋ ਲੋੜਵੰਦਾ ਲਈ ਟ੍ਰਾਈਸਾਈਕਲ  ਅਤੇ ਵੀਲਚੇਅਰ ਦਾ ਮੁਫ਼ਤ ਮੈਗਾ ਕੈਂਪ ਲਗਾਇਆ ਗਿਆ। ਜਿਸ ਵਿੱਚ ਸੈਂਕੜੇ ਲੋੜਵੰਦ ਅੰਗਹੀਣ ਵਿਆਕਤੀਆ ਨੂੰ ਟ੍ਰਾਈਸਾਈਕਲ ਅਤੇ ਵੀਲਚੇਅਰ  ਅਮਰਜੀਤ ਸਿੰਘ ਰਾਜੂ ਨੇ ਆਪਣੀ ਟੀਮ ਨਾਲ ਇੰਗਲੈਂਡ ਤੋ ਇੱਥੇ ਆ ਕੇ ਖੁਦ ਵੰਡੇ। 
ਇਸ ਮੌਕੇ ਤੇ ਉਹਨਾ ਦੇ ਨਾਲ  ਹੈਪੀ ਰਾਜੂ ਸਾਧੋਵਾਲ ਪੰਜਾਬ  ਵਿੱਚ ਸੁਸਾਇਟੀ ਦੇ ਪ੍ਰਧਾਨ, 'ਲਖਵਿੰਦਰ  ਲੱਕੀ, ਛਿੰਦਾ ਗੋਲੀਆ ਅਤੇ ਰੋਕੀ ਮੋਇਲਾ ਨੇ ਪੂਰਾ ਸਹਿਯੋਗ ਦਿੱਤਾ। ਪੰਜਾਬ  ਵਿੱਚ ਹੈਪੀ ਸਾਧੋਵਾਲ ਦੀ ਟੀਮ ਵੱਲੋ ਅਮਰਜੀਤ ਸਿੰਘ ਰਾਜੂ ਦੀ ਛਤਰਛਾਇਆ ਹੇਠ ਕੰਮ ਕੀਤਾ ਜਾਦਾ ਹੈ। ਅਮਰਜੀਤ  ਰਾਜੂ ਖੁਦ ਇਕ ਅਪਾਹਜ ਹੈ। ਇਸ ਲਈ ਉਨ੍ਹਾ  ਨੇ ਆਪਣੇ-ਆਪ ਨੂੰ ਅੰਗਹੀਣ ਲੋੜਵੰਦ ਵਿਆਕਤੀਆ ਲਈ ਸਮਰਪਿਤ ਕੀਤਾ ਹੋਇਆ ਹੈ। 
ਪੰਜਾਬ ਵਿਚ ਕਿਸੇ  ਵੀ  ਲੋੜਵੰਦ ਵਿਆਕਤੀ ਨੂੰ ਟ੍ਰਾਈਸਾਈਕਲ ਅਤੇ ਵੀਲਚੇਅਰ ਦੀ ਲੋੜ ਹੋਵੇ ਤਾ ਗੜ੍ਹਸ਼ੰਕਰ ਪਿੰਡ ਸਾਧੋਵਾਲ ਦੇ ਸਰਪੰਚ ਹੈਪੀ ਸਾਧੋਵਾਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸੰਸਥਾ ਨੂੰ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ, ਡਾਕਟਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਛਿੰਦਾ ਗੋਲੀਆ, ਲਖਵਿੰਦਰ ਸਿੰਘ  ਲੱਕੀ, ਰੋਕੀ     ਮੋਇਲਾ, ਜੀਵਨ ਜਾਗ੍ਰਿਤੀ ਮੰਚ ਗੜ੍ਹਸ਼ੰਕਰ ਦੇ ਪ੍ਰਿੰਸੀਪਲ ਡਾਕਟਰ ਬਿਕਰ ਸਿੰਘ ਵਲੋ ਪੂਰਨ ਸਹਿਯੋਗ ਦਿੱਤਾ ਗਿਆ। 
ਇਸ ਸਮਾਰੋਹ ਵਿੱਚ ਵਿਸੇਸ਼ ਤੌਰ ਤੇ ਚਰਨਜੀਤ ਸਿੰਘ ਚੰਨੀ ਓ ਐਸ ਡੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਜੈ ਕ੍ਰਿਸ਼ਨ ਸਿੰਘ ਰੌੜੀ, ਪਿ੍ਰੰਸ ਚੌਧਰੀ  ਪ੍ਰਧਾਨ ਯੂਥ ਵਿੰਗ ਹਲਕਾ ਗੜ੍ਹਸ਼ੰਕਰ ਹਾਜ਼ਰ ਹੋਏ।
ਇਸ ਮੋਕੇ ਤੇ ਪੈਗਾਮੇ ਜਗਤ ਅਖਬਾਰ ਦੇ ਸੰਪਾਦਕ ਦਵਿੰਦਰ ਕੁਮਾਰ, ਸੁਰਿੰਦਰ ਪਾਲ  ਝੱਲ ਪ੍ਰਬੰਧਕੀ ਸੰਪਾਦਕ  ਪੈਗਾਮੇ ਜਗਤ, ਰਜਿੰਦਰ ਸਿੰਘ ਸ਼ੂਕਾ ਸਾਬਕਾ ਪ੍ਰਧਾਨ ਨਗਰ ਕੌਂਸਲ ਗੜ੍ਹਸ਼ੰਕਰ, ਸੁਭਾਸ਼  ਮੱਟੂ ਚੇਅਰਮੈਨ ਸ਼ਹੀਦ ਭਗਤ  ਚੈਰੀਟੇਬਲ ਟਰੱਸਟ ਗੜ੍ਹਸ਼ੰਕਰ, ਸੁਮਨ  ਸਰਪੰਚ ਸਾਧੋਵਾਲ, ਡਾਕਟਰ ਤਰਸੇਮ ਸਿੰਘ ਚੇਅਰਮੈਨ ਬੋਡੀ ਡੋਨੇਸ਼ਨ ਰੋਟਰੀ ਆਈ ਬੈਂਕ ਸੋਸਾਇਟੀ ਪੰਜਾਬ  ਅਤੇ ਵੱਖ-ਵੱਖ ਪਿਡਾ ਦੇ ਸਰਪੰਚ  ਤੋ ਇਲਾਵਾ ਅਨੇਕਾ ਸਖਸੀਅਤਾ ਹਾਜ਼ਰ ਹੋਈਆ।