ਪਿੰਡ ਜੇਜੋਂ ਦੁਆਬਾ ਵਿਖੇ ਰੋਜਗਾਰ ਮੇਲਾ 24 ਮਾਰਚ ਨੂੰ
ਹੁਸ਼ਿਆਰਪੁਰ- ਸਮੂਹ ਗ੍ਰਾਮ ਪੰਚਾਇਤ ਜੇਜੋਂ ਦੁਆਬਾ ਵਲੋਂ ਆਸ-ਪਾਸ ਪਿੰਡਾਂ ਦੇ ਪੰਚਾਇਤਾਂ ਦੇ ਸਹਿਯੋਗ ਤੋ ਜ਼ਿਲ੍ਹਾਂ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਹੁਸ਼ਿਆਰਪੁਰ ਦੇ ਵਿਸ਼ੇਸ਼ ਸਹਿਯੋਗ ਨਾਲ ਰੋਜਗਾਰ ਮੇਲਾ 24 ਮਾਰਚ ਨੂੰ ਬਾਬਾ ਔਗੜ ਮੰਦਰ ਜੇਜੋਂ ਦੁਆਬਾ ਵਿਖੇ ਲਗਾਇਆ ਜਾ ਰਿਹਾ ਹੈ।

ਇਸ ਦੀਆਂ ਤਿਆਰੀਆਂ ਸਬੰਧੀ ਹੋਈ ਮੀਟਿੰਗ ਮੌਕੇ ਸਰਪੰਚ ਤੇ ਨੰਬਰਦਾਰ ਪ੍ਰਵੀਨ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੰਢੀ ਇਲਾਕਿਆਂ ਦੇ ਨੌਜਵਾਨਾਂ ਨੂੰ ਰੋਜਗਾਰ ਦੇਣ ਦੇ ਮੁੱਖ ਉਦੇਸ਼ ਨਾਲ ਇਹ ਮੇਲਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੋਜਗਾਰ ਮੇਲੇ ’ਚ ਸੋਨਾਲੀਕਾ ਟਰੈਕਟਰ, ਡਿਸਟਲ ਐਜੂਕੇਸ਼ਨ ਫਾਰ ਸੋਨਾਲੀਕਾ, ਚੈਕਮੇਟ, ਵਰਧਮਾਨ ਟੈਕਸਟਾਈਲ, ਐਚ.ਆਰ.ਇੰਡਸਟਰੀ ਕੰਪਨੀਆਂ ਭਾਗ ਲੈ ਰਹੀਆਂ ਹਨ।
ਉਨ੍ਹਾਂ ਨੌਜਵਾਨਾਂ ਨੂੰ ਸਵੇਰੇ 10 ਵਜੇ ਪਹੁੰਚਣ ਦਾ ਸੱਦਾ ਦਿੰਦੇ ਹੋਏ ਵੱਧ ਤੋਂ ਵੱਧ ਨੌਜਵਾਨ ਨੂੰ ਇਸ ਮੇਲੇ ਦਾ ਲਾਭ ਉਠਾਉਣ ਲਈ ਕਿਹਾ। ਇਸ ਮੌਕੇ ਚਮਨਲਾਲ ਸਰਪੰਚ ਗੱਜਰ, ਆਸ਼ਾ ਰਾਣੀ ਸਰਪੰਚ ਹਰਜੀਆਣਾ, ਰਸ਼ਪਾਲ ਸਿੰਘ ਪਾਲੀ ਸਰਪੰਚ ਬੱਦੋਵਾਲ, ਪਲਵਿੰਦਰ ਕੌਰ ਸਰਪੰਚ ਖੰਨੀ, ਰਜੇਸ਼ ਕੁਮਾਰ ਸਰਪੰਚ ਲਸਾੜਾ, ਮੋਨੀਕਾ ਸਰਪੰਚ ਮਹਿਦੂਦ, ਕੁਲਵਿੰਦਰ ਕੌਰ ਸਰਪੰਚ ਸਰਪੰਚ ਚੱਕ ਨਾਥਾ, ਸੁਮੀਤ ਲਲਵਾਣ, ਅਤੇ ਹੋਰ ਵੱਖ-ਵੱਖ ਪਿੰਡਾਂ ਦੇ ਸਰਪੰਚ-ਪੰਚ ਹਾਜ਼ਰ ਸਨ।