
ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆ ਨੀਤੀਆ ਵਿੱਚ ਕੋਈ ਅੰਤਰ ਨਹੀ ::ਕਾਮਰੇਡ ਸੁਖਵਿੰਦਰ ਸਿੰਘ ਸ਼ੇਖੋ
ਗੜਸ਼ੰਕਰ- ਅੱਜ ਇੱਥੇ ਸੀ ਪੀ ਆਈ ਐਮ ਦੀ ਤਹਸੀਲ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ ਸਾਥੀ ਅੱਛਰ ਸਿੰਘ ਦੀ ਪ੍ਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਪਾਰਟੀ ਦੇ ਪੰਜਾਬ ਦੇ ਸਕੱਤਰ ਸੁਖਵਿੰਦਰ ਸਿੰਘ ਸੇਖੋ ਗੁਰਨੇਕ ਸਿੰਘ ਭੱਜਲ ਦਰਸ਼ਨ ਸਿੰਘ ਮੱਟੂ ਸ਼ੁਭਾਸ਼ ਮੱਟੂ ਹਾਜ਼ਰ ਹੋਏ।
ਗੜਸ਼ੰਕਰ- ਅੱਜ ਇੱਥੇ ਸੀ ਪੀ ਆਈ ਐਮ ਦੀ ਤਹਸੀਲ ਕਮੇਟੀ ਦੀ ਜਨਰਲ ਬਾਡੀ ਦੀ ਮੀਟਿੰਗ ਸਾਥੀ ਅੱਛਰ ਸਿੰਘ ਦੀ ਪ੍ਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਪਾਰਟੀ ਦੇ ਪੰਜਾਬ ਦੇ ਸਕੱਤਰ ਸੁਖਵਿੰਦਰ ਸਿੰਘ ਸੇਖੋ ਗੁਰਨੇਕ ਸਿੰਘ ਭੱਜਲ ਦਰਸ਼ਨ ਸਿੰਘ ਮੱਟੂ ਸ਼ੁਭਾਸ਼ ਮੱਟੂ ਹਾਜ਼ਰ ਹੋਏ।
ਇਸ ਮੋਕੇ ਪਾਰਟੀ ਦੇ ਤਹਸੀਲ ਸਕੱਤਰ ਮਹਿੰਦਰ ਕੁਮਾਰ ਬੱਡੋਆਣ ਨੇ ਪਿਛਲੇ ਕੰਮਾ ਸਰਗਰਮੀਆ ਵਾਰੇ ਦੱਸਿਆ ਅਤੇ ਅਗਲੇ ਕੰਮਾ ਵਾਰੇ 19/20 ਅਗਸਤ ਜਨਵਾਦੀ ਇਸਤਰੀ ਸਭਾ ਦਾ ਅਜਲਾਸ ਗੜਸ਼ੰਕਰ ਹੋ ਰਿਹਾ 1 ਅਗਸਤ ਭਕਨਾ ਭਵਨ ਚੰਡੀਗੜ ਕਾਮਰੇਡ ਹਰ ਕਿਸ਼ਨ ਸਿੰਘ ਸੁਰਜੀਤ ਜੀ ਦੀ ਬਰਸੀ 9 ਜੁਲਾਈ ਹੋ ਰਹੀ ਦੇਸ਼ ਪੱਧਰੀ ਹੜਤਾਲ ਵਾਰੇ ਜਾਣਕਾਰੀ ਦਿੱਤੀ ਇਸ ਤੋ ਪਹਿਲਾ ਜ਼ਹਾਜ਼ ਕਰੈਸ਼ ਦੇ ਸ਼ਹੀਦਾ ਅਤੇ ਹੈਲੀਕਾਪਾਟਰ ਉਤਰਾ ਖੰਡ ਦੇ ਸ਼ਹੀਦਾ ਨੂੰ 2 ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।
ਇਸ ਮੋਕੇ ਪਾਰਟੀ ਦੇ ਪੰਜਾਬ ਦੇ ਸਕੱਤਰ ਸੁਖਵਿੰਦਰ ਸਿੰਘ ਸੇਖੋ ਜੀ ਨੇ ਕਿਹਾ ਕੇਦਰ ਸਰਕਾਰ ਅਤੇ ਪੰਜਾਬ ਦੀ ਸਰਕਾਰ ਦੀਆ ਨੀਤੀਆ ਵਿੱਚ ਕੋਈ ਅੰਤਰ ਨਹੀ ਦੋਹਨਾ ਸਰਕਾਰਾ ਦੀਆ ਨੀਤੀਆ ਮਜ਼ਦੂਰਾ ਕਿਸਾਨਾ ਆਮ ਲੋਕਾ ਦੇ ਵਿਰੋਧ ਵਿੱਚ ਹਨ ਮੋਦੀ ਸਰਕਾਰ ਨੇ ਸਰਕਾਰੀ ਮਹਿਕਮਿਆ ਦਾ ਨਿੱਜੀ ਕਰਨ ਕਰਕੇ ਲੋਕਾ ਨੂੰ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾ ਨੇ ਅੱਗੇ ਕਿਹਾ ਕਿ ਲੋਕਾ ਵਲੋ ਚਲਾਏ ਜਾ ਰਹੇ ਵਹੀਕਲ 15 ਸਾਲ ਬਾਅਦ ਰੋਡ ਤੇ ਨਹੀ ਚੱਲ ਸਕਦੇ ਹਵਾ ਵਿੱਚ ਉਡਣ ਵਾਲਾ ਜ਼ਹਾਜ਼ 17 ਸਾਲ ਪੁਰਾਣਾ ਉਡ ਸਕਦਾ ਹੈ ਬੜੀ ਹੈਰਾਨਗੀ ਦੀ ਗੱਲ ਹੈ।
ਇਹ ਵੀ ਨਿੱਜੀ ਕਰਨ ਦਾ ਸਿੱਟਾ ਹੈ ਕਾਮਰੇਡ ਸੇਖੋ ਨੇ ਕਿਹਾ ਪੰਜਾਬ ਅਮਨ ਕਾਨੂੰਨ ਦੀ ਹਾਲਤ ਦਿਨ ਪਰ ਦਿਨ ਵਿਗੜਦੀ ਜਾ ਰਹੀ ਹੈ ਲੁੱਟਾ ਖੋਹਾ ਕਤਲ ਰੋਜ਼ਾਨਾ ਹੋ ਰਹੇ ਹਨ ਪੰਜਾਬ ਸਰਕਾਰ ਇਸ ਨੂੰ ਕੰਟਰੋਲ ਕਰਨ ਵਿੱਚ ਅਸਫਲ ਹੋਈ ਹੈ ਸਰਕਾਰ ਕਿਹ ਰਹੀ ਹੈ ਅਸੀ ਬਹੁਤ ਵੱਡੇ ਪੱਧਰ ਤੇ ਨੋਕਰੀਆ ਦੇ ਦਿੱਤੀਆ ਹਨ ਪਰ ਸਰਕਾਰੀ ਅਰਧ ਸਰਕਾਰੀ ਮਹਿਕਮਿਆ ਅੰਦਰ ਲੱਖਾ ਅਸਾਮੀਆ ਖਾਲੀ ਪਈਆ ਹਨ।
ਪੰਜਾਬ ਸਰਕਾਰ ਨੇ ਪਹਿਲੀਆ ਸਰਕਾਰਾ ਨਾਲੋ ਤਿੰਨ ਗੁਣਾ ਕਰਜ਼ਾ ਵੱਧ ਚੁੱਕ ਕੇ ਪੰਜਾਬ ਨੂੰ ਹੋਰ ਕਰਜ਼ਈ ਬਣਾ ਦਿੱਤਾ ਇਸ ਮੋਕੇ ਗੁਰਨੇਕ ਸਿੰਘ ਭੱਜਲ ਦਰਸ਼ਨ ਸਿੰਘ ਮੱਟੂ ਸ਼ੁਭਾਸ਼ ਮੱਟੂ ਨੀਲਮ ਬੱਡੋਆਣ ਨੇ ਕਿਹਾ ਕੇਦਰ ਤੇ ਪੰਜਾਬ ਸਰਕਾਰ ਦੀਆ ਮਜ਼ਦੂਰਾ ਕਿਸਾਨਾ ਆਮ ਲੋਕਾ ਵਿਰੋਧੀ ਨੀਤੀਆ ਵਿਰੁਧ ਲਾਮਬੰਦੀ ਕਰਕੇ ਤਿੱਖੇ ਸ਼ੰਘਰਸ਼ ਕੀਤੇ ਜਾਣ ਟਰੇਡ ਯੂਨੀਅਨਾ ਦੀ 9 ਜੁਲਾਈ ਦੀ ਦੇਸ਼ ਪੱਧਰੀ ਹੜਤਾਲ ਸਫਲ ਕਰਨ ਵਿੱਚ ਕੋਈ ਵੀ ਕਸਰ ਬਾਕੀ ਨਾ ਛੱਡੀ ਜਾਵੇ।
ਇਸ ਮੋਕੇ ਸੂਬਾ ਫੰਡ ਤਹਸੀਲ ਕਮੇਟੀ ਗੜਸ਼ੰਕਰ ਵਲੋ 50000 ਰੁਪਏ ਦੀ ਥੈਲੀ ਤਹਸੀਲ ਸਕੱਤਰ ਮਹਿੰਦਰ ਕੁਮਾਰ ਬੱਡੋਆਣ ਦੀਅਗਵਾਈ ਵਿੱਚ ਸੁਖਵਿੰਦਰ ਸਿੰਘ ਸੇਖੋ ਜੀ ਨੂੰ ਦਿੱਤੀ ਗਈ ਆਏ ਸਾਥੀਆ ਦਾ ਕਾਮਰੇਡ ਅੱਛਰ ਸਿੰਘ ਨੇ ਧੰਨਵਾਦ ਕੀਤਾ ਇਸ ਮੋਕੇ ਹਰਭਜਨ ਅਟਵਾਲ ਬਲਦੇਵ ਰਾਜ ਸੁਰਿੰਦਰ ਕੋਰ ਚੁੰਬਰ ਪਰੇਮ ਰਾਣਾ ਪਰੇਮ ਪਰੇਮੀ ਗਰੀਬ ਦਾਸ ਬੀਟਨ ਸਤਨਾਮ ਸਿੰਘ ਢਿੱਲੋ ਜੋਗਿੰਦਰ ਕੋਰ ਬਲਵਿੰਦਰ ਪਾਲ ਕੋਰ ਪਰਮੋਦ ਕੁਮਾਰ ਸ਼ਿਗਾਰਾ ਸਿੰਘ ਬੇਬੀ ਆਦਿ ਹਾਜ਼ਰ ਸਨ।
