ਅੱਜ ਤਰਕਸ਼ੀਲ ਸੁਸਾਇਟੀ ਪੰਜਾਬ, ਇਕਾਈ ਪਟਿਆਲਾ ਦੀ ਮੀਟਿੰਗ ਬੰਗ ਮੀਡੀਆ ਕੰਪਲੈਕਸ, ਜੇਲ ਰੋਡ ਵਿਖੇ ਤਰਕਸ਼ੀਲ ਆਗੂ ਸ੍ਰੀ ਰਾਮ ਕੁਮਾਰ ਢਕੜਬਾ ਦੀ ਪ੍ਰਧਾਨਗੀ ਹੇਠ ਹੋਈ।
ਪਟਿਆਲਾ- ਅੱਜ ਤਰਕਸ਼ੀਲ ਸੁਸਾਇਟੀ ਪੰਜਾਬ, ਇਕਾਈ ਪਟਿਆਲਾ ਦੀ ਮੀਟਿੰਗ ਬੰਗ ਮੀਡੀਆ ਕੰਪਲੈਕਸ, ਜੇਲ ਰੋਡ ਵਿਖੇ ਤਰਕਸ਼ੀਲ ਆਗੂ ਸ੍ਰੀ ਰਾਮ ਕੁਮਾਰ ਢਕੜਬਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਮਾਜ ਸੇਵੀ ਗੁਰੂ ਪੂਰਨ ਜੀਤ ਸਿੰਘ ਵੱਲੋਂ ਲਿਆਂਦੇ ਗਏ ਸਰੀਰ ਦਾਨ ਪ੍ਰਣ -ਪੱਤਰ ਸਾਰੇ ਤਰਕਸ਼ੀਲ ਮੈਂਬਰਾਂ ਨੂੰ ਭਰਨ ਲਈ ਦਿੱਤੇ ਗਏ।

ਇਸ ਮੀਟਿੰਗ ਬਾਰੇ ਗਲਬਾਤ ਕਰਦਿਆਂ ਪਟਿਆਲਾ ਇਕਾਈ ਦੇ ਮੀਡੀਆ ਮੁਖੀ ਰਾਮ ਸਿੰਘ ਬੰਗ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਵਿਚ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀਆਂ ਦੀ ਸੋਚ ਨੂੰ ਵਿਗਿਆਨਕ ਬਨਾਉਣ ਲਈ ਚੇਤਨਾਂ ਪਰਖ਼ ਪ੍ਰੀਖਿਆ ਲਈ ਜਾ ਰਹੀ ਹੈ ਜਿਸ ਵਿਚ ਪੈਂਤੀ ਹਜ਼ਾਰ ਤੋਂ ਵੱਧ ਬੱਚੇ ਹਿੱਸਾ ਲੈ ਰਹੇ ਹਨ।
ਇਸ ਪਰਖ਼ ਪ੍ਰੀਖਿਆ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਅਤੇ ਇਨਾਮ ਵੀ ਦਿੱਤੇ ਜਾਣਗੇ। ਇਸ ਸਮੇਂ ਕੱਲ 6 ਅਕਤੂਬਰ 2025 ਨੂੰ ਪ੍ਰੀਖਿਆ ਕਰਵਾਉਣ ਲਈ ਸਾਰੇ ਸੁਸਾਇਟੀ ਮੈਂਬਰਾਂ ਦੀ ਪਟਿਆਲਾ ਦੇ ਅੱਡ ਅੱਡ ਸਕੂਲਾਂ ਵਿਚ ਡਿਊਟੀ ਲਗਾਈ ਗਈ।
ਇਸ ਮੌਕੇ ਸ੍ਰੀ ਹਰਬੰਸ ਲਾਲ, ਪ੍ਰੋ, ਪੂਰਨ ਸਿੰਘ, ਅਧਿਆਪਕ ਮਨੋਜ ਘਈ, ਰਣਧੀਰ ਸਿੰਘ, ਗੁਰ ਸਂਪੂਰਨ ਜੀਤ ਸਿੰਘ ਅਤੇ ਰਾਮ ਕੁਮਾਰ ਨੇ ਕਿਹਾ ਅੰਧਵਿਸ਼ਵਾਸਾਂ ਨੂੰ ਸਮਾਜ ਵਿਚੋਂ ਖ਼ਤਮ ਕਰਨ ਲਈ ਅਤੇ ਵਿਗਿਆਨ ਦਾ ਲਾਹਾ ਲੈਣ ਲਈ ਵਿਗਿਆਨਕ ਸੋਚ ਦੀ ਬੇਹੱਦ ਲੋੜ ਹੈ।
ਉਨ੍ਹਾਂ ਕਿਹਾ ਕਿ ਤਰਕਸ਼ੀਲਾਂ ਅਤੇ ਅਗਾਂਹਵਧੂ ਲੋਕਾਂ ਨੂੰ ਵੱਡੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਦੇਸ਼ ਅਤੇ ਸਮਾਜ ਹੋਰ ਵਿਕਸਤ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤਰਕਸ਼ੀਲ ਮੁਹਿੰਮ ਵਿਚ ਸਾਰੇ ਸਮਾਜ ਸੇਵੀ ਜਥੇਬੰਦੀਆਂ ਨੂੰ ਸ਼ਾਥ ਦੇਣਾ ਚਾਹੀਦਾ।