
ਈ-ਸਮਿਟ 2025: ਨਵੀਨਤਾ, ਲੀਡਰਸ਼ਿਪਅਤੇ ਉਦਯੋਗਕ ਯਾਤਰਾ ਦਾ ਜਸ਼ਨ
ਚੰਡੀਗੜ੍ਹ: 22 ਮਾਰਚ, 2025- ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਐਂਟਰਪ੍ਰਿਨਿਊਰਸ਼ਿਪ ਐਂਡ ਇਨਕਿਊਬੇਸ਼ਨ ਸੈੱਲ (ਈਆਈਸੀ) ਵੱਲੋਂ 22-23 ਮਾਰਚ 2025 ਤੱਕ ਬਹੁਤ ਹੀ ਉਤਸ਼ਾਹ ਨਾਲ ਈ-ਸਮਿਟ 2025 ਦਾ ਆਯੋਜਨ ਕੀਤਾ ਗਿਆ। ਇਹ ਇੱਕ ਪ੍ਰਮੁੱਖ ਇਵੈਂਟ ਹੈ, ਜੋ ਨਵੇਂ ਵਿਚਾਰਕ, ਉਦਯੋਗ ਜਗਤ ਦੇ ਆਗੂ, ਨਿਵੇਸ਼ਕ ਅਤੇ ਵਿਦਿਆਰਥੀ ਉੱਦਮੀਆਂ ਨੂੰ ਇੱਕ ਹੀ ਮੰਚ ‘ਤੇ ਲਿਆਉਂਦਾ ਹੈ। ਇਹ ਸਮਾਗਮ ਨਵੇਂ ਵਿਚਾਰਾਂ, ਨਵੀਨਤਾ ਅਤੇ ਲੀਡਰਸ਼ਿਪ ਦਾ ਜਸ਼ਨ ਹੈ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰਵਾਇਤੀ ਕਰੀਅਰ ਚੋਣਾਂ ਤੋਂ ਬਾਹਰ ਸੋਚਣ ਅਤੇ ਸਟਾਰਟਅੱਪ ਤੇ ਬਿਜ਼ਨਸ ਦੀ ਦੂਨੀਆ ਨੂੰ ਖੋਜਣ ਲਈ ਪ੍ਰੇਰਿਤ ਕਰਨਾ ਹੈ।
ਚੰਡੀਗੜ੍ਹ: 22 ਮਾਰਚ, 2025- ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਐਂਟਰਪ੍ਰਿਨਿਊਰਸ਼ਿਪ ਐਂਡ ਇਨਕਿਊਬੇਸ਼ਨ ਸੈੱਲ (ਈਆਈਸੀ) ਵੱਲੋਂ 22-23 ਮਾਰਚ 2025 ਤੱਕ ਬਹੁਤ ਹੀ ਉਤਸ਼ਾਹ ਨਾਲ ਈ-ਸਮਿਟ 2025 ਦਾ ਆਯੋਜਨ ਕੀਤਾ ਗਿਆ। ਇਹ ਇੱਕ ਪ੍ਰਮੁੱਖ ਇਵੈਂਟ ਹੈ, ਜੋ ਨਵੇਂ ਵਿਚਾਰਕ, ਉਦਯੋਗ ਜਗਤ ਦੇ ਆਗੂ, ਨਿਵੇਸ਼ਕ ਅਤੇ ਵਿਦਿਆਰਥੀ ਉੱਦਮੀਆਂ ਨੂੰ ਇੱਕ ਹੀ ਮੰਚ ‘ਤੇ ਲਿਆਉਂਦਾ ਹੈ। ਇਹ ਸਮਾਗਮ ਨਵੇਂ ਵਿਚਾਰਾਂ, ਨਵੀਨਤਾ ਅਤੇ ਲੀਡਰਸ਼ਿਪ ਦਾ ਜਸ਼ਨ ਹੈ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰਵਾਇਤੀ ਕਰੀਅਰ ਚੋਣਾਂ ਤੋਂ ਬਾਹਰ ਸੋਚਣ ਅਤੇ ਸਟਾਰਟਅੱਪ ਤੇ ਬਿਜ਼ਨਸ ਦੀ ਦੂਨੀਆ ਨੂੰ ਖੋਜਣ ਲਈ ਪ੍ਰੇਰਿਤ ਕਰਨਾ ਹੈ।
ਉਦਘਾਟਨੀ ਸਮਾਗਮ ਵਿੱਚ ਸ਼੍ਰੀ ਸੋਮਵੀਰ ਆਨੰਦ (ਸੀਈਓ, ਆਏਐਮ ਪੰਜਾਬ, ਮੋਹਾਲੀ), ਸ਼੍ਰੀ ਨਮਨ ਸਿੰਘਲ (ਸੀਈਓ, ਏਆਈਸੀ, ਆਈਐਸਬੀ, ਮੋਹਾਲੀ), ਪ੍ਰੋ. ਨਵੀਨ ਅਗਰਵਾਲ (ਮੁਖੀ, ਇਨਕਿਊਬੇਸ਼ਨ ਸੈੱਲ, ਪੀ ਯੂਚੰਡੀਗੜ੍ਹ), ਡਾ. ਡੀ.ਆਰ. ਪ੍ਰਜਾਪਤੀ (ਡੀਨ, ਸਟੂਡੈਂਟ ਅਫੇਅਰਜ਼), ਕਰਨਲ ਆਰ.ਐੱਮ. ਜੋਸ਼ੀ (ਰਜਿਸਟ੍ਰਾਰ), ਡਾ. ਸਿਮਰਨਜੀਤ ਸਿੰਘ (ਕੋਆਰਡੀਨੇਟਰ, ਈਆਈਸੀ-ਪੇਕ) ਅਤੇ ਡਾ. ਸੁਦੇਸ਼ ਰਾਣੀ (ਕੋ-ਕੋਆਰਡੀਨੇਟਰ, ਈਆਈਸੀ-ਪੇਕ) ਦੀ ਵਿਸ਼ੇਸ਼ ਹਾਜ਼ਰੀ ਰਹੀ। ਇਸ ਵਾਰ ਦੇ ਈ-ਸਮਿਟ ਵਿੱਚ ਉਦਯੋਗਕ ਮਾਹਿਰਾਂ ਦੇ ਪ੍ਰੇਰਣਾਦਾਇਕ ਸੈਸ਼ਨ, ਪੈਨਲ ਚਰਚਾਵਾਂ, ਪਿੱਚਿੰਗ ਮੁਕਾਬਲੇ, ਫੰਡਿੰਗ ਕੌਂਕਲੇਵ, ਵਰਕਸ਼ਾਪ ਤੇ ਨੈਟਵਰਕਿੰਗ ਇਵੈਂਟ ਸ਼ਾਮਲ ਹਨ।
ਸਭਾ ਦੀ ਸ਼ੁਰੂਆਤ ਵਿੱਚ, ਸਟੂਡੈਂਟ ਸਕੱਤਰ, ਸ਼੍ਰੀ ਸੁਖਮਨਪ੍ਰੀਤ ਸਿੰਘ ਨੇਈਆਈਸੀ-ਪੇਕ ਦਾ ਜਾਣੂ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਇਹ ਸੈੱਲ ਵਿਦਿਆਰਥੀਆਂ ਨੂੰ ਵੱਖ-ਵੱਖ ਵਰਕਸ਼ਾਪ, ਮਾਸਟਰਕਲਾਸ, ਸਟਾਰਟਅੱਪ ਫੇਅਰ, ਇਨਵੈਸਟਰ ਮੀਟ, ਇਨਕਿਊਬੇਸ਼ਨ ਅਤੇ ਮੈਨਟਰਸ਼ਿਪ ਪ੍ਰੋਗਰਾਮ, ਹੈਕਾਥਾਨ ਤੇ ਬਿਜ਼ਨਸ ਪਲਾਨ ਮੁਕਾਬਲਿਆਂ ਰਾਹੀਂ ਉੱਦਮੀ ਯਾਤਰਾ ਦੀ ਦਿਸ਼ਾ ਦਿੰਦੀ ਹੈ।
ਡਾ. ਸਿਮਰਨਜੀਤ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਦਾ ਸੁਆਗਤ ਕਰਦਿਆਂ ਦੱਸਿਆ ਕਿ ਈਆਈਸੀ-ਪੇਕ ਦੇ ਤਹਿਤ ਹੁਣ ਤਕ 8 ਸਟਾਰਟਅੱਪ ਸ਼ੁਰੂ ਕੀਤੇ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਸੈਸ਼ਨ ਵਿੱਚ "ਸਟਾਰਟਅਪ ਸਮੈਸਟਰ" ਸ਼ੁਰੂ ਕਰਨ, ਇੰਟਰਨਸ਼ਿਪ ਅਤੇ ਪਲੇਸਮੈਂਟ ਪ੍ਰੋਗਰਾਮਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਯੋਜਨਾ ਹੈ। ਉਨ੍ਹਾਂ ਪੇਕ ਦੇ ਵਿਦਿਆਰਥੀਆਂ ਦੀ ਸਮਰਪਣਭਾਵਨਾ ਅਤੇ ਉੱਤਕ੍ਰਿਸ਼ਟ ਵਿਚਾਰਸ਼ੀਲਤਾ ਦੀ ਸ਼ਲਾਘਾ ਕੀਤੀ ਅਤੇ ਨਿਵੇਸ਼ਕਾਂ ਤੇ ਉਦਯੋਗ ਮਾਹਿਰਾਂ ਦਾ ਧੰਨਵਾਦ ਕੀਤਾ। ਨਾਲ ਹੀ ਉਨ੍ਹਾਂ ਨੇ ਭਾਰਤ ਸਰਕਾਰ ਦੁਆਰਾ ਪ੍ਰਾਯੋਜਿਤ ਪੇਕ ਦੇ 5G ਯੂਜ਼ ਕੇਸ ਲੈਬ ਵਿੱਚ 5G ਨੈੱਟਵਰਕ ਪ੍ਰੋਟੋਟਾਈਪ ਦੀ ਜਾਣਕਾਰੀ ਵੀ ਦਿੱਤੀ।
ਪ੍ਰੋ. ਨਵੀਨ ਅਗਰਵਾਲ ਨੇ ਚੰਡੀਗੜ੍ਹ ਵਿੱਚ ਹੋਰ ਸਟਾਰਟਅੱਪ ਲਿਆਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਰਕਾਰੀ ਅਨੁਦਾਨ ਅਤੇ ਸਟਾਰਟਅੱਪ ਦੇ ਵਿਕਾਸ ਲਈ ਉਪਲਬਧ ਮੌਕਿਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਹਿਕਾਰਤਾ, ਠੀਕ ਮਾਰਕੀਟਿੰਗ ਅਤੇ ਯੋਗ ਪ੍ਰਕਿਰਿਆਵਾਂ ਨਾਲ ਹੀ ਨਵੇਂ ਵਿਚਾਰ ਵਪਾਰਕ ਤੌਰ ‘ਤੇ ਕਾਮਯਾਬ ਹੋ ਸਕਦੇ ਹਨ।
ਸ਼੍ਰੀ ਸੋਮਵੀਰ ਆਨੰਦ ਨੇ ਆਏਐਮ ਪੰਜਾਬ ਬਾਰੇ ਜਾਣਕਾਰੀ ਦਿੱਤੀ, ਜੋ ਪੰਜਾਬ ਵਿੱਚ ਉਦਯੋਗਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਚੰਡੀਗੜ੍ਹ ਨੂੰ ਇੱਕ ਉਦਯੋਗਕ, ਅਕਾਦਮਿਕ ਅਤੇ ਸਟਾਰਟਅੱਪ ਨੋਡ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ, ਜਿੱਥੇ ਨਵੇਂ ਵਿਚਾਰ ਉਤਪੰਨ ਹੋਣ ਅਤੇ ਉਨ੍ਹਾਂ ਨੂੰ ਆਗੇ ਵਧਾਇਆ ਜਾ ਸਕੇ।
ਸ਼੍ਰੀ ਨਮਨ ਸਿੰਘਲ ਨੇ ਪੇਕ ਨਾਲ ਆਪਣੇ ਸਾਂਝੇ ਉਪਰਾਲਿਆਂ ਬਾਰੇ ਗੱਲ ਕੀਤੀ ਅਤੇ ਪੇਕ ਦੇ ਉਤਕ੍ਰਿਸ਼ਟ ਟੈਲੈਂਟ ਪੂਲ ਦੀ ਵਡ਼ਾਈ ਕੀਤੀ। ਉਨ੍ਹਾਂ ਨੇ ਟੈਕਨੋਲੋਜੀ-ਅਧਾਰਿਤ ਪਰੋਜੈਕਟਾਂ ਨੂੰ ਮਜ਼ਬੂਤ ਸਹਾਇਤਾ ਪ੍ਰਦਾਨ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਅਤੇ ਭਵਿੱਖ ਵਿੱਚ ਪੇਕ ਤੋਂ ਨਵੇਂ ਸਟਾਰਟਅੱਪ ਨਿਕਲਣ ਦੀ ਭਵਿੱਖਬਾਣੀ ਕੀਤੀ।
ਡਾ. ਡੀ.ਆਰ. ਪ੍ਰਜਾਪਤੀ ਨੇ ਈ-ਸਮਿਟ ਦੀ ਮਹੱਤਤਾ ਉੱਤੇ ਚਰਚਾ ਕਰਦਿਆਂ ਦੱਸਿਆ ਕਿ ਇਹ ਸਮਾਗਮ ਵਿਦਿਆਰਥੀਆਂ ਦੀ ਕਾਬਲਿਤਾ ਨੂੰ ਹਕੀਕਤ ਵਿੱਚ ਤਬਦੀਲ ਕਰਕੇ ਟਿਕਾਊ ਵਿਕਾਸ ਅਤੇ ਰਾਸ਼ਟਰ-ਨਿਰਮਾਣ ਵਿੱਚ ਉਨ੍ਹਾਂ ਦੀ ਭੂਮਿਕਾ ਪੱਕੀ ਕਰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦ੍ਰਿੜ਼ਤਾ, ਅਨੁਸ਼ਾਸਨ ਅਤੇ ਲੀਡਰਸ਼ਿਪ ਅਪਣਾਉਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉੱਦਮੀ ਹੋਣਾ ਸਿਰਫ਼ ਇੱਕ ਵਪਾਰ ਨਹੀਂ, ਇਹ ਨਵੀਨਤਾ, ਸਮੱਸਿਆ-ਹੱਲ ਅਤੇ ਸਮਾਜ ‘ਚ ਅਰਥਪੂਰਨ ਤਬਦੀਲੀ ਲਿਆਉਣ ਦੀ ਸੰਸਕ੍ਰਿਤੀ ਹੈ। ਉਨ੍ਹਾਂ ਨੇ E-Summit ਨੂੰ ਨਵੇਂ ਮੌਕਿਆਂ ਦੇ ਦਰਵਾਜ਼ੇ ਖੋਲ੍ਹਣ ਅਤੇ ਭਾਰਤ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਮੰਚ ਵਜੋਂ ਦਰਸ਼ਾਇਆ।
ਅੰਤ ਵਿੱਚ, ਗਣਮਾਨਯ ਵਿਅਕਤੀਆਂ ਅਤੇ ਆਯੋਜਕ ਟੀਮ ਦਾ ਸਨਮਾਨ ਕੀਤਾ ਗਿਆ ਅਤੇ ਡਾ. ਸੁਦੇਸ਼ ਰਾਣੀ ਵੱਲੋਂ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਗਿਆ। ਇਹ ਦਿਨ ਭਰ ਦੇ ਚਮਤਕਾਰੀ ਆਯੋਜਨਾਂ ਦਾ ਸ਼ਾਨਦਾਰ ਸ਼ੁਰੂਆਤ ਸੀ, ਜਿਸ ਵਿੱਚ ਵਿਸ਼ੇਸ਼ ਭਾਸ਼ਣ, 5G ਲੈਬ ਦਾ ਦੌਰਾ, IPL ਆਕਸ਼ਨ, ਫੰਡਿੰਗ ਕੌਂਕਲੇਵ, ਬਾਰਗੇਨ ਬੈਟਲ, ਸਟਾਰਟਅੱਪ ਟਾਕਸ, ਬਿਜ਼-ਕੁਇਜ਼ ਆਦਿ ਸ਼ਾਮਲ ਹਨ।
