ਆਪਣੀ ਤੇ ਆਪਣੇ ਹਲਕੇ ਦੇ ਨਾਗਰਿਕਾਂ ਦੀ ਸਿਹਤ ਜਾਂਚ ਯਕੀਨੀ ਬਣਾਉਣ ਸੰਸਦ ਮੈਂਬਰ: ਨੱਢਾ
ਨਵੀਂ ਦਿੱਲੀ, 21 ਮਾਰਚ- ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਅੱਜ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਸਬੰਧੀ ਸਮੱਸਿਆਵਾਂ ਦਾ ਜਲਦੀ ਪਤਾ ਲਾਉਣ ਲਈ ਹਰੇਕ ਸਾਲ ਆਪਣੀ ਅਤੇ ਆਪੋ-ਆਪਣੇ ਸੰਸਦੀ ਹਲਕਿਆਂ ਦੇ ਨਾਗਰਿਕਾਂ ਦੀ ਸੰਪੂਰਨ ਸਿਹਤ ਜਾਂਚ ਯਕੀਨੀ ਬਣਾਉਣ। ਲੋਕ ਸਭਾ ਵਿੱਚ ਸ੍ਰੀ ਨੱਢਾ ਨੇ ਕਿਹਾ ਕਿ ਸਰਕਾਰ ਨੇ ਆਯੂਸ਼ਮਾਨ ਆਰੋਗਿਆ ਮੰਦਰ ਵਿੱਚ 30 ਸਾਲ ਉਮਰ ਦੇ ਸਾਰੇ ਨਾਗਰਿਕਾਂ ਲਈ ਸਿਹਤ ਜਾਂਚ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ।

ਮੁਫ਼ਤ ਜਾਂਚ ਦਾ ਉਦੇਸ਼ ਹਾਈ ਬਲੱਡ ਪ੍ਰੈੱਸ਼ਰ, ਸ਼ੱਕਰ ਰੋਗ ਅਤੇ ਕੈਂਸਰ ਦਾ ਪਤਾ ਲਾਉਣਾ ਹੈ। ਮੰਤਰੀ ਨੇ ਕਿਹਾ ਕਿ ਮੁਹਿੰਮ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ 35 ਕਰੋੜ ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 4.2 ਕਰੋੜ ਲੋਕ ਹਾਈ ਬਲੱਡ ਪ੍ਰੈੱਸ਼ਰ ਅਤੇ 2.6 ਕਰੋੜ ਲੋਕ ਸ਼ੱਕਰ ਰੋਗ ਤੋਂ ਪੀੜਤ ਪਾਏ ਗਏ। ਉਨ੍ਹਾਂ ਕਿਹਾ ਕਿ 29.35 ਕਰੋੜ ਲੋਕਾਂ ਦੀ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 1.18 ਕਰੋੜ ਲੋਕਾਂ ਵਿੱਚ ਕੈਂਸਰ ਰੋਗ ਦੀ ਪੁਸ਼ਟੀ ਹੋਈ।
ਨੱਢਾ ਨੇ ਕਿਹਾ ਕਿ ਬਜਟ ਦੇ ਐਲਾਨ ਮੁਤਾਬਕ ਸਰਕਾਰ ਹਰੇਕ ਜ਼ਿਲ੍ਹੇ ਵਿੱਚ ਕੈਂਸਰ ਡੇਅ ਕੇਅਰ ਸੈਂਟਰ ਸਥਾਪਤ ਕਰਨ ਜਾ ਰਹੀ ਹੈ, ਜਿੱਥੇ ਕੀਮੋਥੈਰੇਪੀ ਦਿੱਤੀ ਜਾ ਸਕੇਗੀ। ਉਨ੍ਹਾਂ ਕਿਹਾ, ‘‘ਇਸ ਸਾਲ ਅਸੀਂ ਦੇਸ਼ ਭਰ ਵਿੱਚ ਅਜਿਹੇ 200 ਸੈਂਟਰ ਖੋਲ੍ਹਣ ਜਾ ਰਹੇ ਹਨ। ਬਾਕੀ ਆਉਣ ਵਾਲੇ ਸਾਲਾਂ ਵਿੱਚ ਖੋਲ੍ਹੇ ਜਾਣਗੇ।