ਡਿਪਟੀ ਸਪੀਕਰ ਸ਼੍ਰੀ ਰੋੜੀ ਨੇ ਛੱਪੜ ਦੇ ਪਾਣੀ ਨੂੰ ਸਿੰਜਾਈ ਲਈ ਵਰਤਣ ਲਈ 13 ਲੱਖ ਤੋਂ ਵੱਧ ਲਾਗਤ ਨਾਲ ਬਣਨ ਵਾਲੇ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ।

ਅੱਜ ਹਲਕੇ ਦੇ ਪਿੰਡ ਟੱਬਾ ਵਿੱਚ ਭੂਮੀ ਤੇ ਜਲ ਸੰਭਾਲ ਵਿਭਾਗ ਪੰਜਾਬ ਵੱਲੋਂ ਛੱਪੜ ਦੇ ਪਾਣੀ ਨੂੰ ਲਿਫਟ ਕਰਕੇ ਜ਼ਮੀਨ ਦੋਜ ਪਾਇਪ ਲਾਇਨ ਪ੍ਰੋਜੈਕਟ ਦੀ ਸ਼ੁਰੂਆਤ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਵੱਲੋਂ ਸ਼ੁਰੂਆਤ ਕੀਤੀ ਗਈ। ਉਸ ਤੋਂ ਪਹਿਲਾਂ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਰੋੜੀ ਨੇ ਕਿਹਾ ਕਿ ਪਿੰਡ ਦਾ ਛੱਪੜ ਬਹੁਤ ਵੱਡਾ ਸੀ ਤੇ ਬਰਸਾਤ ਦੇ ਦਿਨਾਂ ਵਿੱਚ ਪਾਣੀ ਜਿਆਦਾ ਭਰ ਜਾਣ ਕਰਕੇ ਲੋਕਾਂ ਦੇ ਘਰਾਂ ਵਿੱਚ ਵੜ੍ਹ ਜਾਂਦਾ ਸੀ ਜਿਸ ਨਾਲ ਪਿੰਡ ਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ|

 ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ 13 ਲੱਖ ਤੋਂ ਵੱਧ ਲਾਗਤ ਨਾਲ ਲੱਗ ਰਹੇ ਪ੍ਰੋਜੈਕਟ ਨਾਲ 25 ਏਕੜ ਜ਼ਮੀਨ ਨੂੰ ਸਿੰਜਾਈ ਲਈ ਪਾਣੀ ਮਿਲੇਗਾ| ਜਿਸ ਨੂੰ ਸਬੰਧਿਤ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ। ਸ੍ਰੀ ਰੋੜੀ ਨੇ ਕਿਹਾ ਕਿ ਪ੍ਰੋਜੈਕਟ ਨੂੰ ਸੋਲਰ ਸਿਸਟਮ ਰਾਹੀਂ ਚਲਾਇਆ ਜਾਵੇਗਾ।
 ਇਸ ਮੌਕੇ ਚਰਨਜੀਤ ਸਿੰਘ ਚੰਨੀ, ਵਿਜੈ ਕੁਮਾਰ ਸਰਪੰਚ ਟੱਬਾ , ਮਹਿੰਦਰ ਸਿੰਘ ਸਾਬਕਾ ਸਰਪੰਚ, ਅਸ਼ੋਕ ਕੁਮਾਰ, ਸਤਪਾਲ ਸਿੰਘ, ਕਰਮ ਚੰਦ, ਮਹਿੰਦਰ ਪਾਲ, ਚਰਨਜੀਤ ਪੰਚ, ਦੇਸ ਰਾਜ ਪੰਚ  ਹਰਪ੍ਰੀਤ ਸਿੰਘ ਬਾਠ ਮੰਡਲ ਭੂਮੀ ਰੱਖਿਆ ਅਫ਼ਸਰ , ਅਮਰਜੀਤ ਸਿੰਘ ਆਦਿ ਹਾਜਰ ਸਨ।