ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਸਬ ਡਵੀਜ਼ਨ ਮਾਹਿਲਪੁਰ ਦੀ ਹੋਈ ਚੋਣ
ਹੁਸ਼ਿਆਰਪੁਰ- ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਮਾਹਿਲਪੁਰ ਸਬ ਡਵੀਜ਼ਨ ਦੀ ਚੋਣ ਸਟੇਟ ਆਗੂ ਬਲਵੀਰ ਸਿੰਘ ਬੈਸ, ਫੈਡਰੇਸ਼ਨ ਆਗੂ ਮੱਖਣ ਸਿੰਘ ਲੰਗੇਰੀ,ਡਵੀਜ਼ਨ ਪ੍ਰਧਾਨ ਨਰੇਸ਼ ਕੁਮਾਰ ਬੱਗਾ ਦੀ ਨਿਗਰਾਨੀ ਹੇਠ ਹੋਈ। ਸਬ ਡਵੀਜ਼ਨ ਦੇ ਜਨਰਲ ਸਕੱਤਰ ਜਸਕਰਨਜੀਤ ਸਿੰਘ ਅਤੇ ਕੈਸ਼ੀਅਰ ਅਵਤਾਰ ਸਿੰਘ ਨੇ ਆਪਣੀ ਜਥੇਬੰਦੀ ਦਾ 2 ਸਾਲਾਂ ਦੀ ਰਿਪੋਰਟ ਪੇਸ਼ ਕੀਤੀ ਅਤੇ ਸਰਬਸੰਮਤੀ ਨਾਲ ਨਵੀਂ ਕਮੇਟੀ ਦਾ ਗਠਨ ਕੀਤਾ।

ਇਸ ਵਿੱਚ ਮਨਜਿੰਦਰ ਹੱਲੂਵਾਲ ਨੂੰ ਪ੍ਰਧਾਨ,ਮਨਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ,ਮੀਤ ਪ੍ਰਧਾਨ ਹਰਵਿੰਦਰ ਸਿੰਘ, ਸਕੱਤਰ ਜਸਕਰਨਜੀਤ ਸਿੰਘ,ਸਹਾਇਕ ਸਕੱਤਰ ਮਨਿੰਦਰ ਸਿੰਘ , ਅਵਤਾਰ ਸਿੰਘ ਕੈਸ਼ੀਅਰ, ਕੁਲਦੀਪ ਸਿੰਘ ਸਹਾਇਕ ਕੈਸ਼ੀਅਰ, ਚੁਣਿਆ ਗਿਆ।
ਅੰਤ ਵਿਚ ਮੱਖਣ ਸਿੰਘ ਲੰਗੇਰੀ ਨੇ ਕਿਹਾ ਕਿ ਪ ਸ ਸ ਫ ਅਤੇ ਸਾਂਝੇ ਫਰੰਟ ਵਲੋਂ ਉਲੀਕੇ ਸੰਘਰਸ਼ਾਂ ਵਿੱਚ ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਸੂਬਾ ਆਗੂ ਬਲਵੀਰ ਸਿੰਘ ਬੈਂਸ ਨੇ ਸੂਬਾ ਵਰਕਿੰਗ ਕਮੇਟੀ ਵਿਚ ਲਏ ਗਏ ਮੁਲਾਜ਼ਮ ਪੱਖੀ ਫੈਸਲਿਆਂ ਦੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਅਪ੍ਰੈਲ ਨੂੰ ਹੁਸ਼ਿਆਰਪੁਰ ਵਿਖੇ ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਦਾ 36ਵਾਂ ਸੂਬਾਈ ਚੋਣ ਅਜਲਾਸ ਕੀਤਾਜਾਵੇਗਾ।ਇਸ ਮੌਕੇ ਸਾਬਕਾ ਆਗੂ ਜਸਵਿੰਦਰ ਸਿੰਘ,ਰਾਮ ਪਾਲ, ਹਰਵਿੰਦਰ ਸਿੰਘ, ਗੁਰਪਾਲ ਸਿੰਘ , ਭੂਸ਼ਣ, ਇਰਫਾਨ ਖਾਨ, ਪਰਮਜੀਤ ਕੁਮਾਰ , ਵਿਕਾਸ,ਮਨਿੰਦਰ ਸ਼ਾਮਿਲ ਸਨ |