ਬਸਪਾ ਨੇ ਪੰਜਾਬ ਸੰਭਾਲੋ ਰੈਲੀ ਨਾਲ ਸ਼ੁਰੂ ਕੀਤਾ ਜਨ ਅਭਿਆਨ ਅੰਦੋਲਨ"
ਹੁਸ਼ਿਆਰਪੁਰ-ਬਹੁਜਨ ਸਮਾਜ ਪਾਰਟੀ ਹੁਸ਼ਿਆਰਪੁਰ, ਗੁਰਦਾਸਪੁਰ,ਪਠਾਨਕੋਟ ਜੋਨ ਦੀ ਵਿਸ਼ੇਸ਼ ਮੀਟਿੰਗ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਬਸੀ ਖਵਾਜੂ ਹੁਸ਼ਿਆਰਪੁਰ ਵਿਖੇ ਹੋਈ ਜਿਸ ਵਿੱਚ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਮੁੱਖ ਮਹਿਮਾਨ ਅਤੇ ਜੋਨ ਇੰਚਾਰਜ ਭਗਵਾਨ ਸਿੰਘ ਚੌਹਾਨ, ਚੌਧਰੀ ਗੁਰਨਾਮ ਸਿੰਘ, ਠੇਕੇਦਾਰ ਭਗਵਾਨ ਦਾਸ ਸਿੱਧੂ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਫਗਵਾੜਾ ਦੀ ਪੰਜਾਬ ਸੰਭਾਲੋ ਸਫਲ ਰੈਲੀ ਤੋਂ ਬਾਅਦ ਜਿਲਿਆਂ ਦੀ ਸਮੀਖਿਆ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਪਾਰਟੀ ਨੂੰ ਬੂਥ ਪੱਧਰ ਤੇ ਮਜਬੂਤ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।

ਇਸ ਮੌਕੇ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਸਪਾ ਨੇ 15 ਅਪ੍ਰੈਲ ਪੰਜਾਬ ਸੰਭਾਲੋ ਰੈਲੀ ਕਰਕੇ ਜਨ ਅਭਿਆਨ ਅੰਦੋਲਨ ਸ਼ੁਰੂ ਕਰ ਦਿਤਾ ਹੈ ਜਿਸਦੇ 2027 ਵਿਚ ਵੱਡੇ ਬਦਲਾਅ ਦੇ ਰੂਪ ਵਿੱਚ ਨਤੀਜੇ ਸਾਹਮਣੇ ਆਉਣਗੇ ਅਤੇ ਪੰਜਾਬ ਦੇ ਲੋਕ ਕਾਂਗਰਸ, ਅਕਾਲੀ , ਭਾਜਪਾ ਅਤੇ ਆਪ ਪਾਰਟੀ ਨੂੰ ਪਰਖਣ ਤੋਂ ਬਾਅਦ ਹੁਣ ਇੱਕ ਮੌਕਾ ਬਹੁਜਨ ਸਮਾਜ ਪਾਰਟੀ ਨੂੰ ਦੇਣਗੇ।
ਕਰੀਮਪੁਰੀ ਨੇ ਕਿਹਾ ਕਾਂਗਰਸ, ਅਕਾਲੀ ਸਰਕਾਰਾਂ ਅਤੇ ਕੇਂਦਰ ਦੀ ਭਾਜਪਾ ਅਤੇ ਆਪ ਸਰਕਾਰਾਂ ਪੰਜਾਬ ਅੰਦਰ ਨਸ਼ਿਆਂ ਨੂੰ ਰੋਕਣ ਵਿੱਚ ਬੁਰੀ ਤਰਾਂ ਫੇਲ ਸਾਬਿਤ ਹੋਈਆਂ ਹਨ। ਸਰਕਾਰ ਬਣਨ ਤੋਂ ਪਹਿਲਾਂ ਚਾਰ ਹਫਤਿਆਂ ਅੰਦਰ ਨਸ਼ਿਆਂ ਨੂੰ ਰੋਕਣ ਦਾ ਦਾਅਵਾ ਕਰਨ ਵਾਲੀ ਆਪ ਸਰਕਾਰ ਵਲੋੰ ਤਿੰਨ ਸਾਲ ਬਾਅਦ ਯੁੱਧ ਨਸ਼ਿਆਂ ਖਿਆਲ ਮੁਹਿੰਮ ਸਿਰਫ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਲੀ ਹੈ ਕਿਓਂਕਿ ਨਸ਼ਿਆਂ ਦੇ ਵੱਡੇ ਵਪਾਰੀ ਹਾਲੇ ਤੱਕ ਨਸ਼ਿਆਂ ਦੇ ਕਾਰੋਬਾਰ ਚਲਾ ਰਹੇ ਹਨ।
ਕਰੀਮਪੁਰੀ ਨੇ ਕਿਹਾ ਕਿ ਪੰਜਾਬ ਨੂੰ ਸੰਭਾਲਣ ਵਿੱਚ ਸਾਰੀਆਂ ਪਾਰਟੀਆਂ ਫੇਲ ਸਾਬਿਤ ਹੋਈਆਂ ਹਨ , ਕਿਓਂਕਿ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਕਰਜਾ ਮੁਕਤ ਕਰਨ, ਆਮਦਨ ਦੇ ਸਾਧਨ ਪੈਦਾ ਕਰਨ ਦੇ ਐਲਾਨ ਕਰਨ ਵਾਲਿਆਂ ਨੇ ਪੰਜਾਬ ਨੂੰ ਹੋਰ ਕਰਜ਼ਾਈ ਕਰਕੇ ਰੱਖ ਦਿੱਤਾ ਹੈ। ਪੰਜਾਬ ਦੇ ਲੋਕ ਹੁਣ ਪੰਜਾਬ ਨੂੰ ਸੰਭਾਲਣ, ਨਸ਼ਿਆਂ ਨੂੰ ਰੋਕਣ, ਮਹਿੰਗਾਈ, ਬੇਰੁਜ਼ਗਾਰੀ ਦੇ ਖਾਤਮੇ ਲਈ ਅਤੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਬਸਪਾ ਨੂੰ ਸਰਕਾਰ ਬਣਾਉਣ ਲਈ ਇਕ ਮੌਕਾ ਦੇਣਗੇ।
ਇਸ ਮੌਕੇ ਭਗਵਾਨ ਸਿੰਘ ਚੌਹਾਨ, ਚੌਧਰੀ ਗੁਰਨਾਮ ਸਿੰਘ, ਠੇਕੇਦਾਰ ਭਗਵਾਨ ਦਾਸ ਸਿੱਧੂ, ਜਿਲਾ ਪ੍ਰਧਾਨ ਦਲਜੀਤ ਰਾਏ, ਜਿਲਾ ਪ੍ਰਧਾਨ ਗੁਰਦਾਸਪੁਰ ਜੋਗਿੰਦਰ ਪਾਲ ਭਗਤ, ਜਿਲਾ ਪ੍ਰਧਾਨ ਪਠਾਨਕੋਟ ਮੋਹਣ ਲਾਲ, ਰਾਜ ਕੁਮਾਰ ਜਨੌਤਰਾ ਰਿਟਾ. ਐਕਸੀਅਨ,ਐਡਵੋਕੇਟ ਪਲਵਿੰਦਰ ਮਾਨਾ, ਧਰਮਪਾਲ ਭਗਤ, ਮਦਨ ਸਿੰਘ ਬੈੰਸ,ਸੱਤਪਾਲ ਭਾਰਦਵਾਜ, ਨਿਸ਼ਾਨ ਚੌਧਰੀ, ਡਾ. ਰਤਨ ਚੰਦ , ਜਗਮੋਹਣ ਸੱਜਣਾਂ, ਸੁਖਦੇਵ ਸਿੰਘ ਬਿੱਟਾ,ਸੁਰਜੀਤ ਮਹਿੰਮੀ, ਵਿਜੇ ਖਾਨਪੁਰੀ, ਸੰਦੀਪ ਹੈਪੀ, ਜਸਵਿੰਦਰ ਦੁੱਗਲ, ਸੰਤੋਖ ਨਰੀਆਲ, ਬਖਸ਼ੀਸ਼ ਭੀਮ ਵੀ ਹਾਜਰ ਸਨ।